ਵੱਡੀ ਰਾਹਤ: ਰੇਲ ਯਾਤਰੀ ਅਗਲੇ ਮਹੀਨੇ ਤੋਂ 26 ਪ੍ਰਮੁੱਖ ਟਰੇਨਾਂ ਦੀ ਵੀ ਲੈ ਸਕਣਗੇ ਜਨਰਲ ਟਿਕਟ
Monday, May 23, 2022 - 04:03 PM (IST)
ਜਲੰਧਰ (ਗੁਲਸ਼ਨ)-ਰੇਲ ਯਾਤਰੀਆਂ ਲਈ ਖੁਸ਼ੀ ਭਰੀ ਖ਼ਬਰ ਹੈ ਕਿ ਜੂਨ ਮਹੀਨੇ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ 26 ਪ੍ਰਮੁੱਖ ਟਰੇਨਾਂ ਦੀ ਜਨਰਲ ਟਿਕਟ ਮਿਲਣੀ ਸ਼ੁਰੂ ਹੋ ਜਾਵੇਗੀ, ਜਿਸ ਨਾਲ ਆਮ ਯਾਤਰੀਆਂ ਤੋਂ ਇਲਾਵਾ ਰੋਜ਼ਾਨਾ ਯਾਤਰੀਆਂ ਨੂੰ ਵੀ ਕਾਫ਼ੀ ਰਾਹਤ ਮਿਲੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਤੋਂ ਬਾਅਦ ਰੇਲਵੇ ਵੱਲੋਂ ਚਲਾਈਆਂ ਗਈਆਂ ਟਰੇਨਾਂ ਵਿਚ ਸਿਰਫ਼ ਰਾਖਵੀਂ ਟਿਕਟ ’ਤੇ ਹੀ ਸਫ਼ਰ ਦੀ ਮਨਜ਼ੂਰੀ ਦਿੱਤੀ ਗਈ ਸੀ। ਹੌਲੀ-ਹੌਲੀ ਕੁਝ ਟਰੇਨਾਂ ਵਿਚ ਜਨਰਲ ਟਿਕਟ ’ਤੇ ਸਫ਼ਰ ਦੀ ਸਹੂਲਤ ਸ਼ੁਰੂ ਕੀਤੀ ਗਈ ਪਰ ਫਿਰ ਵੀ ਅੰਮ੍ਰਿਤਸਰ ਤੋਂ ਚੱਲ ਕੇ ਵਾਇਆ ਜਲੰਧਰ ਸਿਟੀ ਅਤੇ ਜੰਮੂ ਤਵੀ ਤੋਂ ਜਲੰਧਰ ਕੈਂਟ ਹੁੰਦੇ ਹੋਏ ਅਜਿਹੀਆਂ ਕਈ ਪ੍ਰਮੁੱਖ ਟਰੇਨਾਂ ਚੱਲ ਰਹੀਆਂ ਹਨ, ਜਿਨ੍ਹਾਂ ਦੀ ਜਨਰਲ ਟਿਕਟ (ਅਨਰਿਜ਼ਰਵਡ) ਨਹੀਂ ਮਿਲ ਰਹੀ ਸੀ, ਜਿਸ ਨਾਲ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਰੇਲਵੇ ਦੇ ਨਿਯਮਾਂ ਮੁਤਾਬਕ ਕਿਸੇ ਵੀ ਟਰੇਨ ਦੀ ਟਿਕਟ 4 ਮਹੀਨੇ ਪਹਿਲਾਂ ਬੁੱਕ ਕਰਵਾਉਣ ਦਾ ਪ੍ਰਬੰਧ ਹੈ। ਅਗਲੇ ਮਹੀਨੇ ਤੋਂ ਜਿਹੜੀਆਂ ਟਰੇਨਾਂ ਦੀ ਜਨਰਲ ਟਿਕਟ ਸ਼ੁਰੂ ਕੀਤੀ ਜਾ ਰਹੀ ਹੈ ਉਨ੍ਹਾਂ ਦੀ ਜਨਰਲ ਕੋਚ ਦੀ ਬੁਕਿੰਗ 4 ਮਹੀਨੇ ਪਹਿਲਾਂ ਬੰਦ ਕਰ ਦਿੱਤੀ ਗਈ ਸੀ। ਉਕਤ 26 ਟਰੇਨਾਂ ਦੀ ਸੂਚੀ ਇਸ ਤਰ੍ਹਾਂ ਹੈ :
ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਸਰਕਾਰ ਵੱਲੋਂ ਪੁਲਸ ਮਹਿਕਮੇ ’ਚ ਵੱਡੇ ਪੱਧਰ ’ਤੇ ਕੀਤੇ ਗਏ ਅਧਿਕਾਰੀਆਂ ਦੇ ਤਬਾਦਲੇ
ਇਨ੍ਹਾਂ ਪ੍ਰਮੁੱਖ ਟਰੇਨਾਂ ਦੀ ਮਿਲੇਗੀ ਜਨਰਲ ਟਿਕਟ
ਟਰੇਨ ਨੰਬਰ (12358) ਅੰਮ੍ਰਿਤਸਰ-ਦੁਰਗਿਆਣਾ ਐਕਸਪ੍ਰੈੱਸ 6 ਜੂਨ ਤੋਂ, (12422) ਅੰਮ੍ਰਿਤਸਰ-ਨੰਦੇੜ ਐਕਸਪ੍ਰੈੱਸ 6 ਜੂਨ ਤੋਂ, (18104) ਜਲਿਆਂਵਾਲਾ ਬਾਗ ਐਕਸਪ੍ਰੈੱਸ 8 ਜੂਨ, (19326) ਅੰਮ੍ਰਿਤਸਰ-ਇੰਦੌਰ 12 ਜੂਨ, (19416) ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਅਹਿਮਦਾਬਾਦ ਐਕਸਪ੍ਰੈੱਸ 14 ਜੂਨ, (19108) ਊਧਮਪੁਰ-ਭਾਵਨਗਰ ਟਰਮੀਨਸ 13 ਜੂਨ ਤੋਂ, (18238) ਅੰਮ੍ਰਿਤਸਰ -ਬਿਲਾਸਪੁਰ ਐਕਸਪ੍ਰੈੱਸ 15 ਜੂਨ, (13006) ਅੰਮ੍ਰਿਤਸਰ-ਹਾਵੜਾ ਮੇਲ 15 ਜੂਨ, (15708) ਅੰਮ੍ਰਿਤਸਰ-ਕਟਿਹਾਰ ਐਕਸਪ੍ਰੈੱਸ 17 ਜੂਨ, (15934) ਅੰਮ੍ਰਿਤਸਰ-ਤਿਨਸੁਕੀਆ ਐਕਸਪ੍ਰੈੱਸ 17 ਜੂਨ, (12904) ਗੋਲਡਨ ਟੈਂਪਲ ਮੇਲ 18 ਜੂਨ, (12484) ਅੰਮ੍ਰਿਤਸਰ -ਕੋਚੀ ਵਾਲੀ ਐਕਸਪ੍ਰੈੱਸ 19 ਜੂਨ, (12380) ਅੰਮ੍ਰਿਤਸਰ-ਸਿਆਲਦਾ ਐਕਸਪ੍ਰੈੱਸ 19 ਜੂਨ, (18310) ਜੰਮੂ-ਤਵੀ ਸੰਬਲਪੁਰ ਐਕਸਪ੍ਰੈੱਸ 19 ਜੂਨ, (11058) ਦਾਦਰ ਐਕਸਪ੍ਰੈੱਸ 20 ਜੂਨ, (19224) ਜੰਮੂ ਤਵੀ-ਅਹਿਮਦਾਬਾਦ ਐਕਸਪ੍ਰੈੱਸ 20 ਜੂਨ, (20808) ਅੰਮ੍ਰਿਤਸਰ-ਵਿਸ਼ਾਖਾਪਟਨਮ 22 ਜੂਨ, (12926) ਪੱਛਮੀ ਐਕਸਪ੍ਰੈੱਸ 22 ਜੂਨ, (14674) ਅੰਮ੍ਰਿਤਸਰ-ਜਯਨਗਰ 26 ਜੂਨ, (12318) ਅੰਮ੍ਰਿਤਸਰ-ਕੋਲਕਾਤਾ ਐਕਸਪ੍ਰੈੱਸ 24 ਜੂਨ, (12408) ਅੰਮ੍ਰਿਤਸਰ-ਨਿਊ ਜਲਪਾਈਗੁੜੀ 24 ਜੂਨ, (19226) ਜੰਮੂ ਤਵੀ ਜਲੰਧਰ 25 ਜੂਨ, (14650) ਅੰਮ੍ਰਿਤਸਰ-ਜਯਨਗਰ 25 ਜੂਨ, (12716) ਸੱਚਖੰਡ ਐਕਸਪ੍ਰੈੱਸ 26 ਜੂਨ ਤੋਂ, (22552) ਜਲੰਧਰ ਸਿਟੀ-ਦਰਭੰਗਾ ਐਕਸਪ੍ਰੈੱਸ 26 ਜੂਨ ਅਤੇ (15532) ਅੰਮ੍ਰਿਤਸਰ-ਸਹਰਸਾ 28 ਜੂਨ ਤੋਂ।
ਇਹ ਵੀ ਪੜ੍ਹੋ: ਨਸ਼ਾ ਸਮੱਗਲਰ ਨੂੰ ਛੱਡਣ ਦੀ ਸਿਫ਼ਾਰਸ਼ ਕਰਨੀ ਨਾਮੀ ਆਗੂ ਨੂੰ ਪਈ ਮਹਿੰਗੀ, ਪੁਲਸ ਅਧਿਕਾਰੀ ਨੇ ਸਿਖਾਇਆ ਸਬਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ