ਮਜ਼ਦੂਰਾਂ ਵੱਲੋਂ ਬੀ. ਡੀ. ਪੀ. ਓ. ਦਫਤਰ ਅੱਗੇ ਰੋਸ ਮਾਰਚ

02/20/2018 3:44:38 AM

ਨਿਹਾਲ ਸਿੰਘ ਵਾਲਾ, (ਬਾਵਾ/ਜਗਸੀਰ)- ਮਜ਼ਦੂਰਾਂ ਨੇ ਅੱਜ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ 'ਚ ਬੀ. ਡੀ. ਪੀ. ਓ. ਦਫਤਰ ਨਿਹਾਲ ਸਿੰਘ ਵਾਲਾ ਅੱਗੇ ਧਰਨਾ ਦਿੱਤਾ ਅਤੇ ਸ਼ਹਿਰ 'ਚ ਰੋਸ ਮਾਰਚ ਕੀਤਾ। 
ਮਗਨਰੇਗਾ ਕਾਮਿਆਂ ਦਾ ਰਹਿੰਦਾ ਬਕਾਇਆ, 500 ਰੁਪਏ ਦਿਹਾੜੀ, ਲੋੜਵੰਦ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ, ਰਾਸ਼ਨ ਸਮੇਂ ਸਿਰ ਦੇਣ, ਪੰਚਾਇਤੀ ਜ਼ਮੀਨ 'ਚ ਤੀਜੇ ਹਿੱਸੇ ਦੀ ਜ਼ਮੀਨ ਬੇਜ਼ਮੀਨੇ ਲੋੜਵੰਦਾਂ ਨੂੰ ਦੇਣ ਦੀ ਮੰਗ ਕਰਦਿਆਂ ਸੂਬਾ ਕਨਵੀਨਰ ਜਗਰਾਜ ਟੱਲੇਵਾਲ, ਸੂਬਾ ਕਮੇਟੀ ਮੈਂਬਰ ਸੂਬਾ ਸਿੰਘ ਨੱਥੂਵਾਲਾ ਗਰਬੀ, ਮਜ਼ਦੂਰ ਮੁਕਤੀ ਮੋਰਚਾ ਦੀ ਮਹਿਲਾ ਆਗੂ ਨਰਿੰਦਰ ਕੌਰ ਬੁਰਜ ਹਮੀਰਾ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਜੀਵਨ ਸਿੰਘ ਬਿਲਾਸਪੁਰ, ਮੈਡੀਕਲ ਪ੍ਰੈਕਟੀਸ਼ਨਰਜ਼ ਆਗੂ ਡਾ. ਗੁਰਮੇਲ ਸਿੰਘ ਮਾਛੀਕੇ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਹਰਮਨਦੀਪ ਹਿੰਮਤਪੁਰਾ ਆਦਿ ਨੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ 'ਤੇ ਮਜ਼ਦੂਰ ਵਿਰੋਧੀ ਹੋਣ ਦੇ ਦੋਸ਼ ਲਾਏ ਅਤੇ ਮਜ਼ਦੂਰਾਂ ਦੀਆਂ ਮੰਗਾਂ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ।  ਇਸ ਮੌਕੇ ਮਜ਼ਦੂਰ ਆਗੂਆਂ ਨੇ ਸਥਾਨਕ ਐੱਸ. ਡੀ. ਐੱਮ. ਨੂੰ ਮੰਗ-ਪੱਤਰ ਵੀ ਦਿੱਤਾ। ਇਸ ਸਮੇਂ ਪੁਲਸ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਸਤਨਾਮ ਸਿੰਘ ਤਖਤੂਪੁਰਾ, ਪ੍ਰਕਾਸ਼ ਕੌਰ ਬੁਰਜ ਹਮੀਰਾ, ਬਿੰਦਰ ਮਾਛੀਕੇ, ਮਿੱਠੂ ਸਿੰਘ ਸੈਦੋਕੇ, ਕੇਵਲ ਸਿੰਘ ਅਕਲੀਆ ਆਦਿ ਸਮੇਤ ਵੱਖ-ਵੱਖ ਪਿੰਡਾਂ ਦੇ ਮਜ਼ਦੂਰ ਮੌਜੂਦ ਸਨ। 


Related News