ਡਿਊਟੀ 'ਤੇ ਜਾ ਰਹੇ ਸਰਕਾਰੀ ਸਕੂਲ ਦੇ ਅਧਿਆਪਕ ਦੀ ਦਿਲ ਕੰਬਾਊ ਹਾਦਸੇ 'ਚ ਮੌਤ
Friday, Jan 31, 2025 - 05:00 PM (IST)
 
            
            ਹਰਿਆਣਾ (ਰੱਤੀ) : ਸੜਕ ਹਾਦਸੇ 'ਚ ਇਕ ਅਧਿਆਪਕ ਦੀ ਮੌਤ ਅਤੇ 6 ਵਿਅਕਤੀਆ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਕਮਲਜੀਤ ਸਿੰਘ ਉਮਰ (55) ਪੁੱਤਰ ਗੁਰਦੇਵ ਸਿੰਘ ਵਾਸੀ ਡਡਿਆਣਾ ਕਲਾਂ ਜੋ ਕਿ ਸਵੇਰੇ ਕਰੀਬ 8:30 ਵਜੇ ਦੇ ਕਰੀਬ ਆਪਣੇ ਬੁਲੇਟ ਮੋਟਰਸਾਈਕਲ ਨੰਬਰ ਪੀ ਬੀ 07 ਬੀ ਐਚ 8635 'ਤੇ ਸਵਾਰ ਹੋ ਕੇ ਸਰਕਾਰੀ ਸਕੂਲ ਪੰਡੋਰੀ ਸੁਮਲਾਂ ਵਿਖੇ ਡਿਊਟੀ 'ਤੇ ਜਾ ਰਿਹਾ ਸੀ ਜਦੋਂ ਉਹ ਕਸਬਾ ਹਰਿਆਣਾ ਤੋਂ ਥੋੜ੍ਹਾ ਅੱਗੇ ਬਾਬਾ ਮੰਝ ਕਾਨਵੈਂਟ ਸਕੂਲ ਨੇੜੇ ਪੁੱਜਾ ਤਾਂ ਉਸਨੂੰ ਇਕ ਅਣਪਛਾਤੀ ਤੇਜ਼ ਰਫਤਾਰ ਕਾਰ ਨੇ ਫੇਟ ਮਾਰ ਦਿੱਤੀ ਅਤੇ ਉਹ ਸੜਕ 'ਤੇ ਜਾ ਡਿੱਗਾ ਅਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਮੌਕੇ 'ਤੇ ਸਰਕਾਰੀ ਹਸਪਤਾਲ ਭੂੰਗਾ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : Punjab : ਦਿਨ ਚੜ੍ਹਦੇ ਸ਼ੁਰੂ ਹੋ ਜਾਂਦੇ ਦੇਹ ਵਪਾਰ ਦੇ ਅੱਡੇ, ਮੁੱਛਫੁੱਟ ਗੱਭਰੂ, ਸਕੂਲਾਂ, ਕਾਲਜਾਂ ਦੇ ਵਿਦਿਆਰਥੀ ਵੀ...
ਵਰਨਣਯੋਗ ਹੈ ਕਿ ਪਿੱਛੋਂ ਆ ਰਹੀਆਂ 2 ਕਾਰਾਂ ਨੰਬਰ ਪੀ ਬੀ 21 ਐੱਚ 1361 ਜਿਸ ਨੂੰ ਅਭਿਸ਼ੇਕ ਭਾਰਤੀ ਪੁੱਤਰ ਸਰਵਣ ਸਿੰਘ ਵਾਸੀ ਸਿਪਰੀਆ (ਘੋਗਰਾ) ਅਤੇ ਪੀ ਬੀ 07 ਬੀ ਕਿਊ 3417 ਜਿਸ ਨੂੰ ਗੁਰਮੁੱਖ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਰੋੜਾ ਅਤੇ ਇਕ ਮੋਟਰਸਾਈਕਲ ਨੰਬਰ ਪੀ ਬੀ 07 ਸੀ ਜੀ 8260 ਵੀ ਹਾਦਸੇ ਦੇ ਸ਼ਿਕਾਰ ਹੋ ਗਏ। ਹਾਦਸੇ 'ਚ ਮੋਟਰਸਾਈਕਲ ਸਵਾਰ ਨਾਸਿਰ ਪੁੱਤਰ ਖੇਮ ਚੰਦ, ਸ਼ਾਇਨਾ ਪੁੱਤਰੀ ਨਾਸਿਰ, ਖੁਸ਼ੀ ਪੁੱਤਰੀ ਨਾਸਿਰ ਵਾਸੀ ਨਜ਼ਦੀਕ ਬਿਜਲੀ ਦਫਤਰ ਹਰਿਆਣਾ ਜੋ ਕਿ ਮਜ਼ਦੂਰੀ ਵਾਸਤੇ ਭੂੰਗਾ ਜਾ ਰਹੇ ਸਨ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਭੂੰਗਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਬਾਅਦ ਵਿਚ ਉਨ੍ਹਾਂ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਥਾਣਾ ਹਰਿਆਣਾ ਦੀ ਪੁਲਸ ਨੇ ਕਮਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਹੁਸ਼ਿਆਰਪੁਰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਸਾਲ ਦਾ ਸਭ ਤੋਂ ਵੱਡਾ ਹਾਦਸਾ, ਸੜਕ 'ਤੇ ਵਿੱਛ ਗਈਆਂ ਲਾਸ਼ਾਂ, ਕਮਜ਼ੋਰ ਦਿਲ ਵਾਲੇ ਨਾ ਦੇਖਣ ਤਸਵੀਰਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            