ਚੌਕੀਦਾਰ ਦੀ ਕੁੱਟਮਾਰ ਕਰਨ ''ਤੇ ਵਿਅਕਤੀ ਖਿਲਾਫ ਮਾਮਲਾ ਦਰਜ

Friday, Oct 20, 2017 - 11:42 AM (IST)

ਚੌਕੀਦਾਰ ਦੀ ਕੁੱਟਮਾਰ ਕਰਨ ''ਤੇ ਵਿਅਕਤੀ ਖਿਲਾਫ ਮਾਮਲਾ ਦਰਜ


ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ, ਜਗਸੀਰ) - ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਸਹਿਕਾਰੀ ਬੀਜ ਫਾਰਮ ਪਿੰਡ ਰੌਂਤਾ ਦੇ ਚੌਕੀਦਾਰ ਦੀ ਕੁੱਟਮਾਰ ਕਰਨ 'ਤੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। 
ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨ 'ਚ ਪੀੜਤ ਵਿਜੇ ਕੁਮਾਰ ਪੁੱਤਰ ਰਾਮ ਰਤਨ ਵਾਸੀ ਯੂ. ਪੀ. ਹਾਲ ਆਬਾਦ ਪੱਖਰਵੱਢ ਨੇ ਦੱਸਿਆ ਕਿ ਮੈਂ ਸਹਿਕਾਰੀ ਬੀਜ ਫਾਰਮ ਪਿੰਡ ਰੌਂਤਾ ਵਿਖੇ ਬਤੌਰ ਚੌਕੀਦਾਰ ਦੀ ਡਿਊਟੀ ਕਰਦਾ ਹਾਂ। ਮੈਂ ਆਪਣੇ ਸਾਥੀਆਂ ਹਰਬੰਤ ਸਿੰਘ, ਤਰਸੇਮ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਬਲਵਿੰਦਰ ਸਿੰਘ ਕਾਲ ਫਾਰਮ 'ਚੋਂ ਛੱਲੀਆਂ ਤੋੜ ਰਹੇ ਸੀ ਕਿ ਫਾਰਮ ਨਜ਼ਦੀਕ ਬੰਸੀ ਸਿੰਘ ਪੁੱਤਰ ਲੇਟ ਸਿੰਘ ਨੇ ਠੇਕੇ 'ਤੇ ਜ਼ਮੀਨ ਲਈ ਹੋਈ ਹੈ। ਬੰਸੀ ਸਿੰਘ ਨੇ ਇਸ ਕਰ ਕੇ ਮੇਰੀ ਕੁੱਟਮਾਰ ਕੀਤੀ ਕਿ ਤੂੰ ਮੇਰੀ ਝੋਨੇ ਦੀ ਫਸਲ 'ਚ ਪਾਣੀ ਛੱਡ ਦਿੱਤਾ ਹੈ। ਕੁੱਟਮਾਰ ਦੌਰਾਨ ਮੇਰੀ ਬਾਂਹ ਟੁੱਟ ਗਈ। ਪੁਲਸ ਨੇ ਚੌਕੀਦਾਰ ਦੇ ਬਿਆਨਾਂ 'ਤੇ ਬੰਸੀ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News