PU ਸੈਨੇਟ ਚੋਣ ਨਤੀਜਾ : ਐਫੀਲੀਏਟਿਡ ਆਰਟਸ ਕਾਲਜਾਂ ਤੋਂ 16 ਨਵੇਂ ਮੈਂਬਰ ਚੁਣੇ
Wednesday, Sep 23, 2026 - 12:42 PM (IST)
ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣ ਦੇ ਦੂਜੇ ਪੜਾਅ ਤਹਿਤ ਐਫੀਲੀਏਟਿਡ ਆਰਟਸ ਕਾਲਜਾਂ ਨਾਲ ਸਬੰਧਿਤ ਹਲਕਿਆਂ ਦੀ ਵੋਟਾਂ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਨਤੀਜੇ ਸਾਹਮਣੇ ਆ ਗਏ ਹਨ। ਇਨ੍ਹਾਂ ਦੋ ਹਲਕਿਆਂ ’ਚ 8 ਕਾਲਜ ਮੁਖੀਆਂ ਤੇ 8 ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਤੇ ਅਸਿਸਟੈਂਟ ਪ੍ਰੋਫੈਸਰ ਸੈਨੇਟ ਲਈ ਚੁਣੇ ਗਏ ਹਨ। ਪੀ.ਯੂ. ਵੱਲੋਂ ਪਹਿਲਾਂ ਜਾਰੀ ਚੋਣ ਪ੍ਰੋਗਰਾਮ ਮੁਤਾਬਕ ਇਨ੍ਹਾਂ ਹਲਕਿਆਂ ਲਈ 20 ਸਤੰਬਰ ਨੂੰ ਵੋਟਿੰਗ ਅਤੇ 22 ਸਤੰਬਰ ਨੂੰ ਗਿਣਤੀ ਰੱਖੀ ਗਈ ਸੀ। ਕਾਲਜ ਮੁਖੀਆਂ ਦੇ ਹਲਕੇ ’ਚ ਐੱਨ.ਆਰ. ਸ਼ਰਮਾ, ਅਜੈ ਸ਼ਰਮਾ, ਨੀਨਾ ਸੇਠ ਪਜਨੀ, ਰਜਿੰਦਰ ਕੌਰ, ਸੰਦੀਪ ਕਟਾਰੀਆ, ਕਿਰਨਦੀਪ ਕੌਰ, ਰਾਜੇਸ਼ ਕੁਮਾਰ ਮਹਾਜਨ ਅਤੇ ਰੁਪਿੰਦਰ ਕੌਰ ਚੁਣੇ ਗਏ ਹਨ। ਦੱਸਣਯੋਗ ਹੈ ਕਿ ਇਨ੍ਹਾਂ ’ਚੋਂ ਅਜੈ ਸ਼ਰਮਾ ਚੰਡੀਗੜ੍ਹ ਨਾਲ ਸਬੰਧਤ ਹਨ, ਜਦਕਿ ਬਾਕੀ ਜੇਤੂਆਂ ਦੇ ਸਾਹਮਣੇ ਪੰਜਾਬ ਦਰਜ ਕੀਤਾ ਗਿਆ ਹੈ।
ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਤੇ ਅਸਿਸਟੈਂਟ ਪ੍ਰੋਫੈਸਰ ਹਲਕਾ
ਇਸ ਹਲਕੇ ’ਚ ਇੰਦਰਪਾਲ ਸਿੰਘ ਸਿੱਧੂ, ਸ਼ਮਿੰਦਰ ਸਿੰਘ ਸੰਧੂ, ਜਗਤਾਰ ਸਿੰਘ, ਹਰਪ੍ਰੀਤ ਸਿੰਘ ਦੁਆ, ਵਰੁਣ ਗੋਇਲ, ਜਗਦੀਪ ਕੁਮਾਰ, ਪੂਜਾ ਗੌਰ ਅਤੇ ਜਗਦੀਸ਼ ਮਹਿਤਾ ਨੇ ਜਿੱਤ ਦਰਜ ਕੀਤੀ। ਇਨ੍ਹਾਂ ’ਚ ਇੰਦਰਪਾਲ ਸਿੰਘ ਸਿੱਧੂ, ਸ਼ਮਿੰਦਰ ਸਿੰਘ ਸੰਧੂ , ਜਗਤਾਰ ਸਿੰਘ ਤੇ ਜਗਦੀਸ਼ ਮਹਿਤਾ ਦੇ ਸਾਹਮਣੇ ਚੰਡੀਗੜ੍ਹ ਦਰਜ ਹੈ, ਜਦਕਿ ਹਰਪ੍ਰੀਤ ਸਿੰਘ ਦੁਆ, ਵਰੁਣ ਗੋਇਲ, ਜਗਦੀਪ ਕੁਮਾਰ ਤੇ ਪੂਜਾ ਗੌਰ ਦੇ ਸਾਹਮਣੇ ਪੰਜਾਬ ਦਰਜ ਹੈ। ਪੀ.ਯੂ. ਸੈਨੇਟ ਦੀ ਚੋਣ ਕਰੀਬ ਦੋ ਸਾਲ ਦੇ ਅੰਤਰਾਲ ਤੋਂ ਬਾਅਦ ਕਰਵਾਈ ਜਾ ਰਹੀ ਹੈ। ਯੂਨੀਵਰਸਿਟੀ ਦੀ ਪਿਛਲੀ 91 ਮੈਂਬਰੀ ਸੈਨੇਟ ਦਾ ਕਾਰਜਕਾਲ 31 ਅਕਤੂਬਰ 2024 ਨੂੰ ਖ਼ਤਮ ਹੋ ਗਿਆ ਸੀ। 2026 ਦੀਆਂ ਚੋਣਾਂ ਵੱਖ-ਵੱਖ ਪੜਾਵਾਂ ’ਚ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਆਰਟਸ ਕਾਲਜਾਂ ਦੇ ਮੁਖੀਆਂ ਦੇ ਹਲਕੇ ’ਚ ਹੋਈ ਸੈਨੇਟ ਚੋਣ ਦੌਰਾਨ 8 ਪ੍ਰਿੰਸੀਪਲ ਉਮੀਦਵਾਰ ਜੇਤੂ ਰਹੇ। ਇਨ੍ਹਾਂ ’ਚੋਂ ਪ੍ਰਿੰਸੀਪਲ ਐਨ.ਆਰ. ਸ਼ਰਮਾ ਨੇ ਸਭ ਤੋਂ ਵੱਧ 10 ਵੋਟਾਂ ਹਾਸਲ ਕਰਕੇ ਆਪਣੀ ਜਿੱਤ ਦਰਜ ਕੀਤੀ, ਜਦਕਿ ਰਾਜਿੰਦਰ ਕੌਰ ਨੂੰ 9 ਅਤੇ ਨੀਨਾ ਸੇਠੀ ਪੰਜੀ ਨੂੰ 8 ਵੋਟਾਂ ਮਿਲੀਆਂ। ਇਸ ਹਲਕੇ ’ਚ ਕੁੱਲ 1,724 ਵੋਟਾਂ ਪਈਆਂ, ਜਿਨ੍ਹਾਂ ’ਚੋਂ 44 ਵੋਟਾਂ ਅਯੋਗ ਕਰਾਰ ਦਿੱਤੀਆਂ ਗਈਆਂ। ਇਸ ਤਰ੍ਹਾਂ 1,680 ਵੋਟਾਂ ਜਾਇਜ਼ ਰਹੀਆਂ ਅਤੇ ਜਿੱਤ ਲਈ ਕੋਟਾ 8 ਵੋਟਾਂ ਨਿਰਧਾਰਤ ਕੀਤਾ ਗਿਆ।
ਆਰਟਸ ਕਾਲਜ ਪ੍ਰਿੰਸੀਪਲ ਹਲਕੇ ਦੇ ਜੇਤੂ
ਉਮੀਦਵਾਰ ਵੋਟਾਂ
ਐਨ.ਆਰ. ਸ਼ਰਮਾ 10
ਰਾਜਿੰਦਰ ਕੌਰ 9
ਨੀਨਾ ਸੇਠੀ ਪਜਨੀ 8
ਅਜੈ ਸ਼ਰਮਾ 7
ਕਿਰਨਦੀਪ ਕੌਰ 6
ਆਰ.ਕੇ. ਮਹਾਜਨ 6
ਸੰਦੀਪ ਕਟਾਰੀਆ 6
ਰੁਪਿੰਦਰ ਕੌਰ 6
ਅਧਿਆਪਕ ਹਲਕੇ ਦੇ ਜੇਤੂ ਉਮੀਦਵਾਰ
ਉਮੀਦਵਾਰ ਅਧਿਆਪਕ ਵੋਟਾਂ
ਇੰਦਰਪਾਲ ਸਿੱਧੂ 315
ਹਰਪ੍ਰੀਤ ਦੁਆ 194
ਜਗਤਾਰ ਸਿੰਘ 195
ਵਰੁਣ ਗੋਇਲ
ਜਗਦੀਪ ਕੁਮਾਰ 185
ਪੂਜਾ ਗੌਰ —
ਸ਼ਮਿੰਦਰ ਸੰਧੂ 224
ਜਗਦੀਸ਼ ਮਹਿਤਾ 156
