ਸੂਬਾ ਸਰਕਾਰ ਨੇ ਸਿਹਤ ਸਹੂਲਤਾਂ ''ਚ 100 ਹੋਰ ਐਂਬੂਲੈਂਸਾਂ ਦਾ ਕੀਤਾ ਇਜ਼ਾਫਾ:ਬਲਬੀਰ ਸਿੱਧੂ

Friday, Oct 02, 2020 - 08:47 PM (IST)

ਚੰਡੀਗੜ/ਐਸ ਏ ਐਸ ਨਗਰ: ਰਾਸ਼ਟਰ ਪਿਤਾ, ਮਹਾਤਮਾ ਗਾਂਧੀ ਦੇ 150 ਵੇਂ ਜਨਮ ਦਿਵਸ ਦੇ ਸ਼ੁੱਭ ਮੌਕੇ ‘ਤੇ ਸੂਬਾ ਸਰਕਾਰ ਨੇ ਆਪਣੇ ਐਂਬੂਲੈਂਸਾਂ ਦੇ ਬੇੜੇ ਵਿੱਚ 100 ਹੋਰ ਐਂਬੂਲੈਂਸਾਂ ਦਾ ਇਜ਼ਾਫਾ ਕੀਤਾ ਹੈ । ਇਹ ਜਾਣਕਾਰੀ  ਸਿਹਤ ਮੰਤਰੀ  ਸ. ਬਲਬੀਰ ਸਿੰਘ ਸਿੱਧੂ ਨੇ ਦਿੱਤੀ ।
ਸਿਹਤ ਮੰਤਰੀ ਨੇ ਦੱਸਿਆ ਕਿ  ਮਰੀਜ਼ਾਂ ਲਈੰ ਸਿਹਤ ਸਹੂਲਤਾਂ ਨੂੰ ਸਮੇਂ ਸਿਰ ਯਕੀਨੀ ਬਣਾਉਣਾ  ਕਿਸੇ ਵੀ ਮਹਾਂਮਾਰੀ ਨਾਲ ਲੜਨ ਦਾ ਇਕ ਮੁੱਖ ਥੰਮ ਮੰਨਿਆ ਜਾਂਦਾ ਹੈ। ਉਨਾਂ ਦੱਸਿਆ ਕਿ  ਕੋਵਿਡ 19 ਦੇ ਪਾਜ਼ੇਟਿਵ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣੀਆਂ ਹੋਰ ਵੀ ਵਿਸ਼ੇਸ਼ ਹਨ ਕਿਉਂਕਿ ਹਸਪਤਾਲ ਪਹੁੰਚਣ ਤੱਕ ਜਾਨਾਂ ਬਚਾਉਣ ਨੂੰ ਯਕੀਨੀ ਬਣਾਉਣ ਵਿਚ ਲੱਗਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ।
ਉਨਾਂ ਦੱਸਿਆ ਕਿ ਮਹਾਂਮਾਰੀ ਦੇ ਮੱਦੇਨਜ਼ਰ ਐਂਬੂਲੈਂਸ ਦੀ ਮਰੀਜ਼ ਤੱਕ  ਛੇਤੀ ਤੋਂ ਛੇਤੀ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਆਪਣੀ ਐਂਬੂਲੈਂਸਾਂ ਦੇ ਬੇੜੇ ਨੂੰ ਹੌਲੀ ਹੌਲੀ ਵਧਾ ਰਿਹਾ ਹੈ। ਹੁਣ ਤੱਕ ਸਰਕਾਰੀ ਹਸਪਤਾਲਾਂ ਵਿੱਚ 400 ਦੇ ਕਰੀਬ ਐਂਬੂਲੈਂਸਾਂ ਹਨ, ਜਿਨਾਂ ਵਿੱਚ 242 ਡਾਇਲ 108 ਐਂਬੂਲੈਂਸਾਂ ਸ਼ਾਮਲ ਹਨ ਜੋ ਪਹਿਲਾਂ ਹੀ ਰਾਜ ਕੋਲ ਉਪਲਬਧ ਹਨ। ਐਂਬੂਲੈਂਸ ਸੇਵਾ ਨੂੰ ਮਜ਼ਬੂਤ ਕਰਨ ਲਈ  ਪੰਜਾਬ ਵਲੋਂ ਅਗਸਤ  ਮਹੀਨੇ ਵਿੱਚ 17 ਏਐਲਐਸ ਅਤੇ 60 ਬੀਐਲਐਸ ਐਂਬੂਲੈਂਸਾਂ ਖਰੀਦੀਆਂ  ਗਈਆਂ । ਉਨਾਂ ਦੱਸਿਆ ਕਿ ਨਵੀਆਂ ਐਂਬੂਲੈਂਸਾਂ ਹਰ ਜ਼ਿਲਾ ਹਸਪਤਾਲ ਨੂੰ ਦਿੱਤੀਆਂ ਗਈਆਂ ਹਨ ਅਤੇ ਉਹ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿੱਚ ਵੱਖ ਵੱਖ ਪੱਧਰਾਂ ਵਿੱਚ ਕੋਵਿਡ ਦੇ ਮਰੀਜ਼ਾਂ ਨੂੰ ਲਿਆਉਣ-ਲਿਜਾਣ ਵਿੱਚ ਸਹਾਇਤਾ ਕਰ ਰਹੀਆਂ ਹਨ।
ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਐਂਬੂਲੈਂਸਾਂ ਦੀ ਗਿਣਤੀ ਨੂੰ ਵਧਾਉਣ ਲਈ 100 ਹੋਰ ਬੀਐਲਐਸ ਐਂਬੂਲੈਂਸਾਂ ਖਰੀਦਣ ਨੂੰ ਪ੍ਰਵਾਨਗੀ ਦਿੱਤੀ ਹੈ। ਇਨਾਂ ਤੋਂ ਇਲਾਵਾ 5 ਏਐਲਐਸ, 6 ਬੀਐਲਐਸ ਅਤੇ 22 ਛੋਟੀਆਂ ਐਂਬੂਲੈਂਸਾਂ ਖਰੀਦਣ ਲਈ ਵੀ ਹੁਕਮ ਦਿੱਤਾ ਗਿਆ ਹੈ।
ਜੀ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਵਲੋਂ  ਮਹਾਂਮਾਰੀ ਵਿਰੁੱਧ ਲੜਾਈ ਵਿੱਚ 20 ਐਂਬੂਲੈਂਸਾਂ ਦਾਨ ਕਰਕੇ ਦਰਸਾਈ ਮਹਾਂਮਾਰੀ ਦਾ ਲੜਨ ਵਿਚ ਸਹਿਯੋਗ ਦੇਣ ਦੀ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਨਾਂ 20 ਐਂਬੂਲੈਂਸਾਂ ਵਿਚੋਂ 12 ਨੂੰ ਅੱਜ ਜਲੰਧਰ, ਲੁਧਿਆਣਾ ਅਤੇ ਪਟਿਆਲਾ  ਹਰੇਕ ਜ਼ਿਲੇ ਲਈ 4-4 ਐਂਬੂਲੈਂਸਾਂ ਨੂੰ  ਰਵਾਨਾ ਕੀਤਾ ਗਿਆ ਹੈ, ਸਿਹਤ ਮੰਤਰੀ ਨੇ ਕਿਹਾ ਕਿ ਇਹ ਐਂਬੂਲੈਂਸਾਂ ਨਾ ਸਿਰਫ ਸਰਕਾਰ ਦੇ ਯਤਨਾਂ ਨੂੰ ਵਧਾਉਣਗੀਆਂ ਬਲਕਿ  ਲੋਕਾਂ ਦੀ ਜਾਨਾਂ ਵਿੱਚ ਬਚਾਉਣ ਵਿੱਚ ਬਹੁਤ ਸਹਾਈ ਹੋਣਗੀਆਂ ।  ਉਨਾਂ ਅੱਗੇ ਕਿਹਾ ਕਿ ਮਾਰੂਤੀ ਅਤੇ ਮਹਿੰਦਰਾ ਵਲੋਂ ਤਿਆਰ ਕੀਤੀਆਂ ਇਹ ਐਂਬੂਲੈਂਸਾਂ ਆਕਾਰ ਵਿਚ ਛੋਟੀਆਂ ਹਨ, ਇਸ ਲਈ ਸਿਹਤ ਟੀਮਾਂ ਨੂੰ ਸ਼ਹਿਰਾਂ ਦੇ ਭੀੜ ਵਾਲੇ ਖੇਤਰਾਂ ਵਿਚ ਪਹੁੰਚਣ ਅਤੇ ਮਰੀਜ਼ਾਂ ਨੂੰ ਲਿਆਉਣ-ਲਿਜਾਣ ਵਿੱਚ  ਸਹਾਇਤਾ ਕਰਨਗੀਆਂ।


Bharat Thapa

Content Editor

Related News