ਲਾਰੈਂਸ ਤੇ ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਗੈਂਗ ਦੇ 4 ਗੁਰਗੇ ਗ੍ਰਿਫ਼ਤਾਰ, 3 ਪਿਸਤੌਲ ਬਰਾਮਦ
Monday, Jul 25, 2022 - 09:56 AM (IST)
ਅੰਬਾਲਾ ਸ਼ਹਿਰ (ਕੋਚਰ) - ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਗੈਂਗ ਨਾਲ ਜੁੜੇ 4 ਮੁਲਜ਼ਮਾਂ ਨੂੰ ਸੀ. ਆਈ. ਏ.-2 ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਲੁੱਟ ਸਮੇਤ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਨ੍ਹਾਂ ਖ਼ਿਲਾਫ਼ ਕੈਂਟ ਦੇ ਮਹੇਸ਼ਨਗਰ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਜਾਂਚ ਟੀਮ ਵੱਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਦਾ 6 ਦਿਨ ਦਾ ਰਿਮਾਂਡ ਮਨਜ਼ੂਰ ਹੋਇਆ ਹੈ।
ਪੜ੍ਹੋ ਇਹ ਵੀ ਖ਼ਬਰ: 'ਗੋਲਡਨ ਬੁਆਏ' ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਮਗਾ
ਸ਼ਨੀਵਾਰ ਦੇਰ ਸ਼ਾਮ ਸੀ. ਆਈ. ਏ.-2 ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਕੁਝ ਮੈਂਬਰ ਨਾਜਾਇਜ਼ ਹਥਿਆਰਾਂ ਨਾਲ ਘੁੰਮ ਰਹੇ ਹਨ। ਸੂਚਨਾ ਮਿਲਦੇ ਸੀ. ਆਈ. ਏ.-2 ਦੇ ਇੰਚਾਰਜ ਵਰਿੰਦਰ ਵਾਲੀਆ ਦੀ ਅਗਵਾਈ ਵਾਲੀ ਟੀਮ ਨੇ ਬਬਯਾਲ ਸ਼ਮਸ਼ਾਨਘਾਟ ਨੇੜੇ ਰੇਡ ਕਰ ਕੇ ਇਨ੍ਹਾਂ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 3 ਦੇਸੀ ਪਿਸਤੌਲ, ਇਕ ਖਾਲੀ ਮੈਗਜ਼ੀਨ, 22 ਜ਼ਿੰਦਾ ਕਾਰਤੂਸ, 7.65 ਕੇ. ਐੱਫ. ਕੇ ਦੇ 3 ਖਾਲੀ ਖੋਲ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਸ਼ਸ਼ਾਂਕ ਪਾਂਡੇ ਆਦਰਸ਼ ਨਗਰ ਥਾਣਾ ਗੋਰਖਪੁਰ ਕੈਂਟ ਜ਼ਿਲਾ ਗੋਰਖਪੁਰ ਯੂ. ਪੀ., ਸਾਹਿਲ ਉਰਫ ਬੱਗਾ ਨਿਵਾਸੀ ਨਜ਼ਦੀਕ ਸਰਕਾਰੀ ਸਕੂਲ ਬਬਯਾਲ, ਅਸ਼ਵਨੀ ਉਰਫ ਮਨੀਸ਼ ਵਾਸੀ ਵਿਸ਼ਵਕਰਮਾ ਨਗਰ ਅਤੇ ਬੰਟੀ ਵਾਸੀ ਨਿਊ ਪ੍ਰੀਤਨਗਰ ਟਾਂਗਰੀ ਡੈਮ ਵਜੋਂ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ