ਵੱਡੀ ਖਬਰ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦਿੱਤਾ ਅਸਤੀਫ਼ਾ

Thursday, Oct 01, 2026 - 03:36 AM (IST)

ਵੱਡੀ ਖਬਰ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦਿੱਤਾ ਅਸਤੀਫ਼ਾ

ਚੰਡੀਗੜ੍ਹ (ਵਿਨੈ) - ਪੰਜਾਬ ਕਾਂਗਰਸ ’ਚ ਸੰਗਠਨਾਤਮਕ ਬਦਲਾਅ ਨੂੰ ਲੈ ਕੇ ਛਿੜੀ ਚਰਚਾ ਵਿਚਾਲੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਅਸਤੀਫ਼ਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੂੰ ਭੇਜ ਦਿੱਤਾ ਹੈ।

ਵੜਿੰਗ ਨੇ ਉਕਤ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਯਤਨ ਕੀਤਾ ਹੈ। ਜਦੋਂ ਕੋਈ ਕਾਂਗਰਸ ਦਾ ਨਾਂ ਲੈਣ ਨੂੰ ਤਿਆਰ ਨਹੀਂ ਸੀ, ਉਸ ਦੌਰ ’ਚੋਂ ਕੱਢ ਕੇ ਮੈਂ ਅੱਜ ਪਾਰਟੀ ਨੂੰ ਪੰਜਾਬ ਦੀ ਸੱਤਾ ਦੇ ਨੇੜੇ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ’ਚ ਕੁਝ ਲੋਕ ਉਨ੍ਹਾਂ ਦੀਆਂ ਗਤੀਵਿਧੀਆਂ ਤੋਂ ਖ਼ੁਦ ਨੂੰ ਅਸੁਰੱਖਿਅਤ ਮੰਨਣ ਲੱਗ ਪਏ ਸਨ। ਵੜਿੰਗ ਨੇ ਕਿਹਾ ਕਿ ਉਹ ਹਾਈਕਮਾਨ ਵੱਲੋਂ ਦਿੱਤੀ ਗਈ ਕਿਸੇ ਵੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਿਆਰ ਰਹਿਣਗੇ।

ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਮੁਤਾਬਕ ਪੰਜਾਬ ਕਾਂਗਰਸ ’ਚ ਧੜੇਬੰਦੀ ਅਤੇ ਆਪਸੀ ਖਿੱਚੋਤਾਣ ਨੂੰ ਚੋਣਾਂ ਤੋਂ ਪਹਿਲਾਂ ਕੰਟਰੋਲ ਕਰਨ ਲਈ ਹਾਈਕਮਾਨ ਸੰਗਠਨ ਦੇ ਪੱਧਰ ’ਤੇ ਫੇਰਬਦਲ ਨੂੰ ਬਹੁਤ ਜ਼ਰੂਰੀ ਮੰਨ ਰਹੀ ਸੀ। ਇਸ ਸਮੇਂ ਪੰਜਾਬ ਪ੍ਰਧਾਨ ਲਈ ਕਈ ਸੰਭਾਵੀ ਨਾਵਾਂ ਵਿਚਕਾਰ ਵਿਜੇ ਇੰਦਰ ਸਿੰਗਲਾ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਕੇ. ਪੀ., ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਆਦਿ ਦੇ ਨਾਂ ਚਰਚਾ ’ਚ ਹਨ।


author

Inder Prajapati

Content Editor

Related News