ਵੀਡੀਓ ਗੇਮ ਖਿਡਾਉਣ ਦੇ ਬਹਾਨੇ 3 ਬੱਚਿਆਂ ਨਾਲ ਬਦਫੈਲੀ
Friday, Jun 09, 2017 - 06:43 AM (IST)
ਤਰਨਤਾਰਨ (ਰਾਜੂ) - ਪੁਲਸ ਨੇ 11 ਸਾਲਾ ਬੱਚੇ ਨਾਲ ਕੁਕਰਮ ਕਰਨ ਦੇ ਦੋਸ਼ 'ਚ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਤਰਨਤਾਰਨ ਦੀ ਇਕ ਔਰਤ ਨੇ ਪੁਲਸ ਨੂੰ ਦੱਸਿਆ ਕਿ ਪ੍ਰਦੀਪ ਸਿੰਘ ਵਾਸੀ ਗੋਲਡਨ ਐਵੀਨਿਊ ਨੇ ਆਪਣੇ ਘਰ ਵਿਚ ਕੰਪਿਊਟਰ ਰੱਖਿਆ ਹੈ ਤੇ ਗਲੀ ਦੇ ਬੱਚਿਆਂ ਨੂੰ ਉਹ ਵੀਡੀਓ ਗੇਮਾਂ ਖਿਡਾਉਂਦਾ ਹੈ। 30 ਮਈ ਨੂੰ ਉਸ ਦਾ ਲੜਕਾ ਮੁਖਤਾਰ ਸਿੰਘ (ਕਾਲਪਨਿਕ ਨਾਂ) ਜਿਸ ਦੀ ਉਮਰ ਕਰੀਬ 11 ਸਾਲ ਹੈ, ਗੇਮ ਖੇਡਣ ਲਈ ਸ਼ਾਮ 5 ਵਜੇ ਪ੍ਰਦੀਪ ਸਿੰਘ ਦੇ ਘਰ ਗਿਆ ਤੇ ਕਾਫੀ ਦੇਰ ਘਰ ਨਾ ਆਇਆ। ਉਹ ਸ਼ਾਮ ਨੂੰ ਆਪਣੇ ਲੜਕੇ ਨੂੰ ਬੁਲਾਉਣ ਲਈ ਪ੍ਰਦੀਪ ਸਿੰਘ ਦੇ ਘਰ ਗਈ ਤਾਂ ਦੇਖਿਆ ਕਿ ਪ੍ਰਦੀਪ ਸਿੰਘ ਉਸ ਨਾਲ ਕੁਕਰਮ ਕਰ ਰਿਹਾ ਸੀ।
ਇਸ ਸਬੰਧੀ ਤਫਤੀਸ਼ੀ ਅਫ਼ਸਰ ਨੇ ਦੱਸਿਆ ਕਿ ਪ੍ਰਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਸਖਤੀ ਨਾਲ ਪੁਛਗਿੱਛ ਕਰਨ 'ਤੇ ਪਤਾ ਲੱਗਾ ਕਿ ਉਸ ਨੇ 2 ਹੋਰ ਬੱਚਿਆਂ ਨਾਲ ਵੀ ਕੁਕਰਮ ਕੀਤਾ ਸੀ, ਜਿਸ ਦਾ ਖੁਲਾਸਾ ਬੱਚਿਆਂ ਦੀ ਮੈਡੀਕਲ ਜਾਂਚ ਦੌਰਾਨ ਹੋਇਆ।
