ਬੇਕਾਬੂ ਟਿੱਪਰ ਡਿਵਾਈਡਰ ''ਤੇ ਜਾ ਚੜ੍ਹਿਆ

Monday, Mar 05, 2018 - 04:30 AM (IST)

ਬੇਕਾਬੂ ਟਿੱਪਰ ਡਿਵਾਈਡਰ ''ਤੇ ਜਾ ਚੜ੍ਹਿਆ

ਹੁਸ਼ਿਆਰਪੁਰ, (ਅਮਰਿੰਦਰ)- ਫਗਵਾੜਾ ਰੋਡ 'ਤੇ ਬਾਈਪਾਸ ਚੌਕ 'ਤੇ ਸ਼ਨੀਵਾਰ ਦੇਰ ਰਾਤ 10.30 ਵਜੇ ਦੇ ਕਰੀਬ ਇਕ ਤੇਜ਼ ਰਫ਼ਤਾਰ ਟਿੱਪਰ ਬੇਕਾਬੂ ਹੋ ਆਪਣੇ ਅੱਗੇ ਚੱਲ ਰਹੀ ਟਾਟਾ 407 ਫੋਰ ਵ੍ਹੀਲਰ ਨੂੰ ਜ਼ੋਰਦਾਰ ਟੱਕਰ ਮਾਰਦੇ ਹੋਏ ਡਿਵਾਈਡਰ 'ਤੇ ਜਾ ਚੜ੍ਹਿਆ। ਟੱਕਰ ਦੇ ਬਾਅਦ ਟਾਟਾ 407 ਦੇ ਸੜਕ 'ਤੇ ਪਲਟ ਜਾਣ ਨਾਲ ਜ਼ਖਮੀ ਚਾਲਕ ਨੂੰ ਰਾਹਗੀਰਾਂ ਨੇ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ। ਹਾਲਾਂਕਿ ਹਾਦਸੇ ਦੇ ਬਾਵਜੂਦ ਦੋਨੋਂ ਹੀ ਵਾਹਨਾਂ ਦੇ ਚਾਲਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। 
ਮੌਕੇ 'ਤੇ ਟਿੱਪਰ ਚਾਲਕ ਨੇ ਦੱਸਿਆ ਕਿ ਉਹ ਅੰਬਾਲਾ ਤੋਂ ਸਮਾਨ ਲੈ ਕੇ ਜੰਮੂ ਜਾ ਰਿਹਾ ਸੀ। ਚੌਕ 'ਚ ਟਾਟਾ 407 ਨੂੰ ਬਚਾਉਣ ਦੇ ਚੱਕਰ 'ਚ ਟਿੱਪਰ ਬੇਕਾਬੂ ਹੋਕੇ ਟਾਟਾ 407 ਨੂੰ ਸਾਈਡ ਮਾਰਦੇ ਹੋਏ ਡਿਵਾਇਡਰ 'ਤੇ ਜਾ ਚੜ੍ਹਿਆ। ਦੂਜੇ ਪਾਸੇ ਟਾਟਾ 407 ਦੇ ਚਾਲਕ ਨੇ ਦੱਸਿਆ ਕਿ ਉਹ ਜਲੰਧਰ ਤੋਂ ਸਬਜ਼ੀ ਲੈ ਕੇ ਹਿਮਾਚਲ ਪ੍ਰਦੇਸ਼ ਜਾ ਰਿਹਾ ਸੀ। ਹਾਦਸੇ ਦੌਰਾਨ ਟਾਟਾ 407 ਦੇ ਪਲਟ ਜਾਣ ਨਾਲ ਸਾਰੀ ਸਬਜ਼ੀ ਖ਼ਰਾਬ ਹੋ ਗਹੀ ਹੈ।


Related News