ਸੁਨੀਲ ਜਾਖੜ ਨੇ ਵਿਗੜਦੀ ਕਾਨੂੰਨ ਵਿਵਸਥਾ ਅਤੇ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਲਈ ਮਾਨ ਸਰਕਾਰ ਨੂੰ ਘੇਰਿਆ
Saturday, Oct 03, 2026 - 08:23 AM (IST)
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਰਾਜ ਦੀ ਲਗਾਤਾਰ ਨਿਘਰਦੀ ਕਾਨੂੰਨ ਵਿਵਸਥਾ ਤੇ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਗੈਂਗਸਟਰਾਂ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਲਈ ਭਗਵੰਤ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਵੱਖ-ਵੱਖ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਆਪ ਸਰਕਾਰ ਨੂੰ ਆਮ ਲੋਕਾਂ ਦੇ ਜੀਵਨ, ਉਨ੍ਹਾਂ ਦੇ ਮਨੁੱਖੀ ਅਧਿਕਾਰ ਅਤੇ ਰਾਜ ਦੇ ਅਮਨ-ਅਮਾਨ ਦੀ ਕੋਈ ਚਿੰਤਾ ਨਹੀਂ ਹੈ ਅਤੇ ਇਹ ਆਪਣੀ ਮਸ਼ਹੂਰੀ ਵਾਲੇ ਬੋਰਡਾਂ ਵਿਚੋਂ ਹੀ ਰੰਗਲੇ ਪੰਜਾਬ ਦੀ ਝਲਕ ਵੇਖ ਕੇ ਮਦਹੋਸ਼ ਹੈ, ਜਦਕਿ ਪੰਜਾਬ ਦੀ ਅਸਲ ਤਸਵੀਰ ਇਸ ਤੋਂ ਪੂਰੀ ਤਰਾਂ ਨਾਲ ਭਿੰਨ ਹੈ।
ਇਹ ਵੀ ਪੜ੍ਹੋ : ਖਾਕੀ ਹੋਈ ਦਾਗ਼ਦਾਰ: ਥਾਣੇ ਦੇ ਮਾਲਖਾਨੇ ’ਚੋਂ ਜ਼ਬਤ ਵਾਹਨ ਕਬਾੜੀਆਂ ਨੂੰ ਵੇਚੇ, ASI ਸਮੇਤ 4 ਕਾਬੂ
ਇਸ ਸਬੰਧੀ ਸ਼ੋਸਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿਚ ਸੁਨੀਲ ਜਾਖੜ ਨੇ ਲਿਖਿਆ ਹੈ ਕਿ ਜਾਪਦਾ ਨਹੀਂ ਕਿ ਪੰਜਾਬ ਵਿਚ 'ਯੁੱਧ ਨਸ਼ਿਆਂ ਵਿਰੁੱਧ' ਚੱਲ ਰਿਹਾ ਹੋਵੇ, ਸਗੋਂ ਇਹ ਤਾਂ 'ਯੁੱਧ ਪੰਜਾਬ ਵਿਰੁੱਧ' ਚੱਲ ਰਿਹਾ ਹੈ। ਇਸ ਨੂੰ ਸਮਝਣ ਲਈ ਘਟਨਾਵਾਂ ਦੀ ਲੜੀ ਵੇਖੋ: 2 ਸਤੰਬਰ ਨੂੰ ਹਲਕਾ ਸੁਨਾਮ ਦੇ ਪਿੰਡ ਸ਼ੇਰੌ ਦੇ ਮੋਹਨਜੀਤ ਤੇ ਨਸ਼ੇ ਖਿਲਾਫ ਵਿਰੋਧ ਕਰਨ 'ਤੇ ਅਣਮਨੁੱਖੀ ਪੁਲਸੀਆ ਤਸੱਦਦ। 7 ਸਤੰਬਰ ਨੂੰ ਸੰਗਰੂਰ ਵਿਚ ਨਸ਼ੇ ਖਿਲਾਫ ਅਵਾਜ ਉਠਾਉਣ ਵਾਲਾ ਪਿੰਡ ਤੂਰ ਵਣਜਾਰਾ ਦਾ ਐੱਸਸੀ ਗੁਲਜ਼ਾਰ ਸਿੰਘ ਆਤਮਹੱਤਿਆ ਲਈ ਮਜਬੂਰ। 26 ਸਤੰਬਰ ਨੂੰ ਆਤਮਹੱਤਿਆ ਕਰ ਗਏ ਸੁਨਾਮ ਦੇ ਪਿੰਡ ਕਨੋਈ ਦੇ ਇਕ ਐੱਸਸੀ ਨੌਜਵਾਨ ਸਨਮਦੀਪ ਸਿੰਘ ਦੇ ਇਨਸਾਫ ਮੰਗ ਰਹੇ ਵਾਰਿਸਾਂ ਨੂੰ ਨਿਆਂ ਦੇਣ ਦੀ ਬਜਾਏ ਮਾਨ ਸਰਕਾਰ ਦੀ ਪੁਲਸ ਪਰਿਵਾਰ ਨੂੰ ਥਾਣੇ ਬੰਦ ਕਰ ਉਨ੍ਹਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰਦੀ ਹੈ ਅਤੇ ਕੱਲ੍ਹ ਪਰਿਵਾਰ ਦੇ ਜੀਅ ਦਾ ਧੱਕੇ ਨਾਲ ਸੰਸਕਾਰ ਕਰ ਰਹੀ ਹੈ। ਕੀ ਇਹ ਮਾਨ ਸਰਕਾਰ ਅਣਪਛਾਤੀਆਂ ਲਾਸ਼ਾਂ ਦਾ ਨਵਾਂ ਕੌਨਸੈਪਟ ਲਿਆਈ ਹੈ ਅਤੇ ਇਹ ਤਿੰਨੋ ਘਟਨਾਵਾਂ ਹਨ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਨਾਲ ਸੰਬੰਧਿਤ।
ਇਹ ਵੀ ਪੜ੍ਹੋ : ਆਰਾਧਨਾ ਮਿਸ਼ਰਾ ਬਣੀ UP ਕਾਂਗਰਸ ਦੀ ਨਵੀਂ ਪ੍ਰਧਾਨ, ਇਮਰਾਨ ਮਸੂਦ ਬਣਾਏ ਗਏ ਕਾਰਜਕਾਰੀ ਪ੍ਰਧਾਨ
ਫਿਰ 13 ਸਤੰਬਰ ਨੂੰ ਅਬੋਹਰ ਦੇ ਪਿੰਡ ਗਿੱਦੜਾਂਵਾਲੀ ਵਿਚ ਨਸ਼ੇ ਖਿਲਾਫ ਆਵਾਜ਼ ਉਠਾਉਣ ਤੇ ਕਤਲ, ਅਸਲ ਦੋਸ਼ੀ ਨਹੀਂ ਫੜੇ। ਅਬੋਹਰ ਧਰਮ ਨਗਰੀ ਵਿਚ ਨੌਜਵਾਨ ਦੀ 14 ਸਤੰਬਰ ਨੂੰ ਲਾਸ਼ ਮਿਲੀ, ਪੁਲਸ ਵੱਲੋਂ ਕੋਈ ਕਾਰਵਾਈ ਨਹੀਂ। 1 ਅਕਤੂਬਰ ਨੂੰ ਅਬੋਹਰ ਦਾਣਾ ਮੰਡੀ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਹੈ, ਗੋਲੀਆਂ ਚੱਲਦੀਆਂ ਹਨ ਅਤੇ ਗੱਡੀਆਂ ਭੰਨੀਆਂ ਜਾਂਦੀਆਂ ਹਨ। ਬੀਤੀ ਰਾਤ ਜਲਾਲਾਬਾਦ ਵਿਚ ਡੀਐੱਸਪੀ ਦਫ਼ਤਰ ਦੇ ਬਾਹਰ ਗੋਲੀਆਂ ਚੱਲੀਆਂ। ਇਹੀ ਹੋਣਾ ਸੀ, ਜਦ ਆਪ ਸਰਕਾਰ ਨਸ਼ਾ ਤਸ਼ਕਰਾਂ ਤੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
