ਨਾਬਾਲਗਾ ਨਾਲ ਛੇੜਛਾੜ ਕਰਨ ਵਾਲੇ ਗ੍ਰੰਥੀ ਨੂੰ ਪੁਲਸ ਹਿਰਾਸਤ ’ਚ ਭੇਜਿਆ

Monday, May 24, 2021 - 12:19 AM (IST)

ਨਾਬਾਲਗਾ ਨਾਲ ਛੇੜਛਾੜ ਕਰਨ ਵਾਲੇ ਗ੍ਰੰਥੀ ਨੂੰ ਪੁਲਸ ਹਿਰਾਸਤ ’ਚ ਭੇਜਿਆ

ਬਾਲਿਆਂਵਾਲੀ (ਸ਼ੇਖਰ)- ਇਕ ਪਿੰਡ ਦੇ ਗੁਰਦੁਆਰੇ ਦੇ ਗ੍ਰੰਥੀ ਵੱਲੋਂ ਨਾਬਾਲਗਾ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ’ਚ ਮਾਣਯੋਗ ਅਦਾਲਤ ਨੇ ਉਕਤ ਗ੍ਰੰਥੀ ਨੂੰ 3 ਦਿਨਾਂ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਹੈ।
ਉਕਤ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਵਾਸੀਆਂ ਵੱਲੋਂ ਗੁਰਦੁਆਰੇ ਦੇ ਗ੍ਰੰਥੀ ਨੂੰ ਨਾਬਾਲਗਾ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਕਾਬੂ ਕੀਤਾ ਗਿਆ ਸੀ ਅਤੇ ਥਾਣਾ ਬਾਲਿਆਂਵਾਲੀ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੀੜਤਾ ਦੇ ਚਾਚੇ ਦੇ ਬਿਆਨਾਂ ’ਤੇ ਉਕਤ ਗ੍ਰੰਥੀ ਗੁਰਨਾਮ ਸਿੰਘ (ਲਗਭਗ 60 ਸਾਲ) ਖਿਲਾਫ ਧਾਰਾ 354, 354-ਏ ਅਤੇ ਚਿਲਡਰਨਜ਼ ਪ੍ਰੋਟੈਕਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਜਾਂਚ ਅਫਸਰ ਪਰਮਿੰਦਰ ਕੌਰ ਸਬ ਇੰਸਪੈਕਟਰ ਨੇ ਦੱਸਿਆ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਦੀ ਕੋਰੋਨਾ ਰਿਪੋਰਟ ਆਉਣ ਤਕ ਪੁਲਸ ਹਿਰਾਸਤ ਵਿਚ ਰੱਖਣ ਦੇ ਹੁਕਮ ਦਿੱਤੇ ਗਏ ਹਨ।


author

Bharat Thapa

Content Editor

Related News