ਆਸ਼ਾ ਵਰਕਰ ਨੂੰ ਡਿਊਟੀ ਕਰਨੀ ਪਈ ਮਹਿੰਗੀ, ਗੁਆਂਢੀਆਂ ਨੇ ਕੀਤਾ ਹਮਲਾ

Monday, Jun 15, 2020 - 11:07 AM (IST)

ਆਸ਼ਾ ਵਰਕਰ ਨੂੰ ਡਿਊਟੀ ਕਰਨੀ ਪਈ ਮਹਿੰਗੀ, ਗੁਆਂਢੀਆਂ ਨੇ ਕੀਤਾ ਹਮਲਾ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਸੂਬੇ ਅੰਦਰ ਜਿਥੇ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਉਥੇ ਹੀ ਇਸ ਮਹਾਮਾਰੀ ਨਾਲ ਲੜਾਈ ਲੜਨ ਲਈ ਸਿਹਤ ਵਿਭਾਗ ਦਾ ਅਮਲਾ ਸਭ ਤੋਂ ਮੋਹਰੀ ਬਣਿਆ ਹੋਇਆ ਹੈ, ਜੋ ਆਪਣੀ ਜਾਨ ਖਤਰੇ 'ਚ ਪਾ ਕੇ ਇਸ ਨਾਲ ਲੜਾਈ ਲੜ ਰਿਹਾ ਹੈ। ਪਰ ਆਲਮ ਇਹ ਹੈ ਸਿਹਤ ਅਧਿਕਾਰੀਆਂ ਨੂੰ ਆਪਣੀ ਡਿਊਟੀ ਕਰਨੀ ਵੀ ਮਹਿੰਗੀ ਪੈ ਰਹੀ ਹੈ। ਦਰਅਸਲ, ਮਾਮਲਾ ਬਟਾਲਾ ਨੇੜੇ ਪਿੰਡ ਤਲਵੰਡੀ ਬਖਤ ਦਾ ਹੈ, ਜਿਥੇ ਆਸ਼ਾ ਵਰਕਰ ਪ੍ਰਕਾਸ਼ ਕੌਰ ਨੂੰ ਆਪਣੀ ਡਿਊਟੀ ਕਰਨੀ ਮਹਿੰਗੀ ਉਸ ਵਕਤ ਮਹਿੰਗੀ ਪੈ ਗਈ ਜਦੋਂ ਉਸਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੇ ਗੁਆਂਢ ਦੇ ਘਰ 'ਚ ਕੰਮ ਕਰਨ ਆਏ ਪ੍ਰਵਾਸੀ ਮਜ਼ਦੂਰਾਂ ਦੀ ਰਿਪੋਰਟ ਸਿਹਤ ਵਿਭਾਗ ਨੂੰ ਦਿੱਤੀ। ਜਿਸਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਪ੍ਰਵਾਸੀ ਮਜ਼ਦੂਰਾਂ ਦੀ ਜਾਂਚ ਲਈ ਪਿੰਡ ਪਹੁੰਚੀ ਅਤੇ ਫਿਰ ਗੁੱਸੇ 'ਚ ਆਏ ਉਸ ਗੁਆਂਢੀ ਪਰਿਵਾਰ ਨੇ ਪਹਿਲਾਂ ਤੇ ਉਸਨੂੰ ਫੋਨ ਤੇ ਮੰਦੀ ਸ਼ਬਦਾਵਲੀ ਬੋਲੀ ਤੇ ਬਾਅਦ 'ਚ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉਹ ਖੁਦ ਉਨ੍ਹਾਂ ਦਾ ਬੇਟਾ ਤੇ ਪਤੀ ਗੰਭੀਰ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਉਹਨਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। 

ਇਹ ਵੀ ਪੜ੍ਹੋਂ : ਇਸ਼ਕ 'ਚ ਅੰਨ੍ਹੀ ਨਾਬਾਲਗ ਦੀ ਕਰਤੂਤ, ਪਰਿਵਾਰ ਨੂੰ ਨਸ਼ੀਲੀ ਚੀਜ਼ ਪਿਆ ਪ੍ਰੇਮੀ ਨਾਲ ਹੋਈ ਫਰਾਰ

ਇਸ ਮੌਕੇ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੀੜਤ ਪਰਿਵਾਰ ਦੀ ਮੈਡੀਕਲ ਰਿਪੋਰਟ ਪੁਲਸ ਕਾਰਵਾਈ ਲਈ ਭੇਜੀ ਗਈ ਹੈ ਅਤੇ ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਆਸ਼ਾ ਵਰਕਰ ਪ੍ਰਕਾਸ਼ ਕੌਰ ਦੇ ਬਿਆਨ ਦਰਜ ਕਰ ਦੋਸ਼ੀਆਂ ਉੱਪਰ ਬਣਦੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਦੁਬਈ 'ਚ ਜਵਾਨ ਪੁੱਤ ਦੀ ਮੌਤ, ਲਾਸ਼ ਦੇਖਣ ਨੂੰ ਤਰਸਿਆ ਪਰਿਵਾਰ


author

Baljeet Kaur

Content Editor

Related News