ਰਣੀਕੇ ਦੇ ਪੀ. ਏ. ਸਮੇਤ 5 ਹੋਰ ਦੋਸ਼ੀਆਂ ਨੂੰ 6 ਸਾਲ ਦੀ ਕੈਦ

Tuesday, Jan 29, 2019 - 06:42 PM (IST)

ਰਣੀਕੇ ਦੇ ਪੀ. ਏ. ਸਮੇਤ 5 ਹੋਰ ਦੋਸ਼ੀਆਂ ਨੂੰ 6 ਸਾਲ ਦੀ ਕੈਦ

ਅੰਮ੍ਰਿਤਸਰ— ਪੰਚਾਇਤੀ ਫੰਡਾਂ 'ਚ ਘਪਲੇ ਕਰਨ ਦੇ ਦੋਸ਼ਾਂ ਹੇਠ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੇ ਪੀ. ਏ. ਸਮੇਤ 5 ਹੋਰ ਦੋਸ਼ੀਆਂ ਨੂੰ 6-6 ਸਾਲ ਦੀ ਕੈਦ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਦਾਲਤ ਨੇ 2-2 ਲੱਖ ਰੁਪਏ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਰਣੀਕੇ ਦੇ ਸਾਬਕਾ ਪੀ. ਏ. ਸਰਬਦਿਆਲ ਸਿੰਘ ਸਣੇ 6 ਦੋਸ਼ੀਆਂ ਨੂੰ ਪੰਚਾਇਤੀ ਫੰਡਾਂ 'ਚ ਘਪਲਾ ਕਰਨ ਦੇ ਦੋਸ਼ ਹੇਠ ਅਦਾਲਤ ਨੇ ਇਹ ਸਜ਼ਾ ਸੁਣਾਈ ਹੈ। ਇਨ੍ਹਾਂ ਖਿਲਾਫ ਸਾਲ 2011 'ਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। 

ਜ਼ਿਕਰਯੋਗ ਹੈ ਕਿ ਗੁਲਜ਼ਾਰ ਸਿੰਘ ਰਣੀਕੇ ਦੇ ਪੰਜਾਬ ਸਰਕਾਰ 'ਚ ਮੰਤਰੀ ਰਹਿੰਦੇ ਹੋਏ ਸਰਬਦਿਆਲ ਸਿੰਘ ਉਨ੍ਹਾਂ ਦਾ ਪੀ. ਏ. ਸੀ। ਉਸ ਸਮੇਂ ਸੈਂਟਰ ਸਰਕਾਰ ਵੱਲੋਂ ਬਾਰਡਰ ਏਰੀਏ ਦੇ ਵਿਕਾਸ ਲਈ ਆਈ ਗਰਾਂਟ 'ਚ ਕਰੀਬ 5 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਸੀ। ਇਸ ਘਪਲੇ 'ਚ 13 ਦੋਸ਼ੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਕੇਸ ਦੀ ਕਾਰਵਾਈ ਰਣਬੀਰ ਸਿੰਘ ਮੁੱਦਲ, ਉੱਪ ਮੁੱਖ ਕਾਰਜਕਾਰੀ ਅਫਸਰ ਜ਼ਿਲਾ ਪ੍ਰੀਸ਼ਦ ਅੰਮ੍ਰਿਤਸਰ ਵੱਲੋਂ ਕੀਤੀ ਗਈ। ਐਡੀਸ਼ਨਲ ਸੈਸ਼ਨ ਜੱਜ ਸ਼ਿਵਮੋਹਨ ਗਰਗ ਵੱਲੋਂ ਸਰਬਦਿਆਲ ਅਤੇ 5 ਹੋਰ ਦੋਸ਼ੀਆਂ ਨੂੰ 6-6 ਸਾਲ ਦੀ ਕੈਦ ਸਮੇਤ 2-2 ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ। ਇਸ ਦੇ ਨਾਲ ਹੀ 7 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਸਜ਼ਾ ਮਿਲਣ ਤੋਂ ਬਾਅਦ ਇਨ੍ਹਾਂ ਨੂੰ ਕੇਂਦਰੀ ਜੇਲ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਹੈ।


author

shivani attri

Content Editor

Related News