ਰਾਜਪਾਲ ਪੁਰੋਹਿਤ ਨੇ ਨਵੀਂ ਖੇਡ ਨੀਤੀ ਤੇ ਪੰਜਾਬ ਬਾਰੇ ਕਹਿ ਦਿੱਤੀਆਂ ਇਹ ਵੱਡੀਆਂ ਗੱਲਾਂ, ਜਾਣੋ ਕੀ ਕਿਹਾ

08/29/2023 8:00:32 PM

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਪੰਜਾਬ ਹਰ ਖੇਤਰ 'ਚ ਅੱਗੇ ਹੈ। ਦੇਸ਼ 'ਚ ਹਰ ਪੱਖੋਂ ਪੰਜਾਬ ਨੰਬਰ ਵਨ ਹੈ। ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਹਾਂ। ਉਨ੍ਹਾਂ ਕਿਹਾ ਕਿ ਰਾਜਸਥਾਨ 'ਚ ਮੇਰਾ ਜਨਮ ਹੋਇਆ। ਪਿਤਾ ਫੈਕਟਰੀ 'ਚ ਮੈਨੇਜਰ ਸਨ, ਇਸ ਲਈ 3 ਸਾਲ ਦੀ ਉਮਰ 'ਚ ਉਨ੍ਹਾਂ ਨਾਲ ਮਹਾਰਾਸ਼ਟਰ ਚਲਾ ਗਿਆ। 2 ਵਾਰ ਮੈਂ ਵਿਧਾਇਕ ਰਿਹਾਂ। ਲੋਕਾਂ ਦਾ ਪਿਆਰ ਮਿਲਿਆ ਤੇ 3 ਵਾਰ ਲੋਕ ਸਭਾ 'ਚ ਭੇਜਿਆ। ਮਹਾਰਾਸ਼ਟਰ ਤੋਂ ਬਾਅਦ ਮੇਘਾਲਿਆ ਤੇ ਤਾਮਿਲਨਾਡੂ ਰਿਹਾਂ। ਬਾਅਦ ਵਿੱਚ ਪੰਜਾਬ ਆ ਗਿਆ। 4 ਰਾਜਾਂ ਦਾ ਗਵਰਨਰ ਰਿਹਾ ਤੇ ਮਾਣ ਨਾਲ ਕਹਿੰਦਾ ਹਾਂ ਕਿ ਪੰਜਾਬ ਦਾ ਕੋਈ ਸਾਨੀ ਨਹੀਂ ਹੈ। ਮੈਨੂੰ ਆਪਣੀ ਜਨਮ ਭੂਮੀ 'ਤੇ ਵੀ ਮਾਣ ਹੈ ਤੇ ਕਰਮ ਭੂਮੀ 'ਤੇ ਵੀ।

ਇਹ ਵੀ ਪੜ੍ਹੋ : ਚਿੱਟੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਇਕ-ਇਕ ਕਰਕੇ ਦੋਵਾਂ ਭਰਾਵਾਂ ਦੀ ਹੋਈ ਮੌਤ

ਰਾਜਪਾਲ ਨੇ ਕਿਹਾ ਕਿ ਇੱਥੋਂ ਦਾ ਖਾਣਾ ਬਹੁਤ ਸਵਾਦੀ ਹੈ। ਇੱਥੋਂ ਦੀ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦਾ ਕੋਈ ਜਵਾਬ ਨਹੀਂ ਹੈ। ਗਰਮੀਆਂ 'ਚ ਮਲਾਈਦਾਰ ਲੱਸੀ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ। ਸੱਭਿਆਚਾਰਕ ਗਤੀਵਿਧੀਆਂ 'ਚ ਪੰਜਾਬ ਦੇ ਭੰਗੜੇ ਦਾ ਕੋਈ ਮੁਕਾਬਲਾ ਨਹੀਂ। ਕਿਸਾਨਾਂ ਦੀ ਮਿਹਨਤ ਨਾਲ ਦੇਸ਼ ਦੇ ਅਨਾਜ ਭੰਡਾਰ ਭਰੇ ਪਏ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਨੂੰ ਅਨਾਜ ਭੇਜਦੇ ਹਾਂ। ਇਸ ਲਈ ਪੰਜਾਬ ਦਾ ਬਹੁਤ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ 23 ਜ਼ਿਲ੍ਹਿਆਂ 'ਚ ਗਿਆ ਹਾਂ। ਗੁਰਦੁਆਰਿਆਂ 'ਚ ਮੱਥਾ ਟੇਕਿਆ, ਜਿੱਥੇ ਜਾ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਖਿਡਾਰੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਖਿਡਾਰੀਆਂ ਨੇ ਓਲੰਪਿਕ ਮੈਡਲ ਜਿੱਤ ਕੇ ਚੰਡੀਗੜ੍ਹ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਨਵੀਂ ਖੇਡ ਨੀਤੀ ਲਈ ਮੇਰੀਆਂ ਸ਼ੁੱਭਕਾਮਨਾਵਾਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News