ਜਿਊਲਰੀ ਦੀ ਦੁਕਾਨ 'ਤੇ ਗਹਿਣੇ ਖ਼ਰੀਦਣ ਆਈ ਔਰਤ ਦਾ ਘਟੀਆ ਕਾਰਨਾਮਾ CCTV 'ਚ ਹੋਇਆ ਕੈਦ

Saturday, Oct 29, 2022 - 01:12 PM (IST)

ਜਿਊਲਰੀ ਦੀ ਦੁਕਾਨ 'ਤੇ ਗਹਿਣੇ ਖ਼ਰੀਦਣ ਆਈ ਔਰਤ ਦਾ ਘਟੀਆ ਕਾਰਨਾਮਾ CCTV 'ਚ ਹੋਇਆ ਕੈਦ

ਲੁਧਿਆਣਾ (ਰਾਜ) : ਇੱਥੇ ਜਿਊਲਰੀ ਦੀ ਦੁਕਾਨ 'ਤੇ ਗਾਹਕ ਬਣ ਕੇ ਆਈ ਇਕ ਔਰਤ ਨੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਇਹ ਮਾਮਲਾ ਘੁਮਾਰ ਮੰਡੀ ਸਥਿਤ ਕਲਿਆਣ ਜਿਊਲਰਜ਼ ਦਾ ਹੈ, ਜਿੱਥੇ ਔਰਤ ਸੋਨੇ ਦੇ ਗਹਿਣੇ ਖ਼ਰੀਦਣ ਆਈ ਸੀ।

ਇਹ ਵੀ ਪੜ੍ਹੋ : ਪੰਜਾਬ ਲਈ ਚਿੰਤਾ ਭਰੀ ਖ਼ਬਰ, 10 ਹਜ਼ਾਰ ਤੋਂ ਪਾਰ ਪੁੱਜੀਆਂ 'ਪਰਾਲੀ' ਸਾੜਨ ਦੀਆਂ ਘਟਨਾਵਾਂ

ਇਸ ਦੌਰਾਨ ਔਰਤ ਨੇ 24 ਗ੍ਰਾਮ ਸੋਨੇ ਦੀ ਚੇਨ ਨੂੰ ਕੱਪੜਿਆਂ 'ਚ ਲੁਕੋ ਲਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਗੱਲ ਦਾ ਪਤਾ ਉਦੋਂ ਲੱਗਾ, ਜਦੋਂ ਸਟੋਰ ਬੰਦ ਕਰਦੇ ਸਮੇਂ ਗਹਿਣਿਆਂ ਦੀ ਗਿਣਤੀ ਕੀਤੀ ਗਈ।

ਇਹ ਵੀ ਪੜ੍ਹੋ : ਦਫ਼ਤਰਾਂ ਅੰਦਰ ਮੋਬਾਇਲ ਲਿਜਾਣ ਤੋਂ ਰੋਕਣ ਵਾਲੇ ਅਧਿਕਾਰੀ ਸਾਵਧਾਨ! CM ਮਾਨ ਲੈਣਗੇ ਸਖ਼ਤ ਐਕਸ਼ਨ

ਸਟੋਰ ਮਾਲਕ ਨੇ ਤੁਰੰਤ ਇਸ ਦੀ ਸੂਚਨਾ ਡਵੀਜ਼ਨ ਨੰਬਰ-8 ਦੀ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News