ਆਖ਼ਰੀ ਸਾਹਾਂ ''ਤੇ ਪੁੱਜੀ ਪੰਜਾਬ ਸਰਕਾਰ ਵੱਲੋਂ ਸਹੂਲਤਾਂ ਦਾ ਐਲਾਨ ਸੰਜੀਵਨੀ ਨਹੀਂ, ਜ਼ਹਿਰ ਸਾਬਿਤ ਹੋਵੇਗਾ: ਜਸਵੀਰ ਗੜ੍ਹੀ

Tuesday, Nov 09, 2021 - 09:04 PM (IST)

ਆਖ਼ਰੀ ਸਾਹਾਂ ''ਤੇ ਪੁੱਜੀ ਪੰਜਾਬ ਸਰਕਾਰ ਵੱਲੋਂ ਸਹੂਲਤਾਂ ਦਾ ਐਲਾਨ ਸੰਜੀਵਨੀ ਨਹੀਂ, ਜ਼ਹਿਰ ਸਾਬਿਤ ਹੋਵੇਗਾ: ਜਸਵੀਰ ਗੜ੍ਹੀ

ਜਲੰਧਰ,ਫਗਵਾੜਾ- ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਆਖ਼ਰੀ ਸਾਹਾਂ 'ਤੇ ਪੁੱਜੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਕਾਂਗਰਸ ਲਈ ਸੰਜੀਵਨੀ ਨਹੀਂ ਜ਼ਹਿਰ ਸਾਬਿਤ ਹੋਣਗੀਆਂ। ਕਾਂਗਰਸ ਦੀ ਸਰਕਾਰ ਦੇ 50 ਤੋਂ ਵੀ ਘੱਟ ਦਿਨ ਬਚਦੇ ਹਨ। ਉਨ੍ਹਾਂ ਵਲੋਂ ਅਜਿਹੀਆਂ ਸਹੂਲਤਾਂ ਦਾ ਐਲਾਨ ਸਿੱਧ ਕਰਦਾ ਹੈ ਕਿ ਪੰਜ ਸਾਲਾਂ ਦੇ 1825 ਦਿਨਾਂ ਵਿੱਚ 1750 ਦਿਨ ਕਾਂਗਰਸ ਸਰਕਾਰ ਨੇ ਸਮੂਹ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਕਾਂਗਰਸ ਨੇ ਮੈਨੀਫੈਸਟੋ ਵਿਚ ਘਰ ਘਰ ਨੌਕਰੀ, ਕਿਸਾਨਾਂ ਗਰੀਬਾਂ ਦੀ ਕਰਜ਼ ਮੁਆਫ਼ੀ, ਹਰ ਨੌਜ਼ਵਾਨ ਨੂੰ ਮੋਬਾਈਲ ਫੋਨ, ਲੜਕੀਆਂ ਨੂੰ ਲੈਪਟਾਪ, ਘਿਓ ਚੀਨੀ ਪੱਤੀ, ਨਸ਼ੇ ਖਤਮ ਕਰਨ ਦਾ ਵਾਅਦਾ ਆਦਿ ਕੀਤੇ ਸਨ ਪਰ ਕਾਂਗਰਸ ਪੌਣੇ ਪੰਜ ਸਾਲ ਮੋਜ਼ ਮਸਤੀ ਵਿਚ ਮਸ਼ਗੂਲ ਰਹੀ ਅਤੇ ਹੁਣ ਆਪਸੀ ਖਾਨਾਜੰਗੀ 'ਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਰੇਤੇ ਦੀ ਕੀਮਤ ਘੱਟ ਕਰਨਾ ਆਦਿ ਅੱਧੇ ਅਧੂਰੇ ਫੈਸਲੇ ਪੰਜਾਬੀਆਂ ਨਾਲ ਧੋਖਾ ਹੈ। ਠੇਕੇ 'ਤੇ ਕੰਮ ਕਰਦੇ ਸਫਾਈ ਕਰਮਚਾਰੀ, ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਠੇਕੇ 'ਤੇ ਕੱਚੇ ਕਰਮਚਾਰੀ ਆਦਿ ਅੱਜ ਵੀ ਸਰਕਾਰੀ ਨੀਤੀ ਤੋਂ ਬਾਹਰ ਹਨ। ਰੇਤੇ ਦੀਆਂ ਖਾਣਾਂ ਨੂੰ ਕਾਰਪੋਰੇਸ਼ਨ ਬਣਾ ਕੇ ਤੇਲੰਗਾਨਾ ਦੀ ਨੀਤੀ ਅਨੁਸਾਰ ਕਮਾਊ ਮਹਿਕਮਾ ਬਣਾਉਣਾ ਅੱਜ ਵੀ ਸੁਪਨਸਾਜੀ ਗੱਲਾਂ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਦੇ ਪੁੱਤ ਭਤੀਜਿਆਂ ਨੂੰ ਨੌਕਰੀਆਂ 'ਤੇ ਵਧੀਕ ਐਡਵੋਕੇਟ ਜਨਰਲ ਲਗਾਉਣਾ ਪੰਜਾਬ ਦੇ ਯੋਗਤਾਵਾਨ ਲੋਕਾਂ ਨਾਲ ਧੱਕਾ ਹੈ। ਗੜ੍ਹੀ ਨੇ ਕਿਹਾ ਕਿ ਬਸਪਾ ਸ਼੍ਰੋਮਣੀ ਅਕਾਲੀ ਦਲ ਸੱਤਾ 'ਚ ਆ ਕੇ ਕਾਂਗਰਸ ਦੇ ਫੈਸਲਿਆਂ ਨੂੰ ਦਰੁੱਸਤ ਕਰੇਗੀ।


author

Bharat Thapa

Content Editor

Related News