ਇਸ ਨੰਨ੍ਹੀ ਪਰੀ ''ਚ ਵੱਸਦੀ ਹੈ ''ਖਲੀ'' ਦੀ ਜਾਨ, ਤਸਵੀਰਾਂ ''ਚ ਪਹਿਲੀ ਵਾਰ ਦੇਖੋ ਖਲੀ ਦੀ ਪੂਰੀ ਫੈਮਿਲੀ (ਵੀਡੀਓ)

10/25/2015 10:45:51 AM

ਜਲੰਧਰ— ਡਬਲਿਊ ਡਬਲਿਊ ਐੱਫ ਦੇ ਅਖਾੜੇ ਵਿਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਦਲੀਪ ਸਿੰਘ ਉਰਫ ਖਲੀ ਚਾਹੇ ਵੱਡੇ-ਵੱਡੇ ਰੈਸਲਰਾਂ ਨੂੰ ਪਲਾਂ ਵਿਚ ਚਿੱਤ ਕਰ ਦਿੰਦੇ ਹਨ ਪਰ ਉਨ੍ਹਾਂ ਦੀ ਜਾਨ ਇਸ ਨੰਨ੍ਹੀ ਪਰੀ ਵਿਚ ਵੱਸਦੀ ਹੈ। ਇਹ ਨੰਨ੍ਹੀ ਪਰੀ ਹੋਰ ਕੋਈ ਨਹੀਂ ਖਲੀ ਦੀ 19 ਮਹੀਨਿਆਂ ਦੀ ਬੇਟੀ ਹੈ। ਖਲੀ ਦੀ ਬੇਟੀ ਦਾ ਨਾਂ ਅਵਲੀਨ ਹੈ ਅਤੇ ਉਹ ਪਹਿਲੀ ਵਾਰ ਆਪਣੇ ਪਿਤਾ ਅਤੇ ਮਾਤਾ ਹਰਪਿੰਦਰ ਕੌਰ ਨਾਲ ਮੀਡੀਆ ਦੇ ਸਾਹਮਣੇ ਦਿਖਾਈ ਦਿੱਤੀ ਹੈ। ਅਵਲੀਨ ਦਾ ਜਨਮ ਫਰਵਰੀ, 2014 ਵਿਚ ਹੋਇਆ ਸੀ। ਖਲੀ ਦੀ ਪਤਨੀ ਦੀ ਇੱਛਾ ਹੈ ਕਿ ਉਸ ਦੀ ਬੇਟੀ ਆਪਣੇ ਪਿਤਾ ਵਾਂਗ ਰੈਸਲਰ ਬਣੇ। 
ਚਾਰ ਦਸੰਬਰ ਨੂੰ ਮੁੰਬਈ ਦੇ ਟੀ. ਐੱਨ. ਏ. ਵੱਲੋਂ ਦੇਸ਼ ਭਰ ਵਿਚ ਰੈਸਲਰਾਂ ਦਾ ਲਾਈਵ ਸ਼ੋਅ ਕਰਵਾਇਆ ਜਾਵੇਗਾ ਅਤੇ ਇਸ ਸ਼ੋਅ ਵਿਚ ਜਲੰਧਰ ਸਮੇਤ ਪੰਜਾਬ ਦੇ ਰੈਸਲਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ। ਸ਼ੁੱਕਰਵਾਰ ਨੂੰ ਖਲੀ ਦੀ ਕੰਗਨੀਵਾਲ ਵਿਖੇ ਸਥਿਤ ਅਕੈਡਮੀ ਵਿਚ ਰੈਸਲਰ ਸ਼ੇਰਾ ਦੇ ਸਾਹਮਣੇ ਕਈ ਰੈਸਲਰਾਂ ਨੇ ਲਾਈਵ ਟ੍ਰਾਇਲ ਕੀਤਾ। ਇਨ੍ਹਾਂ ਵਿਚ ਕੁਝ ਰੈਸਲਰਾਂ ਨੂੰ ਸ਼ਾਰਟ ਲਿਸਟ ਵੀ ਕੀਤਾ ਗਿਆ ਹੈ। 
''ਬਿਗ ਬੌਸ'' ਦੇ ਸੀਜ਼ਨ 4 ''ਚ ਦਿਖਾਈ ਦੇ ਚੁੱਕੇ ਖਲੀ ਦਾ ਕਹਿਣਾ ਹੈ ਕਿ ਹੁਣ ਉਹ ਕਈ ਫਿਲਮਾਂ ਅਤੇ ਵਿਗਿਆਪਨਾਂ ਵਿਚ ਦਿਖਾਈ ਦੇਣ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਉਨ੍ਹਾਂ ਨੂੰ ਫਿਲਮਾਂ ਵਿਚ ਕੰਮ ਕਰਨ ਦੇ ਆਫਰ ਮਿਲੇ ਪਰ ਕਾਂਟਰੈਕਟ ਵਿਚ ਫਸੇ ਹੋਣ ਕਾਰਨ ਉਹ ਉਨ੍ਹਾਂ ਮੌਕਿਆਂ ਦਾ ਲਾਭ ਨਹੀਂ ਚੁੱਕ ਸਕੇ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Kulvinder Mahi

News Editor

Related News