ਜੀ.ਐੱਨ.ਏ. ਯੂਨੀਵਰਸਿਟੀ ਨੇ ਸਾਲਾਨਾ ਅੰਤਰ-ਸਕੂਲ ਪ੍ਰਤੀਯੋਗਤਾ ਪ੍ਰਤਿਵਾਦ ਮੁਕਾਬਲੇ ਦਾ ਕੀਤਾ ਆਯੋਜਨ
Tuesday, Nov 29, 2022 - 03:46 PM (IST)
ਫਗਵਾੜਾ (ਜਲੋਟਾ) : ਜੀ. ਐੱਨ. ਏ. ਯੂਨੀਵਰਸਿਟੀ ਦੇ ਸਭ ਤੋਂ ਵੱਡੇ ਸਮਾਗਮਾਂ ’ਚੋਂ ਇੱਕ ਅੰਤਰ-ਸਕੂਲ ਮੁਕਾਬਲੇ ਪ੍ਰਤਿਵਾਦ ਦਾ ਆਯੋਜਨ ਕੀਤਾ ਗਿਆ। ਇਹ ਸ਼ਾਨਦਾਰ ਸਮਾਗਮ ਨਾ ਸਿਰਫ਼ ਨੌਜਵਾਨ ਪ੍ਰਤਿਭਾ ਨੂੰ ਨਿਖਾਰਣ ’ਚ ਅਹਿਮ ਸੀ ਸਗੋਂ ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਨੂੰ ਉਤਸਾਹਿਤ ਕਰਨ ਅਤੇ ਵਿਕਸਤ ਕਰਨ ’ਤੇ ਵੀ ਕੇਂਦਰਿਤ ਰਿਹਾ। ਸਮਾਗਮ ’ਚ ਪੰਜਾਬ ਭਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਰੋਬੋਟਰੋਨਜ਼, ਡਿਜ਼ਾਈਨ ਸੀ ਪੀਡੀਆ, ਆਟੋ ਬ੍ਰੇਨਿਕਸ, ਪੇਪਰ ਪਲੇਨ ਡਿਜ਼ਾਈਨ, ਸਪੈਲ ਬੀ, ਬਲਾਗਪੋਸਟ, ਬਿਜ਼ਨਸ ਕੁਇਜ਼, ਵਾਇਸ ਆਫ ਦੋਆਬਾ, ਬੈਡਮਿੰਟਨ, ਹੈਲਥਕੇਅਰ ਕਲੈਕਟਿਵ, ਪਲੇਅ ਵਿਦ ਸਪ੍ਰੈਡਸ਼ੀਟਸ, ਏ ਲੈਨ ਗੇਮਿੰਗ ਕੰਪੀਟੀਸ਼ਨ, ਡਾਂਸ ਸਟਾਰ ਆਫ ਦੋਆਬਾ, ਫੋਟੋਗ੍ਰਾਫੀ ਅਤੇ ਯੰਗ ਬਡਿੰਗ ਸ਼ੈੱਫ ਵਰਗੇ ਵੱਖ-ਵੱਖ ਮੁਕਾਬਲਿਆਂ ’ਚ ਵੱਧ ਚੜ੍ਹ ਕੇ ਹਿੱਸਾ ਲਿਆ। ਜੀ. ਐੱਨ. ਏ. ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਗੁਰਦੀਪ ਸਿੰਘ ਸਿਹਰਾ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲੈਂਦੇ ਹੋਏ ਸਮਾਗਮ ਦਾ ਰਸਮੀ ਤੌਰ ’ਤੇ ਉਦਘਾਟਨ ਕੀਤਾ। ਮੰਚ ਸੰਚਾਲਨ ਡਾ. ਦਿਸ਼ਾ ਖੰਨਾ (ਡੀਨ, ਫੈਕਲਟੀ ਆਫ ਲਿਬਰਲ ਆਰਟਸ) ਨੇ ਕੀਤਾ। ਮੁੱਖ ਮਹਿਮਾਨ ਸਿਹਰਾ ਨੇ ਆਪਣੇ ਸਾਥੀਆਂ ਸਮੇਤ ਟੀਮ ਵਜੋਂ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਨੌਜਵਾਨ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਜੀ. ਐੱਨ. ਏ. ਯੂਨੀਵਰਸਿਟੀ ਨੌਜਵਾਨ ਪ੍ਰਤਿਭਾ ਨੂੰ ਉਨ੍ਹਾਂ ਦੀਆਂ ਯੋਗਤਾਵਾਂ ਅਤੇ ਵਿਸ਼ਵਾਸ ਨੂੰ ਵਧਾਉਣ ਦੇ ਨਾਲ-ਨਾਲ ਰੁਜ਼ਗਾਰਯੋਗ ਬਣਨ ਲਈ ਉਤਸਾਹਿਤ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਜਾਰੀ ਰੱਖੇਗਾ। ਸਿਹਰਾ ਨੇ ਕਿਹਾ ਕਿ ਚੈਂਪੀਅਨ ਮਜ਼ਬੂਤ ਵਿਜ਼ਨ, ਦ੍ਰਿੜ੍ਹਤਾ, ਲਗਨ, ਹੁਨਰ ਅਤੇ ਇੱਛਾ ਸ਼ਕਤੀ ਨਾਲ ਬਣੇ ਹੁੰਦੇ ਹਨ।
ਜੀ. ਐੱਨ. ਏ. ਯੂਨੀਵਰਸਿਟੀ ਹਮੇਸ਼ਾਂ ਉੱਤਮਤਾ ਲਈ ਯਤਨਸ਼ੀਲ ਰਹਿੰਦੀ ਹੈ ਅਤੇ ਭਵਿੱਖ ਦੇ ਨੇਤਾਵਾਂ ਨੂੰ ਤਿਆਰ ਕਰਨ ’ਚ ਹਮੇਸ਼ਾਂ ਸਭ ਤੋਂ ਵਧੀਆ ਕੰਮ ਕਰਦੀ ਰਹੇਗੀ। ਮੁਕਾਬਲਿਆਂ ’ਚ ਹਿੱਸਾ ਲੈਣ ਵਾਲਿਆਂ ’ਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਕੁੱਲ ਮਿਲਾ ਕੇ 16 ਮੁਕਾਬਲੇ ਹੋਏ, ਜਿਨ੍ਹਾਂ ’ਚ ਓਵਰਆਲ ਟਰਾਫੀ ਅਤੇ 11000 ਰੁਪਏ ਦਾ ਨਕਦ ਇਨਾਮ ਹਿਸ ਐਕਸੀਲੈਂਸੀ ਹੁਸ਼ਿਆਰਪੁਰ ਨੇ ਜਿੱਤਿਆ। ਵੱਖ-ਵੱਖ ਮੁਕਾਬਲਿਆਂ ’ਚ ਪਹਿਲਾਂ ਸਥਾਨ ਹੇਠ ਲਿਖੇ ਸਕੂਲਾਂ ਨੇ ਹਾਸਲ ਕੀਤਾ ਹੈ।
ਰੋਬੋਟਰੋਨਜ਼- ਕੈਂਬਰਿਜ ਇੰਟਰਨੈਸ਼ਨਲ ਸਕੂਲ, ਜਲੰਧਰ
ਗੇਮ ਮੇਨੀਆ – ਜੀ. ਐੱਮ. ਏ. ਸਿਟੀ ਪਬਲਿਕ ਸਕੂਲ
ਕਰੇਕਟਰ ਡਿਜ਼ਾਈਨ- ਐੱਸ. ਡੀ. ਕਾਲਜੀਏਟ ਸਕੂਲ, ਹੁਸ਼ਿਆਰਪੁਰ
ਫੋਟੋਗਰਾਫੀ – ਹਿਸ ਐਕਸੀਲੇਂਟ, ਹੁਸ਼ਿਆਰਪੁਰ
ਡਿਜ਼ਾਈਨ 'O' ਪੀਡੀਆ- ਜੀ. ਐੱਮ. ਏ. ਸਿਟੀ ਪਬਲਿਕ ਸਕੂਲ
ਦੋਆਬਾ ਦੀ ਆਵਾਜ਼ - ਸ਼੍ਰੀ ਪਾਰਵਤੀ ਜੈਨ ਸਕੂਲ
ਦੋਆਬਾ ਦਾ ਡਾਂਸ ਸਟਾਰ – ਐੱਸ. ਏ. ਵੀ. ਜੈਨ ਡੇ ਬੋਰਡਿੰਗ ਸਕੂਲ
ਬਲਾੱਗ ਪੋਸਟ – ਹਿਸ ਐਕਸੀਲੈਂਟ, ਹੁਸ਼ਿਆਰਪੁਰ
ਸਪੈੱਲ ਬੀ-ਹਿਸ ਐਕਸੀਲੈਂਟ, ਹੁਸ਼ਿਆਰਪੁਰ
ਯੰਗ ਬਡਿੰਗ ਸ਼ੈੱਫ- ਭਗਵਾਨ ਮਹਾਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੰਗਾ
ਬਿਜ਼ਨਸ ਕੁਇਜ਼ - ਬੀ. ਐੱਸ. ਐੱਫ. ਸੀਨੀਅਰ ਸੈਕੰਡਰੀ ਸਕੂਲ
ਪਲੇ ਵਿਦ ਸਪਰੇਡਸ਼ੀਟ- ਭਵਨ ਮਹਾਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੰਗਾ
ਹੈਲਥਕੇਅਰ ਕਲੈਕਟਿਵ- ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਨਕੋਦਰ
ਬੈਡਮਿੰਟਨ- ਚੌਧਰੀ ਬਲਬੀਰ ਸਿੰਘ ਪਬਲਿਕ ਸਕੂਲ, ਹੁਸ਼ਿਆਰਪੁਰ
ਪੇਪਰ ਪਲੇਨ ਡਿਜ਼ਾਈਨ - ਜੀ. ਐੱਮ. ਏ. ਸਿਟੀ ਪਬਲਿਕ ਸਕੂਲ
ਆਟੋਬ੍ਰੇਨਿਕਸ- ਬੀ. ਐੱਸ. ਐੱਫ. ਸੀਨੀਅਰ ਸੈਕੰਡਰੀ ਸਕੂਲ, ਜਲੰਧਰ