ਸੱਟਾਂ ਮਾਰਨ ਵਾਲੇ 5 ਵਿਅਕਤੀਆਂ ''ਤੇ ਪਰਚਾ ਦਰਜ
Tuesday, Nov 25, 2025 - 03:17 PM (IST)
ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਦਰ ਪੁਲਸ ਨੇ ਸੱਟਾਂ ਮਾਰਨ ਵਾਲੇ 5 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਚ. ਸੀ. ਮਿਲਖ ਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਬੋਹੜ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਜੋਧਾ ਭੈਣੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 15.11.2025 ਨੂੰ ਉਸਦਾ ਭਤੀਜਾ ਲਵਪ੍ਰੀਤ ਸਿੰਘ ਆਪਣੀ ਜ਼ਮੀਨ ਆਪਣੇ ਟਰੈਕਟਰ ਨਾਲ ਵਾਹ ਰਿਹਾ ਸੀ।
ਉੱਥੇ ਲਛਮਣ ਸਿੰਘ ਪੁੱਤਰ ਦਿੱਤੂ ਸਿੰਘ, ਸੰਦੀਪ ਸਿੰਘ ਪੁੱਤਰ ਲਛਮਣ ਸਿੰਘ, ਰਾਹੁਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ, ਅਮਰੋ ਬਾਈ ਪਤਨੀ ਲਛਮਣ ਸਿੰਘ, ਨਿਰਮਲ ਕੌਰ ਉਰਫ਼ ਨਿੰਮੋ ਪਤਨੀ ਸੰਦੀਪ ਸਿੰਘ ਵਾਸੀ ਜੋਧਾ ਭੈਣੀ ਆਪਣੇ ਆਪਣੇ ਹਥਿਆਰਾਂ ਸਮੇਤ ਆ ਗਏ। ਮੌਕੇ 'ਤੇ ਉਹ ਵੀ ਰੌਲਾ ਸੁਣ ਕੇ ਆ ਗਿਆ ਤਾਂ ਉਨ੍ਹਾਂ ਨੇ ਉਸ 'ਤੇ ਅਤੇ ਮੌਕੇ 'ਤੇ ਆਈ ਉਸ ਦੀ ਭਰਜਾਈ ਸੀਮਾ ਰਾਣੀ ਅਤੇ ਉਸਦੀ ਭੈਣ ਮਹਿੰਦਰ ਬਾਈ ਦੇ ਵੀ ਸੱਟਾਂ ਮਾਰੀਆਂ। ਐੱਮ. ਐੱਲ. ਆਰ. ਰਿਪੋਰਟ ਤੋਂ ਬਾਅਦ ਪੁਲਸ ਨੇ ਹਮਲਾਵਰਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ।
