ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ, ਹੋਇਆ ਇਹ ਐਲਾਨ

Monday, Nov 28, 2022 - 06:31 PM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼) : ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸ਼ਰਧਾਲੂਆਂ ਲਈ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਡੇਰਾ ਬਿਆਸ ਵੱਲੋਂ ਕੋਵਿਡ ਦੌਰਾਨ ਸਾਰੇ ਭਾਰਤ ਵਿਚ ਸਤਿਸੰਗ ਪ੍ਰੋਗਰਾਮ ਰੱਦ ਕੀਤੇ ਜਾ ਚੁੱਕੇ ਸਨ ਪਰ ਹੁਣ ਡੇਰਾ ਪ੍ਰਬੰਧਕਾਂ ਵੱਲੋਂ ਜਿੱਥੇ ਕੋਵਿਡ ਦੀਆਂ ਪਾਬੰਦੀਆਂ ਨੂੰ ਖ਼ਤਮ ਕਰ ਦਿਤਾ ਗਿਆ ਹੈ, ਉਥੇ ਹੀ ਦਸੰਬਰ 2022 ਵਿਚ ਹੋਣ ਵਾਲੇ ਸਤਿਸੰਗ ਪ੍ਰੋਗਰਾਮਾਂ ਸਬੰਧੀ ਸਮਾਂ ਸਾਰਨੀ ਜਾਰੀ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਲੰਗਾਹ ’ਤੇ ਦਿੱਤੇ ਫ਼ੈਸਲੇ ’ਤੇ ਵਲਟੋਹਾ ਨੂੰ ਇਤਰਾਜ਼, ਚੁੱਕੇ ਸਵਾਲ

ਪ੍ਰਾਪਤ ਸੂਚਨਾ ਅਨੁਸਾਰ ਦਸੰਬਰ 2022 ਨੂੰ 4, 11 ਤੇ 18 ਦਸੰਬਰ ਦਿਨ ਐਤਵਾਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸਵੇਰੇ 10 ਵਜੇ ਸਤਿਸੰਗ ਫਰਮਾਇਆ ਜਾਵੇਗਾ। ਇਸ ਤੋਂ ਇਲਾਵਾ ਡੇਰੇ ਵਿਚ ਬਜ਼ੁਰਗਾਂ ਲਈ ਦਰਸ਼ਨ, ਸੇਵਾ, ਪ੍ਰਸ਼ਾਦ ਹੋਰ ਪ੍ਰੋਗਰਾਮਾਂ ਸਬੰਧੀ ਵੀ ਖੁੱਲ੍ਹ ਦਿੰਦਿਆਂ ਤਾਰੀਖਾਂ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੁੱਚਾ ਸਿੰਘ ਲੰਗਾਹ ਤਨਖਾਹੀਆ ਕਰਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News