ਅਸ਼ਵਨੀ ਸ਼ਰਮਾ ਨੇ ਸਿੱਖਿਆ ਕ੍ਰਾਂਤੀ ਦੀ ਜ਼ਮੀਨੀ ਹਕੀਕਤ ''ਤੇ ਚੁੱਕੇ ਸਵਾਲ

Sunday, Sep 27, 2026 - 08:39 PM (IST)

ਅਸ਼ਵਨੀ ਸ਼ਰਮਾ ਨੇ ਸਿੱਖਿਆ ਕ੍ਰਾਂਤੀ ਦੀ ਜ਼ਮੀਨੀ ਹਕੀਕਤ ''ਤੇ ਚੁੱਕੇ ਸਵਾਲ

ਪਠਾਨਕੋਟ/ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਵਿਚ ਸਿੱਖਿਆ ਕ੍ਰਾਂਤੀ ਦੀ ਜ਼ਮੀਨੀ ਹਕੀਕਤ ਸਰਕਾਰ ਦੇ ਦਾਅਵਿਆਂ ਤੋਂ ਬਿਲਕੁੱਲ ਉਲਟ ਹੈ। 

ਸ਼ਰਮਾ ਨੇ ਕਿਹਾ ਜਲੰਧਰ ਵਰਗੇ ਜ਼ਿਲ੍ਹੇ ਵਿਚ ਕਈ ਸਕੂਲ ਜਿੱਥੇ ਟੀਨ ਦੀਆਂ ਸ਼ੈੱਡਾਂ ਵਿਚ ਚੱਲ ਰਹੇ ਹਨ, ਉੱਥੇ ਜਿੱਥੇ ਸਕੂਲ ਦੀ ਇਮਾਰਤ ਹੈ, ਉੱਥੇ ਪੜਾਉਣ ਲਈ ਟੀਚਰ ਨਹੀਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਾਲ 2025-2026 ਦੌਰਾਨ ਪੂਰੇ ਪੰਜਾਬ ਵਿਚ 1749 ਸਿੰਗਲ ਟੀਚਰ ਸਕੂਲ ਹਨ, ਕਈ ਥਾਵਾਂ ਉੱਤੇ ਪਿੰਡਾਂ ਵਾਲਿਆਂ ਨੇ ਆਪਣੇ ਖ਼ਰਚਿਆਂ ਉੱਤੇ ਟੀਚਰ ਰੱਖੇ ਹੋਏ ਹਨ। ਇਹੀ ਨਹੀਂ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ 50 ਫੀਸਦ ਪ੍ਰਿਸੀਪਲਾਂ ਦੀਆਂ ਪੋਸਟਾਂ ਖਾਲੀ ਹਨ। ਸਭ ਤੋਂ ਹੈਰਾਨੀ ਦੀ ਗੱਲ ਹੈ ਕਿ 228 ਬਲਾਕ ਐਜ਼ੂਕੇਸ਼ਨ ਅਫ਼ਸਰਾਂ ਦੀਆਂ ਪੋਸਟਾਂ ਵਿੱਚੋਂ 110 ਪੋਸਟਾਂ ਖਾਲੀ ਹਨ। 

ਅਸ਼ਵਨੀ ਸ਼ਰਮਾ ਨੇ ਲੁਧਿਆਣਾ ਦੇ ਅਧਿਆਪਕ ਆਗੂਆਂ ਦੇ ਹਵਾਲੇ ਨਾਲ ਕਿਹਾ ਕਿ ਸਰਕਾਰ ਪ੍ਰਾਇਮਰੀ ਸਕੂਲਾਂ ਦੇ ਟੂਰਨਾਮੈਂਟ ਕਰਵਾ ਰਹੀ ਹੈ, ਪਰ ਉੱਥੇ ਨਾ ਤਾਂ ਲੋੜੀਂਦੇ ਸਪੋਰਟਸ ਟੀਚਰ ਉਪਲੱਬਧ ਹਨ ਅਤੇ ਨਾ ਹੀ ਸਰਕਾਰ ਨੇ ਫੰਡ ਜਾਰੀ ਕੀਤਾ ਹੈ। ਅਧਿਆਪਕ ਆਪਣੀਆਂ ਜ਼ੇਬਾਂ ਵਿੱਚੋਂ ਪੈਸੇ ਖ਼ਰਚ ਕੇ ਇਹ ਖੇਡਾਂ ਕਰਵਾ ਰਹੇ ਹਨ।  

ਉਨ੍ਹਾਂ ਕਿਹਾ ਜਿੱਥੇ ਸਕੂਲ ਅਧਿਆਪਕਾਂ ਅਤੇ ਢਾਂਚਾਗਤ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ, ਉੱਤੇ ਸਰਕਾਰ ਦੇ ਸਕੂਲ ਆਫ਼ ਐਮੀਨੈਂਸ ਵੀ ਬੱਚਿਆਂ ਲਈ ਸ਼ੁਰੂ ਕੀਤੇ ਬੱਸ ਸੇਵਾ ਨਾ ਚੱਲਣ ਕਾਰਨ ਚਰਚਾ ਵਿੱਚ ਆ ਰਹੇ ਹਨ।
 


author

Anmol Tagra

Content Editor

Related News