ਭਰਾ ਨਾਲ ਮਾਮੂਲੀ ਝਗੜੇ ਤੋਂ ਬਾਅਦ ਭੈਣ ਨੇ ਪਰਿਵਾਰ ਨੂੰ ਦਿੱਤਾ ਕਦੇ ਨਾ ਭੁੱਲਣ ਵਾਲਾ ਸਦਮਾ

Wednesday, Oct 28, 2020 - 04:12 PM (IST)

ਭਰਾ ਨਾਲ ਮਾਮੂਲੀ ਝਗੜੇ ਤੋਂ ਬਾਅਦ ਭੈਣ ਨੇ ਪਰਿਵਾਰ ਨੂੰ ਦਿੱਤਾ ਕਦੇ ਨਾ ਭੁੱਲਣ ਵਾਲਾ ਸਦਮਾ

ਮਾਛੀਵਾੜਾ ਸਾਹਿਬ (ਟੱਕਰ)— ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਸਹਿਜੋ ਮਾਜਰਾ ਵਿਖੇ ਰਾਮ ਸਿੰਘ ਦੀ ਨਾਬਾਲਗ ਲੜਕੀ ਰਨਜੋਤ ਕੌਰ (14) ਨੇ ਨਹਿਰ 'ਚ ਛਾਲ ਮਾਰ ਆਪਣੀ ਜਾਨ ਦੇ ਦਿੱਤੀ। ਜਿਸ ਦੀ ਲਾਸ਼ ਅੱਜ ਬਰਾਮਦ ਕਰ ਲਈ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਰਾਜ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਪੁਲਸ ਕੋਲ ਜੋ ਜਾਣਕਾਰੀ ਦਿੱਤੀ ਉਸ ਤਹਿਤ ਲੰਘੀ 17 ਅਕਤੂਬਰ ਨੂੰ ਸੰਗਰਾਂਦ ਵਾਲੇ ਦਿਨ ਘਰ ਪ੍ਰਸਾਦ ਬਣਾਇਆ ਜਾ ਰਿਹਾ ਸੀ ਕਿ ਇਸ ਨੂੰ ਲੈ ਕੇ ਲੜਕੀ ਰਨਜੋਤ ਕੌਰ ਨਾਲ ਆਪਣੇ ਛੋਟੇ ਭਰਾ ਨਾਲ ਕੁਝ ਮਾਮੂਲੀ ਤਕਰਾਰਬਾਜ਼ੀ ਹੋ ਗਈ।

ਇਹ ਵੀ ਪੜ੍ਹੋ: ਜਲੰਧਰ: ਗੁਰੂ ਨਾਨਕ ਆਟੋ ਇੰਟਰਪ੍ਰਾਈਜਿਜ਼ ਦੇ ਮਾਲਕ ਦੇ ਪੁੱਤਰ ਨੇ ਖ਼ੁਦ ਨੂੰ ਮਾਰੀ ਗ਼ੋਲੀ

ਰਨਜੋਤ ਕੌਰ ਇਸ ਤਕਰਾਰਬਾਜ਼ੀ ਦੌਰਾਨ ਪਿੰਡ ਮਾਜਰਾ ਤੋਂ ਨੇੜ੍ਹੇ ਹੀ ਵੱਗਦੀ ਸਰਹਿੰਦ ਨਹਿਰ ਵੱਲ ਨੂੰ ਭੱਜ ਗਈ ਅਤੇ ਪਿੱਛੇ ਉਸ ਦੀ ਮਾਂ ਨੇ ਜਾ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਸ ਨੇ ਨਹਿਰ 'ਚ ਛਾਲ ਮਾਰ ਦਿੱਤੀ। ਪਰਿਵਾਰਕ ਮੈਂਬਰਾਂ ਵੱਲੋਂ ਪਿਛਲੇ ਕਾਫ਼ੀ ਦਿਨਾਂ ਤੋਂ ਉਸ ਦੀ ਨਹਿਰ 'ਚ ਤਲਾਸ਼ ਕੀਤੀ ਜਾ ਰਹੀ ਸੀ ਪਰ ਅੱਜ ਉਸ ਦੀ ਲਾਸ਼ ਪਾਣੀ 'ਚ ਤੈਰਦੀ ਬਰਾਮਦ ਹੋ ਗਈ।

ਇਹ ਵੀ ਪੜ੍ਹੋ: ਮਹਿੰਗੇ ਸ਼ੌਂਕਾਂ ਨੇ ਕਰਵਾਈ ਇਹ ਘਟੀਆ ਕਰਤੂਤ, ਪੁਲਸ ਅੜਿੱਕੇ ਆਉਣ 'ਤੇ ਖੁੱਲ੍ਹਿਆ ਭੇਤ

ਲੜਕੀ ਰਨਜੋਤ ਕੌਰ ਦੀ ਪਰਿਵਾਰਕ ਮੈਂਬਰਾਂ ਵੱਲੋਂ ਸਨਾਖ਼ਤ ਕੀਤੀ ਗਈ ਅਤੇ ਪੁਲਸ ਵੱਲੋਂ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਗਈ। ਮ੍ਰਿਤਕ ਲੜਕੀ ਦੇ ਮਾਪੇ ਮਜ਼ਦੂਰੀ ਦਾ ਕਿੱਤਾ ਕਰਦੇ ਹਨ ਅਤੇ ਇਸ ਨਾਬਾਲਗ ਲੜਕੀ ਵੱਲੋਂ ਅਚਾਨਕ ਅਜਿਹਾ ਖੌਫ਼ਨਾਕ ਕਦਮ ਚੁੱਕਣ ਕਾਰਨ ਪਰਿਵਾਰ ਤੇ ਪਿੰਡ ਵਾਸੀ ਸੋਕਗ੍ਰਸਤ ਹਨ।
ਇਹ ਵੀ ਪੜ੍ਹੋ: ਮਧੂ ਮੱਖੀਆਂ ਪਾਲਣ ਦਾ ਧੰਦਾ ਕਰ ਇਹ ਕਿਸਾਨ ਹੋਰਾਂ ਲਈ ਬਣਿਆ ਮਿਸਾਲ, ਕਮਾਏ ਕਰੋੜਾਂ ਰੁਪਏ (ਵੀਡੀਓ)


author

shivani attri

Content Editor

Related News