ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ’ਚ ਝਗੜਾ, 7 ਜ਼ਖਮੀ

08/14/2018 3:04:58 AM

 ਸੁਲਤਾਨਪੁਰ ਲੋਧੀ,  (ਧੀਰ)-  ਸੁਲਤਾਨਪੁਰ ਲੋਧੀ ਕਪੂਰਥਲਾ ਮੁੱਖ ਮਾਰਗ ’ਤੇ ਸਥਿਤ ਪਿੰਡ ਹੁਸੈਨਪੁਰ ਵਿਖੇ ਦੋ ਧਿਰਾਂ ਵਿਚਕਾਰ ਕਿਸੇ ਜਗ੍ਹਾ ਨੂੰ ਲੈ ਕੇ ਜਮ ਕੇ ਝਗੜਾ ਹੋਇਆ। ਜਿਸ ’ਚ 7  ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਸਿਵਲ ਹਸਪਤਾਲ  ’ਚ ਜ਼ੇਰੇ ਇਲਾਜ ਕਰਮਜੀਤ ਸਿੰਘ ਪੁੱਤਰ ਅਮਰ ਸਿੰਘ, ਕੇਵਲ ਸਿੰਘ ਪੁੱਤਰ ਅਮਰ ਸਿੰਘ, ਮਨਦੀਪ ਸਿੰਘ ਪੁੱਤਰ ਕੇਵਲ ਸਿੰਘ, ਇਕਬਾਲ ਸਿੰਘ ਪੁੱਤਰ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਮੌਜੂਦ ਸਨ ਕਿ ਉਨ੍ਹਾਂ ਦੇ ਗੁਆਂਢੀ ਖੁਸ਼ਹਾਲ ਸਿੰਘ, ਸਤਬੀਰ ਸਿੰਘ, ਮੋਹਨ ਸਿੰਘ, ਕਮਲਜੀਤ ਸਿੰਘ ਆਪਣੇ ਨਾਲ ਤਕਰੀਬਨ 100 ਆਦਮੀ ਲੈ ਕੇ ਉਨ੍ਹਾਂ ਦੇ ਘਰ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਤੇਜ਼ਧਾਰ ਹਥਿਆਰਾਂ ਤੇ ਡਾਂਗਾਂ ਆਦਿ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਗੰਭੀਰ ਜ਼ਖਮੀ ਕੀਤਾ ਤੇ ਸਾਡੀਆਂ ਅੌਰਤਾਂ ਨਾਲ ਵੀ ਬਦਸਲੂਕੀ ਕੀਤੀ।  ਉਨ੍ਹਾਂ ਦੱਸਿਆ ਕਿ ਹਮਲਾਵਰ ਜਗ੍ਹਾ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਜੇ. ਸੀ. ਬੀ. ਮਸ਼ੀਨ ਨੀਹਾਂ ਪੁਟਣ ਅਤੇ ਨਾਲ ਟ੍ਰੈਕਟਰ ਟਰਾਲੀ ’ਚ ਮਟੀਰੀਅਲ ਵੀ ਨਾਲ ਲੈ ਕੇ ਆਏ। ਉਨ੍ਹਾਂ ਕਿਹਾ ਕਿ ਉਨ੍ਹਾਂ (ਕੇਵਲ ਸਿੰਘ) ਆਪਣੇ ਘਰ ਦਾ ਗੇਟ ਜੋ ਅੱਗੇ ਕਰ ਕੇ ਲਗਾਇਆ ਗਿਆ ਉਸਨੂੰ ਵੀ ਪੁਟਣ ਦੀ ਕੋੋਸ਼ਿਸ ਕੀਤੀ।  ਉਸੇ ਵਕਤ ਅਸੀਂ ਪੁਲਸ ਚੌਕੀ ਭੁਲਾਣਾ ਅਤੇ ਕੰਟਰੋਲ ਰੂਮ ਨੂੰ ਵੀ ਸੂਚਿਤ ਕੀਤਾ ਪਰ ਪੁਲਸ ਦਾ ਢੇਡ ਘੰਟਾ ਇੰਤਜ਼ਾਰ ਕਰਦੇ ਰਹੇ ਪਰ ਕੋਈ ਵੀ ਪੁਲਸ ਕਰਮਚਾਰੀ ਮੌਕੇ ’ਤੇ ਨਾ ਪੁੱਜਾ। ਫਿਰ ਅਸੀਂ ਪੁਲਸ ਨੂੰ ਚੌਕੀ ’ਚ ਜਾ ਕੇ ਪੁਲਸ ਕਰਮਚਾਰੀ ਲੈ ਕੇ ਆਏ ਅਤੇ ਮੌਕੇ ’ਤੇ  4 ਹਮਲਾਵਰਾਂ ਨੂੰ ਪੁਲਸ ਹਵਾਲੇ ਕੀਤਾ ਗਿਅਾ  ਅਤੇ ਇਕ ਜੇ. ਸੀ. ਬੀ. ਵੀ ਪੁਲਸ ਚੌਕੀ ਲੈ ਗਏ। ਪੁਲਸ ਨੇ ਫਡ਼ੇ ਗਏ 4 ਆਦਮੀਆਂ ਵਿਚੋਂ ਕਥਿਤ 2 ਆਦਮੀਅਾਂ ਨੂੰ ਛੱਡ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਉਕਤ ਕਥਿਤ ਦੋਸ਼ੀਆਂ ਵਿਰੁਧ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ। 
ਇਸ ਲਡ਼ਾਈ ਦੇ ਮਾਮਲੇ ਦੇ ਸਬੰਧ ’ਚ ਸਿਵਲ ਹਸਪਤਾਲ ਦਾਖਲ ਦੂਜੇ ਧਡ਼ੇ ਦੇ ਕਮਲਜੀਤ ਸਿੰਘ, ਹਿਤੇਸ਼ਵਰ ਸਿੰਘ ਤੇ ਸਤਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਬੱਚੇ ਦੇ ਜਨਮ ਦਿਨ ਦੀ ਖੁਸ਼ੀ ’ਚ ਪਾਰਟੀ ਰੱਖੀ ਗਈ ਸੀ ਤੇ ਸਮਾਗਮ ਚੱਲ ਰਿਹਾ ਸੀ। ਦੂਜੇ ਪਾਸੇ ਹੀ ਸਾਡੇ ਘਰ ਮਿਸਤਰੀ ਲੱਗੇ ਹੋਏ ਸਨ, ਅਸੀਂ ਨੀਂਹ ਦੀ ਖੁਦਾਈ ਵਾਸਤੇ ਜੇ. ਸੀ. ਬੀ. ਲਿਆਂਦੀ ਹੋਈ ਸੀ। ਉਹ ਆਪਣੇ ਘਰ ਦੀ ਚਾਰਦੀਵਾਰੀ ਕਰਨ ਜਾ ਰਹੇ ਸੀ ਕਿ ਦੂਜੇ ਧਡ਼ੇ ਦੇ ਲੋਕਾਂ ਨੇ ਸਾਡੇ ਉਪਰ ਇੱਟਾਂ ਰੋਡ਼ਿਆਂ ਨਾਲ ਹਮਲਾ ਕਰ ਦਿੱਤਾ ਤੇ ਸਾਡੇ ਘਰ ਦੇ ਸ਼ੀਸ਼ੇ ਵੀ ਤੋਡ਼ੇ ਗਏ। ਉਨ੍ਹਾਂ ਦੋਸ਼ ਲਾਇਆ ਕਿ ਜੇ. ਸੀ. ਬੀ. ਵਾਲੇ ਦਾ ਮੋਬਾਈਲ ਵੀ ਖੋਹ ਲਿਆ ਗਿਆ ਹੈ। ਉਕਤ ਜਗ੍ਹਾ ਸਬੰਧੀ ਮਾਣਯੋਗ ਅਦਾਲਤ ’ਚ ਕੇਸ ਚੱਲ ਰਿਹਾ ਹੈ। 
 ਜਾਂਚ ਉਪਰੰਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ : ਚੌਕੀ  ਇੰਚਾਰਜ  
ਇਸ ਮਾਮਲੇ ਸਬੰਧੀ ਪੁਲਸ ਚੌਕੀ ਭੁਲਾਣਾ ਦੇ ਇੰਚਾਰਜ ਲਖਵੀਰ ਸਿੰਘ ਗੋਸਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਕਤ ਜਗ੍ਹਾ ਲਾਲ ਲਕੀਰ ਅੰਦਰ ਹੈ ਅਤੇ ਦੋਹਾਂ ਧਡ਼ਿਆਂ ਵਿਚਕਾਰ ਜਗ੍ਹਾ ਨੂੰ ਲੈ ਕੇ ਝਗਡ਼ਾ ਹੋ ਗਿਆ ਹੈ, ਜਿਸ ਸਬੰਧੀ ਦੋਹਾਂ ਧਿਰਾਂ ਦੇ ਵਿਅਕਤੀ ਜੋ ਜ਼ਖਮੀ ਹੋਏ ਹਨ, ਉਨ੍ਹਾਂ ਦੇ ਬਿਆਨ ਦਰਜ ਕਰਨ ਉਪਰੰਤ ਦੋਸ਼ੀ ਵਿਅਕਤੀਆਂ ਖਿਲਾਫ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
 


Related News