ਭੁੱਲਰ ਨੂੰ ਦੇਖਦੇ ਹੀ ਸ਼ਿਕਾਇਤਕਰਤਾ ਨੇ ਕੀਤੀ ਪਛਾਣ, ਕਿਹਾ-ਕੇਸ ਨਿਪਟਾਉਣ ਲਈ ਮੰਗੇ ਸੀ ਪੈਸੇ
Friday, Sep 25, 2026 - 01:47 PM (IST)
ਚੰਡੀਗੜ੍ਹ (ਸੁਸ਼ੀਲ)- ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਵੀਰਵਾਰ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ’ਚ ਪਹਿਲੀ ਵਾਰ ਮਾਮਲੇ ’ਚ ਸ਼ਿਕਾਇਤਕਰਤਾ ਆਕਾਸ਼ ਬੱਤਾ ਵੀ ਪੇਸ਼ ਹੋਏ। ਉਨ੍ਹਾਂ ਨੇ ਮੁਅੱਤਲ ਡੀ.ਆਈ.ਜੀ. ਭੁੱਲਰ ਨੂੰ ਦੇਖਦੇ ਹੀ ਪਛਾਣ ਲਿਆ ਤੇ ਕਿਹਾ ਕਿ ਕੇਸ ਨਿਪਟਾਉਣ ਲਈ ਭੁੱਲਰ ਨੇ ਪੈਸੇ ਮੰਗੇ ਸੀ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਹਵਾਲਾਤੀ ਦਾ ਕਤਲ, ਚੱਪਲ ਨੂੰ ਲੈ ਕੇ ਹੋਇਆ ਵਿਵਾਦ
ਸੀ.ਬੀ.ਆਈ. ਜੱਜ ਨੇ ਬੱਤਾ ਤੋਂ ਪੁੱਛਿਆ ਕਿ ਉਨ੍ਹਾਂ ਦੀ ਭੁੱਲਰ ਨਾਲ ਪਹਿਲੀ ਮੁਲਾਕਾਤ ਕਿਵੇਂ ਹੋਈ ਸੀ। ਆਕਾਸ਼ ਨੇ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਕ੍ਰਿਸ਼ਨੂ ਸ਼ਾਰਦਾ ਨੂੰ ਜਾਣਦਾ ਸੀ। ਉਸੇ ਨੇ ਮੁਲਾਕਾਤ ਕਰਵਾਈ ਸੀ। ਉਹ ਕਾਰੋਬਾਰੀ ਹੈ ਤੇ ਉਸ ਵਿਰੁੱਧ ਕੇਸ ਦਰਜ ਸੀ। ਕੇਸ ’ਚੋਂ ਨਾਮ ਹਟਵਾਉਣ ਲਈ ਕ੍ਰਿਸ਼ਨੂ ਸ਼ਾਰਦਾ ਨੇ ਕਿਹਾ ਸੀ ਕਿ ਉਸ ਦੀ ਤਤਕਾਲੀ ਡੀ.ਆਈ.ਜੀ. ਭੁੱਲਰ ਨਾਲ ਚੰਗੀ ਜਾਣ-ਪਛਾਣ ਹੈ। ਇਸ ਤੋਂ ਬਾਅਦ ਕ੍ਰਿਸ਼ਨੂ ਨੇ ਚੰਡੀਗੜ੍ਹ ’ਚ ਭੁੱਲਰ ਨਾਲ ਮੁਲਾਕਾਤ ਕਰਵਾਈ। ਇਸ ਦੌਰਾਨ ਐਡਵਾਂਸ ਵਜੋਂ ਇਕ ਲੱਖ ਰੁਪਏ ਦੇਣ ਦੀ ਗੱਲ ਹੋਈ। ਇਸ ਤੋਂ ਬਾਅਦ ਵੀ ਉਸ ਦੀ ਭੁੱਲਰ ਨਾਲ ਮੁਲਾਕਾਤ ਹੋਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੇਵਾ-ਪਾਣੀ ਕਰਨੀ ਪਵੇਗੀ ਤੇ ਚਾਰ ਲੱਖ ਰੁਪਏ ਦੇਣ ਲਈ ਕਿਹਾ ਸੀ। ਈ. ਡੀ. ਕੋਲ ਰਿਮਾਂਡ ’ਤੇ ਹੋਣ ਕਾਰਨ ਵਿਚੋਲੀਏ ਕ੍ਰਿਸ਼ਨੂ ਨੂੰ ਅਦਾਲਤ ’ਚ ਪੇਸ਼ ਨਹੀਂ ਕੀਤਾ ਜਾ ਸਕਿਆ।
ਇਹ ਵੀ ਪੜ੍ਹੋ- ਪੰਜਾਬ-ਹਰਿਆਣਾ ਹਾਈਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਵਕੀਲਾਂ ਤੇ ਸਟਾਫ ਦੇ ਦਾਖਲੇ 'ਤੇ ਲਾਈ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
