ਇਟਲੀ ਤੋਂ ਆਏ ਪੰਜਾਬੀ ਦੀ ਗੁਰਾਇਆ ਦੇ ਹੋਟਲ ''ਚੋਂ ਮਿਲੀ ਲਾਸ਼

Thursday, Jun 28, 2018 - 09:31 PM (IST)

ਇਟਲੀ ਤੋਂ ਆਏ ਪੰਜਾਬੀ ਦੀ ਗੁਰਾਇਆ ਦੇ ਹੋਟਲ ''ਚੋਂ ਮਿਲੀ ਲਾਸ਼

ਗੁਰਾਇਆ,(ਮੁਨੀਸ਼)—ਨੈਸ਼ਨਲ ਹਾਈਵੇ 'ਤੇ ਇਕ ਹੋਟਲ ਦੇ ਕਮਰੇ 'ਚੋਂ ਅੱਜ ਇਕ ਐੱਨ. ਆਰ. ਆਈ. ਵਿਅਕਤੀ ਦੀ ਲਾਸ਼ ਮਿਲੀ ਹੈ। ਸੂਤਰਾਂ ਮੁਤਾਬਕ ਇਥੋਂ ਦੇ ਨੈਸ਼ਨਲ ਹਾਈਵੇ 'ਤੇ ਪੈਂਦੇ ਇਕ ਹੋਟਲ ਦੇ ਕਮਰੇ 'ਚੋਂ ਵੀਰਵਾਰ ਨੂੰ 45 ਸਾਲਾ ਐੱਨ. ਆਰ. ਆਈ. ਵਿਅਕਤੀ ਦੀ ਲਾਸ਼ ਮਿਲੀ, ਜੋ ਇਟਲੀ ਤੋਂ ਇਕ ਮਹੀਨਾ ਪਹਿਲਾ ਹੀ ਪੰਜਾਬ 'ਚ ਆਇਆ ਸੀ। ਲਾਸ਼ ਮਿਲਣ ਦੀ ਸੂਚਨਾ ਹੋਟਲ ਦੇ ਅਧਿਕਾਰੀਆਂ ਵਲੋਂ ਪੁਲਸ ਨੂੰ ਦਿੱਤੀ ਗਈ, ਜਿਸ ਉਪਰੰਤ ਮੌਕੇ 'ਤੇ ਪਹੁੰਚ ਕੇ ਪੁਲਸ ਵਲੋਂ ਮ੍ਰਿਤਕ ਵਿਅਕਤੀ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੇ ਰੂਪ 'ਚ ਕੀਤੀ ਗਈ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


Related News