ਹੇ ਪਰਮਾਤਮਾ! ਦਾਦੇ ਨੇ 8 ਸਾਲਾ ਪੋਤੀ ਨਾਲ ਕੀਤੀ ਜਬਰ-ਜਨਾਹ ਦੀ ਕੋਸ਼ਿਸ਼, ਗ੍ਰਿਫ਼ਤਾਰ

Friday, Jul 25, 2025 - 07:44 PM (IST)

ਹੇ ਪਰਮਾਤਮਾ! ਦਾਦੇ ਨੇ 8 ਸਾਲਾ ਪੋਤੀ ਨਾਲ ਕੀਤੀ ਜਬਰ-ਜਨਾਹ ਦੀ ਕੋਸ਼ਿਸ਼, ਗ੍ਰਿਫ਼ਤਾਰ

ਮਾਛੀਵਾੜਾ ਸਾਹਿਬ (ਟੱਕਰ)- ਮਾਛੀਵਾੜਾ ਦੇ ਇਕ ਪਿੰਡ ਵਿਚ ਉਸ ਸਮੇਂ ਰਿਸ਼ਤੇ ਤਾਰ-ਤਾਰ ਹੋ ਗਏ ਜਦੋਂ 8 ਸਾਲਾ ਮਾਸੂਮ ਬੱਚੀ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕਰਨ ਦੇ ਕਥਿਤ ਦੋਸ਼ ਹੇਠ ਸ਼ਰੀਕੇ ’ਚੋਂ ਦਾਦੇ ਨੂੰ ਕਾਬੂ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੁਰੂਗੜ ਦੇ ਰਹਿਣ ਵਾਲੇ ਗਰੀਬ ਪਰਿਵਾਰ ਦੀ ਅੱਠ ਸਾਲਾਂ ਬੱਚੀ ਨੂੰ ਰਿਸ਼ਤੇ 'ਚੋਂ ਦਾਦਾ ਲੱਗ ਰਹੇ 33 ਸਾਲਾ ਵਿਅਕਤੀ ਵੱਲੋਂ ਆਪਣੀ ਹਵਸ ਮਿਟਾਉਣ ਲਈ ਮਾਸੂਮ ਬੱਚੀ ਨੂੰ ਪਿੰਡ ਦੇ ਹੀ ਖੰਡਰਾਂ ਵਿਚ ਲਿਜਾ ਕੇ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਨੂੰ ਉਸ ਸਮੇਂ ਠੱਲ੍ਹ ਪਈ ਜਦੋਂ ਬੱਚੀ ਦੀ ਰੋਣ ਦੀ ਆਵਾਜ਼ ਬੱਚੀ ਦੇ ਚਾਚੇ ਦੇ ਦੋਸਤ ਵੱਲੋਂ ਸੈਰ ਤੇ ਨਿਕਲੇ ਰੋਣ ਦੀ ਆਵਾਜ਼ ਸੁਣ ਕੇ ਇਸ 33 ਸਾਲਾ ਵਿਅਕਤੀ ਨੂੰ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਦੇਖ ਹੈਰਾਨ ਰਹਿ ਗਿਆ।

ਇਸ ਦੌਰਾਨ ਪਿੰਡ ਦੇ ਵਿਅਕਤੀ ਨੇ ਆਪਣੀ ਘਰ ਵਾਲੀ ਨੂੰ ਸੱਦ ਕੇ ਇਸ ਬੱਚੀ ਦੇ ਕੱਪੜੇ ਪਵਾਏ ਗਏ ਅਤੇ ਮੁਜਰਮ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਬੱਚੀ ਦੇ ਮਾਪਿਆਂ ਨੂੰ ਬੱਚੀ ਸੌਂਪ ਦਿੱਤੀ ਗਈ । ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਅਤੇ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਵਹਿਸ਼ੀ ਦਰਿੰਦੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਇਹੋ ਜਿਹੀ ਹਰਕਤ ਕਰਨ ਲੱਗਿਆਂ 100 ਵਾਰ ਸੋਚੇ। ਉੱਥੇ ਹੀ ਦੂਜੇ ਪਾਸੇ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਦੇਰ ਰਾਤ ਇਹ ਮਾਮਲਾ ਸਾਡੇ ਕੋਲ ਪਹੁੰਚਿਆ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰਕੇ ਹਿਰਾਸਤ ਵਿਚ ਲਿਆ ਗਿਆ ਅਤੇ ਮਾਮਲਾ ਦਰਜ ਕੀਤਾ ਗਿਆ ਹੈ।


author

Hardeep Kumar

Content Editor

Related News