ਜੀ.ਐੱਨ.ਡੀ.ਯੂ ਦੀ ਅਧਿਆਪਕਾ ਹੋਈ ਕਿਡਨੈਪ! (ਵੀਡੀਓ)
Sunday, Sep 17, 2017 - 07:13 AM (IST)

ਅੰਮ੍ਰਿਤਸਰ— ਅੰਮ੍ਰਿਤਸਰ 'ਚ ਅਪਰਾਧੀਆਂ ਦੇ ਹੌਂਸਲੇ ਕਾਫੀ ਬੁਲੰਦ ਹੋ ਗਏ ਹਨ, ਅਪਰਾਧੀਆਂ ਨੇ ਜੀ.ਐਨ.ਡੀ.ਯੂ. ਸਾਹਮਣੇ ਸਹਾਇਕ ਪ੍ਰੌਫੈਸਰ ਨੂੰ ਅਗਵਾ ਕਰਾ ਲਿਆ। ਅੰਮ੍ਰਿਤਸਰ ਪੁਲਸ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ 'ਚ ਹੈ। ਗੁਰੂ ਨਾਨਕ ਦੇਵ ਯੁਨਿਵਰਸਿਟੀ ਸਾਹਮਣਿਓ ਹਿੰਦੀ ਦੀ ਸਹਾਇਕ ਪ੍ਰੌਫੈਸਰ ਸੁਖਪ੍ਰੀਤ ਕੌਰ ਨੂੰ ਉਸਦਾ ਹੀ ਕੋਈ ਜਾਣਕਾਰ ਅਗਵਾ ਕਰਕੇ ਲੈ ਗਿਆ। ਮਾਮਲੇ ਦਾ ਖੁਲਾਸਾ ਦੋ ਦਿਨ ਬਾਅਦ ਹੋਇਆ। ਛੁੱਟੀ ਤੋਂ ਬਾਅਦ ਸੁਖਪ੍ਰੀਤ ਜਦੋਂ ਮੋਗਾ ਦੇ ਬਾਘਾ ਪੁਰਾਣਾ ਸਥਿਤ ਆਪਣੇ ਘਰ ਨਾ ਪੁੱਜੀ ਤਾਂ ਘਰਵਾਲਿਆਂ ਨੇ ਯੁਨਿਵਰਸਿਟੀ ਫੋਨ ਕੀਤਾ। ਯੁਨਿਵਰਸਿਟੀ ਤੋਂ ਨਿਕਲੇ ਹੋਣ ਦਾ ਪਤਾ ਲਗਦਿਆਂ ਹੀ ਪਰਿਵਾਰ ਦੇ ਹੋਸ਼ ਉਡ ਗਏ। ਕਿਡਨੈਪਿੰਗ ਦਾ ਇਲਜ਼ਾਮ ਸੁਖਪ੍ਰੀਤ ਦੇ ਹੀ ਜਾਣਕਾਰ ਗੈਰੀ ਨਾਂ ਦੇ ਨੌਜਵਾਨ 'ਤੇ ਲਗਿਆ ਹੈ। ਯੁਨਿਵਰਸਿਟੀ ਵਲੋਂ ਮਾਰਕਿਟ ਦੀ ਵੀਡੀਓ ਖੰਗਾਲੀ ਗਈ ਤਾਂ ਦੋਹਾਂ ਨੂੰ ਇਕ ਰੈਸਟੋਰੈਂਟ ਦੇ ਬਾਹਰ ਵੇਖਣ ਦੀ ਗੱਲ ਸਾਹਮਣੇ ਆਈ। ਮਾਮਲਾ ਦੋਹਾਂ ਵਿਚਕਾਰ ਪੈਸੇ ਦੇ ਲੈਨ ਦੇਣ ਦਾ ਹੈ।
ਸਦਮੇ 'ਚ ਆਇਆ ਪਰਿਵਾਰ ਅਜੇ ਸੋਚਾਂ 'ਚ ਹੀ ਪਿਆ ਸੀ ਕਿ ਸੁਖਪ੍ਰੀਤ ਦੇ ਫੋਨ ਤੋਂ ਹੀ ਕਿਡਨੈਪਰ ਦਾ ਫੌਨ ਆ ਗਿਆ। ਕਿਡਨੈਪਰ ਨੇ ਪਰਿਵਾਰ ਤੋਂ ਤਿੰਨ ਲੱਖ ਰੁਪਏ ਦੀ ਮੰਗ ਕੀਤੀ। ਪਰਿਵਾਰ ਵਲੋਂ ਫਿਰੌਤੀ ਦੀ ਰਕਮ ਅਦਾ ਕਰਨ ਦੇ ਬਾਵਜੂਦ ਸੁਖਪ੍ਰੀਤ ਦਾ ਅਜੇ ਤਕ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਸ ਵਲੋਂ ਜਦੋਂ ਸੁਖਪ੍ਰੀਤ ਦੇ ਹੋਸਟਲ ਸਥਿਤ ਕਮਰੇ ਦੀ ਜਾਂਚ ਕੀਤੀ ਗਈ ਤਾਂ ਉਸ ਤੋਂ ਇਕ ਨੋਟ ਬਰਾਮਦ ਹੋਇਆ। ਜਿਸ ਵਿਚ ਸੁਖਪ੍ਰੀਤ ਨੇ ਗੈਰੀ ਤੋਂ ਆਪਣੇ ਪੈਸੇ ਲੈਣ ਦਾ ਜਿਕਰ ਕੀਤਾ ਸੀ। ਉਹ ਸ਼ਾਇਦ ਗੈਰੀ ਦੇ ਇਰਾਦਿਆਂ ਤੋਂ ਪਹਿਲਾਂ ਹੀ ਵਾਕਿਫ ਸੀ। ਜਿਸ ਲਈ ਉਸ ਨੇ ਗੈਰੀ ਨੂੰ ਮਿਲਣ ਤੋਂ ਪਹਿਲਾਂ ਆਪਣੇ ਕਮਰੇ 'ਚ ਇਕ ਨੋਟ ਛੱਡ ਗੈਰੀ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ। ਫਿਲਹਾਲ ਪੁਲਸ ਹਰੇਕ ਐਨਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।