ਮੁਸਾਫਿਰ ਦੀ ਗੁਦਾ ''ਚੋਂ ਜ਼ਬਤ ਕੀਤਾ 10 ਲੱਖ ਦਾ ਸੋਨਾ

Monday, Mar 05, 2018 - 07:03 AM (IST)

ਅੰਮ੍ਰਿਤਸਰ (ਨੀਰਜ) - ਦੁਬਈ ਤੇ ਹੋਰ ਦੇਸ਼ਾਂ ਦੇ ਨਾਲ-ਨਾਲ ਅੱਜ ਸੋਨਾ ਸਮੱਗਲਰਾਂ ਨੇ ਬੈਂਕਾਕ ਤੋਂ ਵੀ ਭਾਰਤ 'ਚ ਸੋਨੇ ਦੀ ਸਮੱਗਲਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ।  ਜਾਣਕਾਰੀ ਅਨੁਸਾਰ ਕਸਟਮ ਵਿਭਾਗ ਦੀ ਟੀਮ ਨੇ ਬੈਂਕਾਕ ਤੋਂ ਆਏ ਇਕ ਮੁਸਫਿਰ ਦੀ ਗੁਦਾ 'ਚੋਂਂ 3 ਸੋਨੇ ਦੇ ਬਿਸਕੁਟ  ਜ਼ਬਤ ਕੀਤੇ ਹਨ। ਇਸ  ਦੀ ਕੀਮਤ 10 ਲੱਖ ਰੁਪਏ ਦੇ ਕਰੀਬ ਮੰਨੀ ਜਾ ਰਹੀ ਹੈ।  ਡੀ. ਸੀ. ਕਸਟਮ ਅਮਨਜੀਤ ਸਿੰਘ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਆਪਣੀ ਗੁਦਾ 'ਚ ਸੋਨੇ ਦੀ ਖੇਪ ਨੂੰ ਲੁਕਾ ਕੇ ਵਿਭਾਗ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸ਼ੱਕੀ ਮੁਸਾਫਿਰ ਨੂੰ ਰੋਕ ਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਵੀ ਮੁਲਜ਼ਮ ਨੇ ਆਪਣੇ ਕੋਲੋਂ ਸੋਨੇ ਹੋਣ ਦਾ ਕਬੂਲਨਾਮਾ ਨਹੀਂ ਕੀਤਾ, ਜਿਸ ਦੌਰਾਨ ਵਿਭਾਗ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਟਾਇਲਟ 'ਚ ਲਿਜਾ ਕੇ ਉਸ ਤੋਂ ਸੋਨਾ ਜ਼ਬਤ ਕਰ ਲਿਆ। ਮੁਲਜ਼ਮ ਦੀ ਪਛਾਣ ਅੰਕੁਸ਼ ਨਿਵਾਸੀ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਦੇ ਰੂਪ 'ਚ ਹੋਈ ਹੈ।


Related News