ਬੱਕਰੀਆਂ ਚਾਰਨ ਵਾਲੇ ਵਿਅਕਤੀ ਤੋਂ 10 ਲੱਖ ਦਾ ਸੋਨਾ ਤੇ ਨਕਦੀ ਲੁੱਟਣ ਵਾਲੇ ਪੁਲਸ ਲੁਟੇਰੇ ਅਜੇ ਵੀ ਫ਼ਰਾਰ

07/05/2022 11:01:35 AM

ਅੰਮ੍ਰਿਤਸਰ (ਇੰਦਰਜੀਤ) - ਥਾਣਾ ਘਰਿੰਡਾ ਵਿਚ 10 ਲੱਖ ਦੀ ਲੁੱਟ ਦੇ ਮਾਮਲੇ ਵਿਚ ਮੁਲਜ਼ਮਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। ਇਹ ਮਾਮਲਾ 28 ਜੂਨ ਨੂੰ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਚਾਰ ਪੁਲਸ ਮੁਲਾਜਮ ਅਤੇ ਇਕ ਪਹਿਲਵਾਨ ਨਾਮਜ਼ਦ ਹੈ, ਜਿਸ ਵਿਚ ਸਿਰਫ ਇਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ, ਜਦਕਿ ਚਾਰ ਮੁਲਜ਼ਮ ਅਜੇ ਫ਼ਰਾਰ ਹਨ। ਡਕੈਤੀ ਕਾਂਡ ਦੇ ਇਨ੍ਹਾਂ 5 ਵਿਅਕਤੀਆਂ ’ਤੇ ਦੋਸ਼ ਹੈ ਕਿ ਉਹ ਤਲਾਸ਼ੀ ਲੈਣ ਦੇ ਬਹਾਨੇ ਇਕ ਬੱਕਰੀ ਚਰਾਉਣ ਵਾਲੇ ਦੇ ਘਰ ਵਿਚ ਦਾਖਲ ਹੋਏ ਸਨ। ਇਨ੍ਹਾਂ ਲੋਕਾਂ ਵਿਚ ਦੋ ਏ. ਐੱਸ. ਆਈ ਬਲਦੇਵ ਸਿੰਘ, ਵਰਿਆਮ ਸਿੰਘ ਅਤੇ ਦੋ ਕਾਂਸਟੇਬਲ ਨਿਸ਼ਾਨਪ੍ਰੀਤ ਸਿੰਘ ਅਤੇ ਤਰਸੇਮ ਸਿੰਘ ਸ਼ਾਮਲ ਸਨ, ਜਿਨ੍ਹਾਂ ਨਾਲ ਇਕ ਬਾਡੀ ਬਿਲਡਰ ਸੁਸ਼ੀਲ ਸਰਮਾ ਵੀ ਸ਼ਾਮਲ ਸਨ। ਉਸ ਨੇ ਘਰ ਵਿਚ ਦਾਖਲ ਹੁੰਦੇ ਅਲਮਾਰੀ ਖੋਲ੍ਹਣ ਲਈ ਕਿਹਾ।

ਇਸ ’ਤੇ ਪਰਿਵਾਰਕ ਮੈਂਬਰਾਂ ਨੇ ਅਲਮਾਰੀ ਦੀ ਚਾਬੀ ਨਾ ਹੋਣ ਦੀ ਗੱਲ ਕਹੀ ਤਾਂ ਉਨ੍ਹਾਂ ਅਲਮਾਰੀ ਤੋੜ ਦਿੱਤੀ, ਜਿਸ ਵਿਚ 18 ਤੋਲੇ ਸੋਨਾ ਅਤੇ ਉਸ ਵਿਚ ਪਈ 90 ਹਜ਼ਾਰ ਦੀ ਨਕਦੀ ਸੀ, ਜਿਸ ਨੂੰ ਇਨ੍ਹਾਂ ਨੇ ਲੁੱਟ ਲਿਆ। ਇਸ ਤੋਂ ਬਾਅਦ ਇਨ੍ਹਾਂ ਚਾਰ ਵਰਦੀਧਾਰੀ ਮੁਲਾਜ਼ਮਾਂ ਨੇ ਬਾਡੀ ਬਿਲਡਰ ਸਮੇਤ ਘਰ ਦੇ ਮਾਲਕ ਹਰਦੇਵ ਸਿੰਘ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਕਾਰ ਵਿਚ ਬਿਠਾ ਕੇ ਕਈ ਕਿਲੋਮੀਟਰ ਦੂਰ ਯੂਨੀਵਰਸਿਟੀ ਨੇੜੇ ਛੱਡ ਦਿੱਤਾ। ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਇਨ੍ਹਾਂ ਚਾਰ ਪੁਲਸ ਮੁਲਾਜ਼ਮਾਂ ਵਿਚੋਂ ਇਕ ਏ. ਐੱਸ. ਆਈ ਬਲਦੇਵ ਸਿੰਘ ਅਤੇ ਕਾਂਸਟੇਬਲ ਤਰਸੇਮ ਸਿੰਘ ਆਬਕਾਰੀ ਵਿਭਾਗ ਵਿਚ ਤਾਇਨਾਤ ਹਨ। ਇਹ ਲੋਕ ਜ਼ਿਆਦਾਤਰ ਸ਼ਰਾਬ ਆਦਿ ਫੜਨ ਲਈ ਅਫ਼ਸਰਾਂ ਦੇ ਨਾਲ ਜਾਂਦੇ ਹਨ, ਜਿਸ ਕਰ ਕੇ ਇਹ ਕਿਸੇ ਘਰ ਦੇ ਅੰਦਰ ਜਾਣ ਤੋਂ ਗੁਰੇਜ ਨਹੀਂ ਕਰਦੇ। ਆਬਕਾਰੀ ਪੁਲਸ ਮੁਲਾਜ਼ਮਾਂ ਕੋਲ ਬਹੁਤ ਸਾਰੀਆਂ ਸ਼ਕਤੀਆਂ ਹਨ, ਜਿਨ੍ਹਾਂ ਦੀ ਦੁਰਵਰਤੋਂ ਹੁੰਦੀ ਹੈ। ਬਾਕੀ ਵਰਿਆਮ ਸਿੰਘ ਏ. ਐੱਸ. ਆਈ. ਅਤੇ ਨਿਸਾਨ ਪ੍ਰੀਤ ਕਾਂਸਟੇਬਲ ਪੁਲਸ ਦੇ ਕਿਸੇ ਹੋਰ ਵਿਭਾਗ ਵਿਚ ਤਾਇਨਾਤ ਹਨ।

9 ਜੂਨ ਦੀ ਹੈ ਘਟਨਾ
ਇਹ ਘਟਨਾ 9 ਜੂਨ ਦੀ ਹੈ, ਜਦੋਂਕਿ ਮਾਮਲਾ 27 ਜੂਨ ਨੂੰ ਦਰਜ ਹੋਇਆ ਹੈ। ਅੱਜ ਇਸ ਘਟਨਾ ਨੂੰ ਕਰੀਬ ਇਕ ਮਹੀਨਾ ਬੀਤ ਚੁੱਕਾ ਹੈ ਅਤੇ ਇਸ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਜੇ ਤੱਕ ਗ੍ਰਿਫ਼ਤਾਰ ਨਹੀਂ ਹੋਏ। ਵੱਡੀ ਗੱਲ ਇਹ ਹੈ ਕਿ ਫੜੇ ਗਏ ਮੁਲਜ਼ਮ ਬਾਡੀ ਬਿਲਡਰ ਸੁਸ਼ੀਲ ਕੁਮਾਰ ਨੇ ਲੁੱਟ ਦੇ ਪੂਰੇ ਮਾਮਲੇ ਦੀ ਪੁਸ਼ਟੀ ਹੋ ਗਈ ਹੈ। ਗ੍ਰਿਫ਼ਤਾਰ ਮੁਲਜ਼ਮ ਨੇ 3-4 ਤੋਲੇ ਸੋਨਾ ਵੀ ਪੁਲਸ ਦੇ ਸਾਹਮਣੇ ਸਮਰਪਣ ਕਰ ਦਿੱਤਾ ਹੈ। ਸਿੱਧਾ ਮਕਸਦ ਇਹ ਹੈ ਕਿ ਇਹ ਸੋਨਾ ਪੰਜਾਂ ਵਿਚ ਬਰਾਬਰ ਵੰਡਿਆ ਗਿਆ ਸੀ। ਲੁੱਟ ਦਾ ਸ਼ਿਕਾਰ ਹੋਇਆ ਹਰਦੇਵ ਸਿੰਘ ਪੰਜ ਭੈਣਾ ਦਾ ਭਰਾ ਅਤੇ ਪੰਜ ਧੀਆਂ ਦਾ ਪਿਤਾ ਹੈ, ਜਦੋਂਕਿ ਚੋਰੀ ਦਾ ਸੋਨਾ ਉਸ ਨੇ ਆਪਣੀ ਭੈਣ ਦੇ ਵਿਆਹ ਲਈ ਰੱਖਿਆ ਸੀ, ਜੋ ਹੁਣ ਤੋਂ 2 ਮਹੀਨੇ ਪਹਿਲਾਂ ਹੈ। 

ਇਸ ਤੋਂ ਇਲਾਵਾ ਪੀੜਤ ਵਿਅਕਤੀ ਬੱਕਰੀਆਂ ਦਾ ਕੰਮ ਕਰਦਾ ਹੈ। ਉਸ ਕੋਲ ਇਸ ਸਮੇਂ ਸਿਰਫ 35 ਬੱਕਰੀਆਂ ਹਨ, ਜਿਸ ਦੇ ਦੁੱਧ ਨਾਲ ਉਹ ਸਾਰੇ ਪਰਿਵਾਰ ਦਾ ਢਿੱਡ ਪਾਲਦਾ ਹੈ। ਪੀੜਤ ਹਰਦੇਵ ਸਿੰਘ ਜਗ ਬਾਣੀ ਨੂੰ ਦੱਸਿਆ ਕਿ ਇਹ ਸੋਨਾ ਉਸ ਦਾ ਜੱਦੀ-ਪੁਸ਼ਤੀ ਹੈ। ਹੁਣ ਨਵਾਂ ਤਾਂ ਇਕ ਤੋਲਾ ਖਰੀਦਣ ਦੀ ਵੀ ਉਸ ਵਿਚ ਹਿੰਮਤ ਨਹੀਂ ਹੈ। ਉਧਰ ਦੂਸਰੇ ਪਾਸੇ ਪੁਲਸ ਵਿਚ ਤਾਇਨਾਤ ਕਰਮਚਾਰੀ ਲੱਖ-ਲੱਖ ਰੁਪਏ ਤਨਖਾਹ ਦੇ ਤੌਰ ਦੇ ਲੈਂਦੇ ਹਨ, ਜਦਕਿ ਅਜਿਹੇ ਲੋਕਾਂ ਦੀ ਉਪਰ ਦੀ ਕਮਾਈ ਦਾ ਤਾਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।

ਆਬਕਾਰੀ ਵਿਭਾਗ ਦੀ ਕੀ ਜ਼ਿੰਮੇਵਾਰੀ ਹੈ?
ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਦਾ ਸਾਡੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਹ ਪੁਲਸ ਵਾਲੇ ਹਨ। ਇਸ ਦੇ ਨਾਲ ਹੀ ਸਵਾਲ ਇਹ ਵੀ ਹੈ ਕਿ ਜਦੋਂ ਉਹ ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਛਾਪੇਮਾਰੀ ਲਈ ਆਪਣੇ ਨਾਲ ਲੈ ਕੇ ਜਾਂਦੇ ਸਨ ਤਾਂ ਕੀ ਇੱਥੇ ਡਕੈਤੀ ਕਰਨ ਦਾ ਕੋਈ ਕਾਰਨ ਹੈ? ਇਸ ਵਾਰ ਸਬੰਧਤ ਆਈ. ਆਰ. ਬੀ. ਪੁਲਸ ਨੂੰ ਉਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਉਂ ਨਹੀਂ ਕਿਹਾ ਗਿਆ? ਵੱਡੀ ਗੱਲ ਇਹ ਹੈ ਕਿ ਜਦੋਂ ਪੁਲਸ ਮੁਲਾਜ਼ਮ ਸਰਾਬ ਫੜਦੇ ਹਨ ਤਾਂ ਉਹ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤਸਵੀਰਾਂ ਖਿਚਵਾ ਕੇ ਵਿਭਾਗ ਨੂੰ ਭੇਜ ਦਿੰਦੇ ਹਨ, ਜਦਕਿ ਹੁਣ ਲੁੱਟਾਂ-ਖੋਹਾਂ ਤੋਂ ਬਾਅਦ ਆਬਕਾਰੀ ਵਿਭਾਗ ਕਿਉਂ ਭੱਜ ਰਿਹਾ ਹੈ। 

ਉਧਰ, ਇਸ ਮਾਮਲੇ ਸਬੰਧੀ ਕਰ ਵਿਭਾਗ ਦੇ ਉੱਚ ਅਧਿਕਾਰੀ ਅਤੇ ਅੰਮ੍ਰਿਤਸਰ-ਫਿਰੋਜ਼ਪੁਰ ਰੇਂਜ ਦੀ ਡਿਪਟੀ ਕਮਿਸਨਰ ਮੈਡਮ ਰਾਜਵਿੰਦਰ ਕੌਰ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ, ਉਥੇ ਹੀ ਅਸਲੀਅਤ ਇਹ ਹੈ ਕਿ ਪਹਿਲੀ ਜ਼ਿੰਮੇਵਾਰੀ ਆਬਕਾਰੀ ਵਿਭਾਗ ਦੀ ਬਣਦੀ ਹੈ।


rajwinder kaur

Content Editor

Related News