ਸਰਕਾਰ ਨਵੀਆਂ ਇਮਾਰਤਾਂ ''ਚ ਨਹੀਂ ਲਾ ਸਕੀ ਵਾਟਰ ਰੀਚਾਰਜ ਵੈੱਲ
Monday, Aug 21, 2017 - 12:36 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਪਾਣੀ ਕੁਦਰਤੀ ਸੰਸਾਧਨ, ਮਨੁੱਖ ਦੀ ਬੁਨਿਆਦੀ ਲੋੜ ਤੇ ਬਹੁਕੀਮਤੀ ਰਾਸ਼ਟਰੀ ਸੰਪਤੀ ਹੈ। ਸੰਸਾਧਨ ਦੇ ਲਿਹਾਜ਼ ਨਾਲ ਪਾਣੀ ਨੂੰ ਵੰਡਿਆ ਨਹੀਂ ਜਾ ਸਕਦਾ। ਮੀਂਹ, ਨਦੀ ਦਾ ਪਾਣੀ ਤੇ ਭੂ-ਤਲ 'ਤੇ ਮੌਜੂਦ ਤਲਾਬ-ਝੀਲਾਂ ਤੇ ਭੂ-ਗਰਭ ਦਾ ਪਾਣੀ ਇਕਾਈਆਂ ਹਨ, ਜਿਨ੍ਹਾਂ ਦੇ ਉਚਿਤ ਪ੍ਰਬੰਧਨ ਦੀ ਲੋੜ ਹੈ ਤਾਂ ਕਿ ਪਾਣੀ ਦੀ ਗੁਣਵੱਤਾ ਤੇ ਉਪਲੱਬਧਤਾ ਲੰਬੇ ਸਮੇਂ ਤੱਕ ਬਣੀ ਰਹੇ, ਜਿਸ ਦੇ ਲਈ ਸਰਕਾਰ ਵੱਲੋਂ ਨਵੇਂ ਉਸਾਰੇ ਜਾ ਰਹੇ ਮਕਾਨਾਂ, ਕੋਠੀਆਂ ਤੇ ਵਪਾਰਕ ਇਮਾਰਤਾਂ 'ਚ ਵਾਟਰ ਰੀਚਾਰਜ ਵੈੱਲ ਬਣਾਉਣੇ ਜ਼ਰੂਰੀ ਕੀਤੇ ਗਏ ਹਨ ਤਾਂ ਕਿ ਹਰ ਰੋਜ਼ ਵਪਾਰਕ ਥਾਵਾਂ 'ਤੇ ਵਰਤਿਆ ਜਾਣ ਵਾਲਾ ਪਾਣੀ ਤੇ ਬਰਸਾਤੀ ਪਾਣੀ ਇਨ੍ਹਾਂ ਰੀਚਾਰਜ ਵੈੱਲਜ਼ ਰਾਹੀਂ ਧਰਤੀ ਹੇਠਾਂ ਪੁੱਜ ਸਕੇ, ਜਿਸ ਨਾਲ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਿਆ ਜਾ ਸਕੇ। ਰੋਜ਼ ਇਮਾਰਤਾਂ ਦਾ ਨਿਰਮਾਣ ਤਾਂ ਹੋ ਰਿਹਾ ਹੈ ਪਰ ਇਨ੍ਹਾਂ 'ਚ ਵਾਟਰ ਰੀਚਾਰਜ ਵੈੱਲ ਨਹੀਂ ਬਣਾਏ ਜਾ ਰਹੇ।