ਵਾਹਨਾਂ ਦੀ RC ਤੇ ਲਾਇਸੈਂਸ ਨੂੰ ਲੈ ਕੇ ਆਈ ਖ਼ਾਸ ਖ਼ਬਰ, ਲੋਕਾਂ ਨੂੰ ਮਿਲੇਗੀ ਰਾਹਤ
Wednesday, Sep 13, 2023 - 09:11 AM (IST)
ਲੁਧਿਆਣਾ (ਰਾਮ) : ਹੁਣ ਟਰਾਂਸਪੋਰਟ ਵਿਭਾਗ ਦੇ ਐੱਮ-ਪਰਿਵਾਹਨ ਪੋਰਟਲ ’ਤੇ ਡੈਸ਼ਬੋਰਡ ਦੀ ਆਪਸ਼ਨ 'ਚ ਜਾ ਕੇ ਵਾਹਨ-4 ਡੈਸ਼ਬੋਰਡ ਦੇ ਜ਼ਰੀਏ ਪੈਂਡੈਂਸੀ ਦੇਖੀ ਜਾ ਸਕਦੀ ਹੈ। ਟਰਾਂਸਪੋਰਟ ਵਿਭਾਗ ਵੱਲੋਂ ਆਪਣੇ ਐੱਮ-ਪਰਿਵਾਹਨ ਪੋਰਟਲ ’ਤੇ ਪੈਂਡੈਂਸੀ ਦੀ ਆਪਸ਼ਨ ਦਿੱਤੀ ਹੋਈ ਹੈ। ਇਸ ਤੋਂ ਪਤਾ ਕੀਤਾ ਜਾ ਸਕਦਾ ਹੈ ਕਿ ਕਿਨ੍ਹਾਂ-ਕਿਨ੍ਹਾਂ ਕੰਮਾਂ ਦੀ ਪੈਂਡੈਂਸੀ ਆਰ. ਟੀ. ਏ. ਦਫ਼ਤਰ ਵਿਚ ਪੈਂਡਿੰਗ ਹੈ।
ਆਰ. ਸੀ. ਸਬੰਧੀ ਕੰਮ ਜਿਨ੍ਹਾਂ ’ਚ ਡੀਲਰ ਰਜਿਸਟ੍ਰੇਸ਼ਨ, ਪਰਮਿਟ, ਅਦਰ ਟ੍ਰਾਂਜ਼ੈਕਸ਼ਨ, ਟ੍ਰੇਡ ਸਰਟੀਫਿਕੇਟ, ਟੈਕਸ ਆਦਿ ਸਬੰਧੀ ਕੰਮਾਂ ਦੀ 2 ਹਜ਼ਾਰ ਤੋਂ ਵੱਧ ਅਪਰੂਵਲ ਦਾ ਕੰਮ ਆਰ. ਟੀ. ਏ. ਦਫ਼ਤਰ ਵਿਚ ਪੈਂਡਿੰਗ ਹੈ, ਜਦੋਂਕਿ ਨਿਊ ਆਰ. ਸੀ., ਅਦਰ ਸਟੇਟ ਵ੍ਹੀਕਲ, ਟੈਂਪਰੇਰੀ ਰਜਿਸਟ੍ਰੇਸ਼ਨ ਵ੍ਹੀਕਲ ਆਦਿ ਕੰਮਾਂ ਦੀ 12 ਹਜ਼ਾਰ ਦੇ ਕਰਬ ਅਪਰੂਵਲਾਂ ਪੈਂਡਿੰਗ ਹਨ।
ਇਹ ਵੀ ਪੜ੍ਹੋ : ਸਾਰਾਗੜ੍ਹੀ ਜੰਗੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਮਗਰੋਂ CM ਮਾਨ ਦਾ ਵੱਡਾ ਐਲਾਨ
ਅਸਲ ਵਿਚ ਆਰ. ਟੀ. ਏ. ਦਫ਼ਤਰ ਵਿਚ ਆਰ. ਸੀ., ਲਾਇਸੈਂਸ ਦੀ ਪੈਂਡੈਂਸੀ ਕਲੀਅਰ ਨਾ ਹੋਣ ਕਾਰਨ ਲੋਕ ਗੇੜੇ ਕੱਢਣ ਲਈ ਮਜਬੂਰ ਹੋ ਰਹੇ ਹਨ। ਹਰ ਵਾਰ ਆਰ. ਟੀ. ਏ. ਸਕੱਤਰ ਦਾਅਵਾ ਕਰਦੀ ਹੈ ਕਿ ਪੈਂਡੈਂਸੀ ਕਲੀਅਰ ਕੀਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਲੋਕ ਆਰ. ਸੀ. ਅਤੇ ਲਾਇਸੈਂਸ ਸਬੰਧੀ ਕੰਮਾਂ ਦੀ ਅਪਰੂਵਲ ਦੇ ਲਈ ਆਰ. ਟੀ. ਏ. ਦਫ਼ਤਰ ਕੋਲ ਲਾਈਨਾਂ ਵਿਚ ਲੱਗੇ ਰਹਿੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8