ਗ੍ਰਾਂਟ ਤੇ ਪੰਚਾਇਤੀ ਫੰਡ ਦਾ ਕੀਤਾ ਗਬਨ, ਕੇਸ ਦਰਜ
Tuesday, Aug 28, 2018 - 03:03 AM (IST)

ਫਾਜ਼ਿਲਕਾ, (ਨਾਗਪਾਲ)– ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਕੋਡ਼ਿਆਂ ਵਾਲੀ ’ਚ ਪਿੰਡ ਦੀ ਗ੍ਰਾਂਟ ਅਤੇ ਪੰਚਾਇਤੀ ਫੰਡ ਦਾ ਗਬਨ ਕਰਨ ਸਬੰਧੀ ਇਕ ਅੌਰਤ ਸਮੇਤ 2 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਫਾਜ਼ਿਲਕਾ ਨੇ ਦੱਸਿਆ ਕਿ ਬਿਮਲਾ ਦੇਵੀ ਸਰਪੰਚ ਗ੍ਰਾਮ ਪੰਚਾਇਤ ਵਾਸੀ ਪਿੰਡ ਕੋਡ਼ਿਆਂ ਵਾਲੀ ਤੇ ਮਨੋਜ ਕੁਮਾਰ ਪੰਚਾਇਤ ਸਕੱਤਰ ਵੱਲੋਂ ਮਿਲ ਕੇ ਪਿੰਡ ਦੀ ਗ੍ਰਾਂਟ ਤੇ ਪੰਚਾਇਤੀ ਫੰਡ ਦਾ ਗਬਨ ਕੀਤਾ ਗਿਆ ਹੈ। ਪੁਲਸ ਨੇ ਜਾਂਚ-ਪਡ਼੍ਹਤਾਲ ਕਰਨ ਤੋਂ ਬਾਅਦ ਉਕਤ ਅੌਰਤ ਤੇ ਆਦਮੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।