ਭਾਜਪਾ ਨੇ ਹਿਮਾਚਲ ਦੀਆਂ ਸਾਰੀਆਂ ਚਾਰ ਸੀਟਾਂ ਜਿੱਤ ਕੇ ਬਣਾਈ ਹੈਟ੍ਰਿਕ , ਕੰਗਨਾ ਰਣੌਤ ਨੇ ਵਿਕਰਮਾਦਿੱਤਿਆ ਨੂੰ ਹਰਾਇਆ

06/04/2024 7:44:30 PM

ਸ਼ਿਮਲਾ (ਭਾਸ਼ਾ) - ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਚਾਰ ਲੋਕ ਸਭਾ ਸੀਟਾਂ ਜਿੱਤ ਲਈਆਂ ਹਨ। 2014 ਅਤੇ 2019 ਦੀ ਤਰ੍ਹਾਂ ਇਸ ਵਾਰ ਵੀ ਪਾਰਟੀ ਨੇ ਸੂਬੇ ਵਿੱਚ ਕਲੀਨ ਸਵੀਪ ਕਰਕੇ ਜਿੱਤਾਂ ਦੀ ਹੈਟ੍ਰਿਕ ਪੂਰੀ ਕੀਤੀ। ਪਰ ਭਾਜਪਾ ਦੇ ਚਾਰੇ ਉਮੀਦਵਾਰਾਂ ਦੀ ਜਿੱਤ ਦਾ ਅਧਿਕਾਰਤ ਐਲਾਨ ਹੋਣਾ ਬਾਕੀ ਹੈ।

ਇਹ ਵੀ ਪੜ੍ਹੋ :    ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਭਾਜਪਾ ਨੇ ਜਿੱਤੀ ਇਕ ਸੀਟ, ਜਾਣੋ ਕਿਥੋਂ ਮਿਲੀ ਜਿੱਤ

ਅਨੁਰਾਗ ਠਾਕੁਰ 607068 (+ 182357) ਜੇਤੂ ਐਲਾਨੇ
ਕੰਗਨਾ ਰਣੌਤ  537022 (+ 74755) ਜੇਤੂ ਐਲਾਨੇ
ਸੁਰੇਸ਼ ਕੁਮਾਰ 519748 (+ 91451)  ਜੇਤੂ ਐਲਾਨੇ 
ਡਾ. ਰਾਜੀਵ ਭਾਰਦਵਾਜ ਰਾਜੀਵ   632793 (+ 251895) ਜੇਤੂ ਐਲਾਨੇ

ਅਨੁਰਾਗ ਠਾਕੁਰ 607068 ਵੋਟਾਂ ਨਾਲ ਜਿੱਤੇ

ਹਮੀਰਪੁਰ ਸੀਟ ਤੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਆਪਣੇ ਨੇੜਲੇ ਵਿਰੋਧੀ ਸਤਪਾਲ ਰਾਏਜ਼ਾਦਾ ਤੋਂ 1 ਲੱਖ 82 ਹਜ਼ਾਰ 357 ਵੋਟਾਂ ਨਾਲ ਜਿੱਤ ਗਏ ਹਨ। ਮੰਡੀ ਤੋਂ ਭਾਜਪਾ ਉਮੀਦਵਾਰ ਅਤੇ ਅਦਾਕਾਰਾ ਕੰਗਨਾ ਰਣੌਤ ਆਪਣੇ ਨਜ਼ਦੀਕੀ ਵਿਰੋਧੀ ਕਾਂਗਰਸ ਦੇ ਵਿਕਰਮਾਦਿੱਤਿਆ ਸਿੰਘ ਤੋਂ 74755 ਵੋਟਾਂ ਨਾਲ ਅੱਗੇ ਹਨ।

ਇਹ ਵੀ ਪੜ੍ਹੋ :    ਅਦਾਕਾਰਾ ਹੇਮਾ ਨੂੰ ਕ੍ਰਾਈਮ ਬ੍ਰਾਂਚ ਨੇ ਕੀਤਾ ਗ੍ਰਿਫਤਾਰ , ਰੇਵ ਪਾਰਟੀ 'ਚ ਡਰੱਗ ਲੈਣ ਦਾ ਲੱਗਾ ਦੋਸ਼

ਸੁਰੇਸ਼ ਕਸ਼ਯਪ 90 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ

ਕਾਂਗੜਾ ਸੀਟ 'ਤੇ ਵੀ ਭਾਜਪਾ ਉਮੀਦਵਾਰ ਡਾ. ਰਾਜੀਵ ਭਾਰਦਵਾਜ ਆਪਣੇ ਨੇੜਲੇ ਵਿਰੋਧੀ ਅਤੇ ਕਾਂਗਰਸ ਦੇ ਉਮੀਦਵਾਰ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਤੋਂ 2 ਲੱਖ 51 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਜਦਕਿ ਸ਼ਿਮਲਾ ਤੋਂ ਭਾਜਪਾ ਦੇ ਸੁਰੇਸ਼ ਕੁਮਾਰ ਕਸ਼ਯਪ ਆਪਣੇ ਨੇੜਲੇ ਵਿਰੋਧੀ ਵਿਨੋਦ ਸੁਲਤਾਨਪੁਰੀ ਤੋਂ 90 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਗਏ ਹਨ। ਅਜਿਹੇ 'ਚ ਭਾਜਪਾ ਇਨ੍ਹਾਂ ਚਾਰਾਂ ਸੀਟਾਂ 'ਤੇ ਜਿੱਤ ਹਾਸਲ ਕਰ ਲਈ ਹੈ।

ਤੁਹਾਨੂੰ ਦੱਸ ਦੇਈਏ ਕਿ ਸਾਲ 2019 ਵਿੱਚ ਹੋਈਆਂ ਆਮ ਚੋਣਾਂ ਦੌਰਾਨ ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਚਾਰ ਲੋਕ ਸਭਾ ਸੀਟਾਂ ਜਿੱਤੀਆਂ ਸਨ। ਕਾਂਗਰਸ ਦਾ ਸਫਾਇਆ ਹੋ ਗਿਆ। ਪਾਰਟੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਕਾਂਗੜਾ ਸੀਟ ਤੋਂ ਕਿਸ਼ਨ ਕਪੂਰ, ਮੰਡੀ ਤੋਂ ਰਾਮ ਸਵਰੂਪ ਸ਼ਰਮਾ, ਹਮੀਰਪੁਰ ਤੋਂ ਅਨੁਰਾਗ ਠਾਕੁਰ ਅਤੇ ਸ਼ਿਮਲਾ ਤੋਂ ਸੁਰੇਸ਼ ਕਸ਼ਯਪ ਨੇ ਝੰਡਾ ਲਹਿਰਾਇਆ ਸੀ।

ਇਹ ਵੀ ਪੜ੍ਹੋ :   ਤਾਜ ਐਕਸਪ੍ਰੈਸ ਨੂੰ ਲੱਗੀ ਭਿਆਨਕ ਅੱਗ, ਯਾਤਰੀਆਂ 'ਚ ਮਚੀ ਹਫੜਾ-ਦਫੜੀ(Video)

ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗੜਾ ਤੋਂ ਕਾਂਗਰਸ ਦੇ ਉਮੀਦਵਾਰ ਆਨੰਦ ਸ਼ਰਮਾ ਨੇ ਭਾਜਪਾ ਦੇ ਰਾਜੀਵ ਭਾਰਦਵਾਜ ਤੋਂ ਹਾਰ ਸਵੀਕਾਰ ਕਰ ਲਈ ਹੈ। ਸ਼ਰਮਾ 2,04,650 ਵੋਟਾਂ ਨਾਲ ਪਿੱਛੇ ਹਨ। ਸ਼ਰਮਾ ਨੇ ਕਿਹਾ, "ਕਾਂਗੜਾ ਤੋਂ ਚੋਣ ਲੜਨਾ ਬਹੁਤ ਵਧੀਆ ਅਨੁਭਵ ਸੀ ਅਤੇ ਮੈਂ ਆਪਣੀ ਹਾਰ ਨੂੰ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ ਅਤੇ ਰਾਜੀਵ ਭਾਰਦਵਾਜ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੰਦਾ ਹਾਂ।"

ਉਸਨੇ ਦੱਸਿਆ, "ਮੈਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅਤੇ ਸਹਿਯੋਗੀਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ 'ਤੇ ਭਰੋਸਾ ਕੀਤਾ ਅਤੇ ਮੈਂ ਪਾਰਟੀ ਦੇ ਫੈਸਲੇ ਨੂੰ ਸਵੀਕਾਰ ਕੀਤਾ, ਇਹ ਜਾਣਦੇ ਹੋਏ ਕਿ ਕਾਂਗੜਾ ਭਾਜਪਾ ਦਾ ਗੜ੍ਹ ਹੈ।" "ਮੈਂ ਕਾਂਗੜਾ ਅਤੇ ਚੰਬਾ ਦੇ ਲੋਕਾਂ ਦੇ ਪਿਆਰ ਅਤੇ ਸਨੇਹ ਲਈ ਧੰਨਵਾਦੀ ਹਾਂ" । ਸੁਰੇਸ਼ ਕਸ਼ਯਪ ਨੇ ਦੱਸਿਆ ਕਿ ਨਤੀਜੇ ਐਗਜ਼ਿਟ ਪੋਲ ਦੀ ਤਰਜ਼ 'ਤੇ ਜਾਪਦੇ ਹਨ ਅਤੇ ਲੋਕਾਂ ਨੇ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਉਣ ਦਾ ਮਨ ਬਣਾ ਲਿਆ ਹੈ।

ਭਾਜਪਾ ਆਗੂ ਨੇ ਪਾਰਟੀ ਆਗੂਆਂ, ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਕੰਗਨਾ ਰਣੌਤ ਅਤੇ ਉਨ੍ਹਾਂ ਦੇ ਕਾਂਗਰਸੀ ਵਿਰੋਧੀ ਵਿਕਰਮਾਦਿੱਤਿਆ ਸਿੰਘ ਨੇ ਮੰਡੀ ਸੀਟ 'ਤੇ ਜਿੱਤ ਲਈ ਅਰਦਾਸ ਕੀਤੀ। ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਾਖੂ ਮੰਦਰ ਦਾ ਦੌਰਾ ਕੀਤਾ, ਜਦੋਂ ਕਿ ਰਣੌਤ ਦੀਆਂ ਪ੍ਰਾਰਥਨਾਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ। ਅਧਿਕਾਰੀਆਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਚਾਰ ਲੋਕ ਸਭਾ ਹਲਕਿਆਂ ਅਤੇ ਛੇ ਵਿਧਾਨ ਸਭਾ ਹਲਕਿਆਂ ਵਿੱਚ ਹੋਈਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਸੂਬੇ ਭਰ ਦੇ 80 ਗਿਣਤੀ ਕੇਂਦਰਾਂ ਵਿੱਚ ਸਵੇਰੇ 8 ਵਜੇ ਸ਼ੁਰੂ ਹੋਈ।

ਇਹ ਵੀ ਪੜ੍ਹੋ :   LokSabha Election : ਮੰਡੀ ਸੀਟ ਤੋਂ ਜਿੱਤ ਦੇ ਨੇੜੇ ਪਹੁੰਚੀ ਕੰਗਨਾ ਰਨੌਤ, ਮੁੰਬਈ ਵਾਪਸ ਜਾਣ ਬਾਰੇ ਜਾਣੋ ਕੀ ਕਿਹਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News