ਕਲਯੁੱਗੀ ਪਿਓ ਦੀ ਕਰਤੂਤ, 8ਵੀਂ ''ਚ ਪੜ੍ਹਦੀ ਨਾਬਾਲਗ ਧੀ ਨਾਲ ਕੀਤਾ ਜਬਰ-ਜ਼ਨਾਹ

Sunday, Jun 23, 2019 - 06:13 PM (IST)

ਕਲਯੁੱਗੀ ਪਿਓ ਦੀ ਕਰਤੂਤ, 8ਵੀਂ ''ਚ ਪੜ੍ਹਦੀ ਨਾਬਾਲਗ ਧੀ ਨਾਲ ਕੀਤਾ ਜਬਰ-ਜ਼ਨਾਹ

ਨਕੋਦਰ (ਰਜਨੀਸ਼)— ਨਕੋਦਰ ਸਦਰ ਥਾਣੇ ਦੇ ਅਧੀਨ ਆਉਂਦੇ ਇਕ ਪਿੰਡ 'ਚ ਇਕ ਕਲਯੁੱਗੀ ਪਿਤਾ ਵੱਲੋਂ ਆਪਣੀ ਨਾਬਾਲਗ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਨੇ ਕਰੀਬ ਡੇਢ ਮਹੀਨੇ ਤੱਕ ਆਪਣੀ 8ਵੀਂ ਜਮਾਤ 'ਚ ਪੜ੍ਹਦੀ ਨਾਬਾਲਗ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਪਿਤਾ ਦੀ ਹੈਵਾਨੀਅਤ ਬਾਰੇ ਉਸ ਸਮੇਂ ਪਤਾ ਲੱਗਾ ਕਿ ਜਦੋਂ ਬੇਟੀ ਬੀਮਾਰ ਰਹਿਣ ਲੱਗੀ। ਪੁਲਸ ਨੇ ਪੀੜਤਾ ਦੀ ਮਾਂ ਦੇ ਬਿਆਨ 'ਤੇ ਕਲਯੁੱਗੀ ਪਿਤਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਸ਼ਿਕਾਇਤ ਕਰਤਾ ਸੰਦੀਪ ਕੌਰ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਦੀ ਹੈ। ਸਾਲ 2002-03 'ਚ ਉਸ ਦਾ ਵਿਆਹ ਜਲੋਰ ਸਿੰਘ ਪੁੱਤਰ ਜ਼ੋਰਾ ਸਿੰਘ ਵਾਸੀ ਪਿੰਡ ਕਲੋਹਾ ਤਹਿਸੀਲ ਜ਼ੀਰਾ ਜ਼ਿਲਾ ਫਿਰੋਜ਼ਪੁਰ ਨਾਲ ਹੋਇਆ ਸੀ। ਕੋਈ ਬੱਚਾ ਨਾ ਹੋਣ ਕਾਰਨ ਉਸ ਨੇ ਆਪਣੇ ਮੋਗਾ ਵਾਸੀ ਭਰਾ ਵਿਕਰਮ ਦੀ ਬੇਟੀ ਨੂੰ ਗੋਦ ਲਿਆ ਸੀ। ਸਾਲ 2015 'ਚ ਉਸ ਦਾ ਜਲੋਰ ਸਿੰਘ ਨਾਲ ਤਲਾਕ ਹੋ ਗਿਆ ਅਤੇ ਉਸ ਦਾ ਦੂਜਾ ਵਿਆਹ ਕੁਲਦੀਪ ਸਿੰਘ ਪੁੱਤਰ ਕੇਵਲ ਸਿੰਘ ਦੇ ਨਾਲ ਹੋ ਗਿਆ। ਉਸ ਨੇ ਦੱਸਿਆ ਕਿ ਉਹ ਆਪਣੀ ਗੋਦ ਲਈ ਹੋਈ ਬੇਟੀ ਨਾਲ ਆਪਣੇ ਸਹੁਰੇ ਰਹਿਣ ਲੱਗੀ। 
ਗਰਮੀ ਦੀਆਂ ਛੁੱਟੀਆਂ ਹੋਣ ਕਾਰਨ 15 ਜੂਨ ਨੂੰ ਉਹ ਆਪਣੀ ਬੇਟੀ ਨੂੰ ਨਾਣਕੇ ਮੋਗਾ ਛੱਡ ਆਈ। ਨਾਣਕੇ 'ਚ ਉਸ ਦੀ ਬੇਟੀ ਬੀਮਾਰ ਹੋ ਗਈ ਅਤੇ ਪੁੱਛਣ 'ਤੇ ਬੇਟੀ ਨੇ ਕਿਹਾ ਕਿ ਜਦੋਂ ਸੰਦੀਪ ਕੌਰ ਘਰ ਨਹੀਂ ਹੁੰਦੀ ਸੀ ਤਾਂ ਉਸ ਦਾ ਮਤਰੇਆ ਪਿਓ ਕੁਲਦੀਪ ਸਿੰਘ ਉਸ ਨਾਲ ਜ਼ਬਰਦਸਤੀ ਬਲਾਤਕਾਰ ਕਰਦਾ ਸੀ। ਉਥੇ ਹੀ ਪੁਲਸ ਨੇ ਲੜਕੀ ਦਾ ਮੈਡੀਕਲ ਚੈਕਅੱਪ ਕਰਵਾਇਆ, ਜਿਸ 'ਚ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਕੁਲਦੀਪ ਸਿੰਘ ਖਿਲਾਫ ਧਾਰਾ 376-ਏ ਅਤੇ 506 ਦੇ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News