ਡੀ. ਜੇ. ''ਤੇ ਪਸੰਦੀਦਾ ਗਾਣੇ ਲਗਾਉਣ ਨੂੰ ਲੈ ਕੇ ਭਿੜੀਆਂ ਦੋ ਧਿਰਾਂ, ਚੱਲੀਆਂ ਅਨ੍ਹੇਵਾਹ ਗੋਲੀਆਂ

Wednesday, Mar 04, 2020 - 06:24 PM (IST)

ਡੀ. ਜੇ. ''ਤੇ ਪਸੰਦੀਦਾ ਗਾਣੇ ਲਗਾਉਣ ਨੂੰ ਲੈ ਕੇ ਭਿੜੀਆਂ ਦੋ ਧਿਰਾਂ, ਚੱਲੀਆਂ ਅਨ੍ਹੇਵਾਹ ਗੋਲੀਆਂ

ਕਪੂਰਥਲਾ (ਓਬਰਾਏ)— ਕਪੂਰਥਲਾ ਦੇ ਪਿੰਡ ਭੰਡਾਲ ਦੋਨਾ 'ਚ ਵਿਆਹ ਸਮਾਗਮ ਦੌਰਾਨ ਡੀ. ਜੇ. 'ਤੇ ਪਸੰਦੀਦਾ ਗਾਣੇ ਵਜਾਉਣ ਨੂੰ ਲੈ ਕੇ ਦੋ ਧਿਰਾਂ ਆਪਸ 'ਚ ਭਿੜ ਗਏ। ਪਹਿਲਾਂ ਝਗੜੇ 'ਚ ਪੱਥਰਬਾਜ਼ੀ ਹੋਈ ਅਤੇ ਫਿਰ ਮਾਮਲਾ ਇਥੋਂ ਤੱਕ ਵੱਧ ਗਿਆ ਕਿ ਇਕ ਧਿਰ ਵੱਲੋਂ ਘਰ ਪਹੁੰਚ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ।

PunjabKesari

ਦਰਅਸਲ ਕਪੂਰਥਲਾ ਦੇ ਪਿੰਡ ਭੰਡਾਲ ਦੋਨਾ 'ਚ ਬੀਤੇ ਦਿਨ ਇਕ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਵਿਆਹ 'ਚ ਸ਼ਾਮਲ ਕੁਝ ਨੌਜਵਾਨ ਡੀ. ਜੇ. 'ਤੇ ਆਪਣੀ ਪਸੰਦ ਦੇ ਗਾਣੇ ਲਗਾਉਣਾ ਚਾਹੁੰਦੇ ਸਨ। ਪਹਿਲਾਂ ਤਾਂ ਪਸੰਦੀਦਾ ਗਾਣੇ ਲਗਾਉਣ ਨੂੰ ਲੈ ਕੇ ਨੌਜਵਾਨ ਆਪਸ 'ਚ ਭਿੜ ਅਤੇ ਫਿਰ ਪੱਥਰਬਾਜ਼ੀ ਹੋਈ। ਗੱਲ ਇਥੇ ਹੀ ਖਤਮ ਨਹੀਂ ਹੋਈ ਸਗੋਂ ਇਕ ਧਿਰ ਦੇ ਨੌਜਵਾਨ ਨੇ ਆਪਣੇ ਕੁਝ ਹੋਰ ਦੋਸਤਾਂ ਨੂੰ ਨਾਲ ਲੈ ਕੇ ਦੇਰ ਰਾਤ 2 ਵਜੇ ਦੇ ਕਰੀਬ ਧਾਵਾ ਬੋਲ ਦਿੱਤਾ ਅਤੇ ਆਪਣੇ ਸਾਥੀਆਂ ਨਾਲ ਭੰਨ-ਤੋੜ ਕਰਦੇ ਹੋਏ ਦੂਜੀ ਧਿਰ ਦੇ ਘਰ ਜਾ ਕੇ ਘਰ 'ਚ ਸੌ ਰਹੇ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਲਾਜ ਲਈ ਹਸਪਤਾਲ 'ਚ ਦਾਖਲ ਲਖਬੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਜੇਠ ਦੀ ਧੀ ਦਾ ਵਿਆਹ ਚੱਲ ਰਿਹਾ ਸੀ, ਜਿਸ ਨੌਜਵਾਨਾਂ ਦਾ ਗਾਣੇ ਲਗਾਉਣ ਨੂੰ ਲੈ ਕੇ ਆਪਸ 'ਚ ਝਗੜਾ ਹੋ ਗਿਆ।

PunjabKesari

ਇਸ ਦੌਰਾਨ ਇਕ ਮਹਿਲਾ ਨੂੰ ਦੋ ਜਗ੍ਹਾ ਗੋਲੀ ਲੱਗੀ ਅਤੇ ਘਰ 'ਚ ਮੌਜੂਦ ਹੋਰ ਲੋਕਾਂ ਨੇ ਬੈੱਡ ਦੇ ਹੇਠਾਂ ਲੁਕ ਕੇ ਆਪਣੀ ਜਾਨ ਬਚਾਈ। ਉਥੇ ਹੀ ਦੂਜੇ ਪਾਸੇ ਜਾਂਚ ਕਰ ਰਹੇ ਸਬ ਇੰਸਪੈਕਟਰ ਅਵਤਾਰ ਸਿੰਘ ਥਾਣਾ ਸਦਰ ਕਪੂਰਥਲਾ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ  'ਤੇ 5 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਬਹੁਤ ਸਾਰੇ ਅਣਪਛਾਤੇ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।


author

shivani attri

Content Editor

Related News