ਦੁਬਈ ਤੋਂ ਅੰਮ੍ਰਿਤਸਰ ਆਏ ਯਾਤਰੀ ਕੋਲੋਂ 29 ਲੱਖ ਦਾ ਸੋਨਾ ਜ਼ਬਤ
Tuesday, Aug 31, 2021 - 12:08 AM (IST)

ਅੰਮ੍ਰਿਤਸਰ(ਨੀਰਜ)- ਐੱਸ. ਜੀ. ਆਰ. ਡੀ. ਏਅਰਪੋਰਟ ਅੰਮ੍ਰਿਤਸਰ ’ਤੇ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਕੋਲੋਂ ਕਸਟਮ ਵਿਭਾਗ ਦੀ ਟੀਮ ਨੇ 29 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ।
ਇਹ ਵੀ ਪੜ੍ਹੋ : ਇਸ਼ਕ ’ਚ ਅੰਨ੍ਹੇ ਦਿਓਰ-ਭਰਜਾਈ ਨੇ ਲੋਕਾਂ ਦੇ ਤਾਅਨੇ-ਮਿਹਣਿਆਂ ਤੋਂ ਦੁਖੀ ਹੋ ਨਿਗਲਿਆ ਜ਼ਹਿਰ, ਮੌਤ
ਜਾਣਕਾਰੀ ਅਨੁਸਾਰ ਯਾਤਰੀ ਨੇ ਪੇਸਟ ਫੋਰਮ ਅਤੇ ਪਾਣੀ ’ਚ ਸੋਨਾ ਘੋਲ ਕੇ ਲੁਕਾਇਆ ਹੋਇਆ ਸੀ ਅਤੇ ਵਿਭਾਗ ਨੂੰ ਦੱਸ ਰਿਹਾ ਸੀ ਕਿ ਇਹ ਡਿਟੋਲ ਅਤੇ ਹੋਰ ਜ਼ਰੂਰੀ ਸਾਮਾਨ ਨਾਲ ਲੈ ਕੇ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਚਾਰ IAS ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ
ਯਾਤਰੀ ਦੇ ਸਾਮਾਨ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਪਾਣੀ ’ਚੋਂ ਸੋਨਾ ਨਿਕਲਿਆ। ਵਿਭਾਗ ਨੇ ਉਕਤ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।