ਗੁਰਦਾਸਪੁਰ: ਕੇਨਰਾ ਬੈਂਕ ਦੇ ATM ਨੂੰ ਲੁੱਟਣ ਆਏ 3 ਚੋਰ ਰਹੇ ਅਸਫਲ, ਘਟਨਾ CCTV ’ਚ ਕੈਦ

Wednesday, Jun 01, 2022 - 01:24 PM (IST)

ਗੁਰਦਾਸਪੁਰ (ਜੀਤ ਮਠਾਰੂ) - ਗੁਰਦਾਸਪੁਰ ਦੇ ਕੇਨਰਾ ਬੈਂਕ ਦੀ ਬਰਾਂਚ ਵਿੱਚ ਲਗੇ 2 ਏ.ਟੀ.ਐੱਮ. ਮਸ਼ੀਨਾਂ ਨੂੰ ਦੇਰ ਰਾਤ ਤਿੰਨ ਚੋਰਾਂ ਵਲੋਂ ਤੋੜਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਤਿੰਨੋਂ ਚੋਰ ਏ.ਟੀ.ਐੱਮ. ਮਸ਼ੀਨਾਂ ਤੋੜਨ ਵਿਚ ਰਹੇ, ਜਿਸ ਦੀ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ। ਬਰਾਮਦ ਹੋਈ ਫੁਟੇਜ਼ ਦੇ ਆਧਾਰ ’ਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਮੁਕਤਸਰ ਵੱਡੀ ਵਾਰਦਾਤ: ਸ਼ੱਕੀ ਹਾਲਾਤ ’ਚ ਝਾੜੀਆਂ ’ਚੋਂ ਮਿਲੀ ਨੌਜਵਾਨ ਦੀ ਲਾਸ਼, ਬੀਤੇ ਦਿਨ ਤੋਂ ਸੀ ਲਾਪਤਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਗੁਰਦਾਸਪੁਰ ਦੇ ਐੱਸ.ਐੱਚ.ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਕ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦੇ ਬੈਂਕ ਵਿੱਚ ਲੱਗੇ ਦੋ ਏ.ਟੀ.ਐੱਮ. ਦੀਆਂ ਮਸ਼ੀਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਰਾਤ 12 ਤੋਂ 1 ਵੱਜੇ ਦੇ ਕਰੀਬ ਤਿੰਨ ਚੋਰ ਏ.ਟੀ.ਐੱਮ. ਮਸ਼ੀਨ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ ਪਰ ਅਸਫ਼ਲ ਸਾਬਤ ਹੋਏ। ਏ.ਟੀ.ਐੱਮ. ਮਸ਼ੀਨ ਨਾ ਟੁੱਟਣ ’ਤੇ ਚੋਰ ਵਾਪਿਸ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਏ.ਟੀ.ਐੱਮ ਮਸ਼ੀਨਾਂ ਵਿੱਚ ਪਿਆ ਕੈਸ਼ ਬਿਲਕੁਲ ਸੁਰੱਖਿਅਤ ਹੈ। ਇਸ ਮਾਮਲੇ ਵਿਚ ਪੁਲਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼


rajwinder kaur

Content Editor

Related News