ਬਲਵਿੰਦਰ ਸੰਧੂ ਨੇ ਅਕਾਲੀ ਦਲ ਦੀ ਹਲਕਾ ਇੰਚਾਰਜੀ ਤੋਂ ਦਿੱਤਾ ਅਸਤੀਫ਼ਾ! ਕਿਹਾ- ''ਪਾਰਟੀ ਦੇ ਨਾਲ ਹੀ ਖੜ੍ਹਾ ਰਹਾਂਗਾ''
Monday, Oct 26, 2026 - 05:48 PM (IST)
ਲੁਧਿਆਣਾ/ਹਲਵਾਰਾ (ਮੁੱਲਾਂਪੁਰੀ/ਲਾਡੀ)- ਲੁਧਿਆਣਾ ਜ਼ਿਲ੍ਹੇ ਦੀ ਰਾਖਵੀਂ ਰਾਏਕੋਟ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਨੇ ਹਲਕਾ ਇੰਚਾਰਜੀ ਤੋਂ ਅਸਤੀਫ਼ਾ ਦੇ ਦਿੱਤਾ। ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੇ ਅਸਤੀਫੇ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਸੰਧੂ ਨੇ ਆਪਣੇ ਅਸਤੀਫੇ ਦਾ ਕਾਰਨ ਸਿਹਤ ਢਿੱਲੀ ਹੋਣ ਤੇ ਉਨ੍ਹਾਂ ਦੀ ਜੀਵਨ ਸਾਥਣ ਦੇ ਚਲੇ ਜਾਣ ਦਾ ਕਾਰਨ ਦੱਸਿਆ।

ਉੱਥੇ ਉਨ੍ਹਾਂ ਹਲਕਾ ਇੰਚਾਰਜ ਤੋਂ ਜਿੱਥੇ ਅਸਤੀਫਾ ਪਾਰਟੀ ਪ੍ਰਧਾਨ ਨੂੰ ਦੇ ਦਿੱਤਾ, ਉੱਥੇ ਅਕਾਲੀ ਦਲ ਨਾਲ ਖੜ੍ਹੇ ਰਹਿਣ ਦੀ ਗੱਲ ਵੀ ਆਖੀ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਸੰਧੂ 2022 ਦੀਆਂ ਚੋਣਾਂ ਵਿਚ ਅਕਾਲੀ ਬਸਪਾ ਗਠਜੋੜ ਦੌਰਾਨ ਹਾਥੀ ਚੋਣ ਨਿਸ਼ਾਨ ’ਤੇ ਚੋਣ ਲੜੇ ਸਨ ਤੇ ਇਸ ਵਾਰ ਹਲਕਾ ਰਾਏਕੋਟ ਤੋਂ ਪਾਰਟੀ ਇਕ ਸਾਬਕਾ ਅਧਿਕਾਰੀ ਜਿਸ ਨੇ ਪਿਛਲੇ ਦਿਨੀਂ ਅਸਤੀਫਾ ਦਿੱਤਾ ਹੈ, ਉਸ ਨੂੰ ਟਿਕਟ ਦੇਣ ਬਾਰੇ ਸੋਚ ਰਹੀ ਸੀ, ਪਰ ਸੰਧੂ ਨੇ ਪਹਿਲਾਂ ਹੀ ਭਰਿਆ ਮੇਲਾ ਛੱਡ ਕੇ ਛੁੱਟੀ ਲੈ ਲਈ। ਅੱਜ ਸ਼ਾਮ ਸੰਧੂ ਨੇ ਦੱਸਿਆ ਕਿ ਉਹ ਅਕਾਲੀ ਦਲ ਦੀ ਹਲਕਾ ਇੰਚਾਰਜੀ ਤੋਂ ਹੁਣ ਪੱਕੇ ਤੌਰ ’ਤੇ ਫਾਰਿਗ ਹੋ ਗਏ।
ਇਹ ਵੀ ਦੱਸਣਯੋਗ ਹੈ ਕ.ਸੰਧੂ ਲੁਧਿਆਣਾ ਨਗਰ ਨਿਗਮ ਦੇ ਦੋ ਵਾਰ ਕੌਂਸਲਰ ਰਹੇ ਹਨ ਤੇ ਇਨ੍ਹਾਂ ਦੇ ਪਿਤਾ ਸ਼ਾਮ ਸਿੰਘ ਸੰਧੂ ਦਾ ਕਿਸੇ ਸਮੇਂ ਲੁਧਿਆਣਾ ਵਿਚ ਖੂਬ ਦਬਦਬਾ ਹੁੰਦਾ ਸੀ। ਅੱਜ ਉਨ੍ਹਾਂ ਦੇ ਨਾਲ ਭੁਪਿੰਦਰ ਸਿੰਘ ਸੰਧੂ ਸ਼ਾਮਲ ਸਨ।
