ਬਣਦੀ ਗਰੈਚੂਟੀ ਲੈਣ ਲਈ ਪ੍ਰਾਈਵੇਟ ਸਕੂਲ ਦੇ ਅਧਿਆਪਕ ਜਾਣਗੇ ਅਦਾਲਤ

Wednesday, Dec 06, 2017 - 05:44 PM (IST)

ਬਣਦੀ ਗਰੈਚੂਟੀ ਲੈਣ ਲਈ ਪ੍ਰਾਈਵੇਟ ਸਕੂਲ ਦੇ ਅਧਿਆਪਕ ਜਾਣਗੇ ਅਦਾਲਤ

ਬੁਢਲਾਡਾ (ਬਾਂਸਲ) - ਸਥਾਨਕ ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ ’ਚ ਸੇਵਾ ਨਿਭਾ ਰਹੀਆ ਅਧਿਆਪਕਾਂ ਨੂੰ ਉਨ੍ਹਾਂ ਦੀ ਬਣਦੀ ਗਰੈਚੂਟੀ ਨਾ ਮਿਲਣ ਕਾਰਨ ਅਧਿਆਪਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਸਥਾਨਕ ਸ਼ਹਿਰ ਦੇ ਵਿੱਦਿਆ ਮੰਦਰ, ਵਿਖੇ ਲੰਬਾਂ ਸਮਾਂ ਆਪਣੀ ਸੇਵਾ ਨਿਭਾ ਰਹੇ ਅਧਿਆਪਕਾਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸੇਵਾ ਅਨੁਸਾਰ ਬਣਦੀ ਗਰੈਚੂਟੀ ਸੰਸਥਾ ਪਾਸ ਬਕਾਇਆ ਹੈ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਨਹੀਂ ਮਿਲ ਰਹੀ ਹੈ ਤੇ ਗਰੈਚੂਟੀ ਐਕਟ 1972 ਅਨੁਸਾਰ ਸਾਡੀ ਬਣਦੀ ਜਲਦੀ ਹੀ ਜਾਰੀ ਕੀਤੀ ਜਾਵੇ। ਅਧਿਆਪਕਾਂ ਨੇ ਦੱਸਿਆ ਕਿ ਉਹ ਇਸ ਸਬੰਧੀ ਕਈ ਵਾਰ ਸੰਸਥਾ ਦੇ ਪ੍ਰਿੰਸੀਪਲ ਪਾਸ ਬੇਨਤੀ ਕਰ ਚੁੱਕੇ ਹਾਂ ਤੇ ਆਪਣੇ ਆਪਣੇ ਮੰਗ ਪੱਤਰ ਦੇ ਚੁੱਕੇ ਹਾਂ ਪਰ ਪ੍ਰਿੰਸੀਪਲ ਵੱਲੋਂ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ ਸਗੋਂ ਹਰ ਵਾਰ ਸ਼ਰਮਿੰਦਾ ਕਰਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਸਕੂਲ ਦੇ ਸਾਬਕਾ ਅਧਿਆਪਕ ਰਮਾ ਵਰਮਾ ,ਮਧੂ ਅਰੋੜਾ ,ਸੁਨੀਤਾ ਸ਼ਰਮਾ, ਰੀਟਾ ਦੇਵੀ, ਵਨੀਤਾ ਰਾਣੀ, ਸੀਮਾ ਰਾਣੀ ,ਗੁਰਪ੍ਰਤਾਪ ਸਿੰਘ, ਚਰਨਜੀਤ ਸਿੰਘ, ਸੁਖਜਿੰਦਰ ਸਿੰਘ, ਮੋਨਿਕਾ ਰਾਣੀ ਨੇ ਕਿਹਾ ਕਿ ਸਬੰਧਤ ਅਧਿਆਪਕ ਐਕਟ 1972 ਤਹਿਤ ਗਰੈਚੂਟੀ ਲੈਣ ਦੇ ਹੱਕਦਾਰ ਹਨ ਅਤੇ ਜੇਕਰ ਮਸਲਾ ਹੱਲ ਨਾਂ ਹੋਇਆ ਤਾ ਉਨ੍ਹਾਂ ਨੂੰ ਇਸ ਮਾਸਲੇ ਲਈ ਕਾਨੂੰਨੀ ਕਾਰਵਾਈ ਮਜ਼ਬੂਰ ਹੋਣਗੇ।


Related News