ਪਿਆਰ ਦੀਆਂ ਪੀਂਘਾਂ ਪਾ ਕੇ ਨਾਬਾਲਗ ਲੜਕੀ ਨਾਲ ਬੇਸ਼ਰਮੀ ਦੀਆਂ ਕੀਤੀਆਂ ਹੱਦਾਂ ਪਾਰ
Saturday, Jul 25, 2020 - 08:49 PM (IST)
 
            
            ਹਾਜੀਪੁਰ (ਜੋਸ਼ੀ)— ਹਾਜੀਪੁਰ ਪੁਲਸ ਸਟੇਸ਼ਨ ਵਿਖੇ ਇਕ ਨਾਬਾਲਗ ਲੜਕੀ ਨਾਲ ਇਕ ਵਿਅਕਤੀ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੁਲਸ ਸਟੇਸ਼ਨ ਹਾਜੀਪੁਰ ਦੇ ਅਧੀਨ ਆਉਂਦੇ ਇਕ ਪਿੰਡ ਦੀ ਇਕ ਨਾਬਾਲਗ ਲੜਕੀ ਨੇ ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਹੈ ਕਿ ਉਹ 12ਵੀਂ 'ਚ ਪੜ੍ਹਦੀ ਹਾਂ ਅਤੇ ਉਸ ਨੂੰ ਪਿੰਡ ਦੇ ਹੀ ਸੰਜੀਵ ਕੁਮਾਰ ਪੁੱਤਰ ਰਤਨ ਚੰਦ ਨਾਲ ਪਿਆਰ ਹੋ ਗਿਆ ਸੀ।
ਸੰਜੀਵ ਕੁਮਾਰ ਉਸ ਨੂੰ 6 ਜੂਨ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਮੋਟਰਸਾਈਕਲ 'ਤੇ ਬੈਠਾ ਕੇ ਬਠਿੰਡਾ ਲੈ ਗਿਆ, ਜਿੱਥੇ ਉਹ 14 ਜੂਨ ਤੱਕ ਇਕ ਕਮਰੇ 'ਚ ਰਹੇ। ਇਸ ਦੌਰਾਨ ਉਕਤ ਮੁਲਜ਼ਮ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਉਸ ਨਾਲ ਜਬਰ-ਜ਼ਿਨਾਹ ਕੀਤਾ। ਹਾਜੀਪੁਰ ਪੁਲਸ ਨੇ ਇਸ ਸਬੰਧ 'ਚ ਪੁਲਸ ਸਟੇਸ਼ਨ 'ਚ ਮੁਕਦਮਾ ਨੰਬਰ 49 ਅੰਡਰ ਸੈਕਸ਼ਨ 376 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            