ਪਾਬੰਦੀਸ਼ੁਦਾ ਟੀਕਿਆਂ ਨਾਲ ਫੜ੍ਹੀ ਕੁੜੀ ਨੂੰ 12 ਸਾਲ ਦੀ ਸਜ਼ਾ, ਅਦਾਲਤ ਨੇ ਜੁਰਮਾਨਾ ਵੀ ਲਾਇਆ

Wednesday, Oct 13, 2021 - 11:55 AM (IST)

ਪਾਬੰਦੀਸ਼ੁਦਾ ਟੀਕਿਆਂ ਨਾਲ ਫੜ੍ਹੀ ਕੁੜੀ ਨੂੰ 12 ਸਾਲ ਦੀ ਸਜ਼ਾ, ਅਦਾਲਤ ਨੇ ਜੁਰਮਾਨਾ ਵੀ ਲਾਇਆ

ਚੰਡੀਗੜ੍ਹ (ਸੰਦੀਪ) : ਐੱਨ. ਡੀ. ਪੀ. ਐੱਸ. ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਕੁੜੀ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਦੇ ਨਾਲ ਹੀ ਅਦਾਲਤ ਨੇ ਦੋਸ਼ੀ ’ਤੇ 1 ਲੱਖ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਸੈਕਟਰ-39 ਥਾਣਾ ਪੁਲਸ ਨੇ 2 ਸਾਲ ਪਹਿਲਾਂ ਦੋਸ਼ੀ ਕੁੜੀ ਕੋਲੋਂ 50 ਪਾਬੰਦੀਸ਼ੁਦਾ ਟੀਕੇ ਬਰਾਮਦ ਹੋਣ ਦਾ ਦਾਅਵਾ ਕਰਦੇ ਹੋਏ ਉਸ ਖ਼ਿਲਾਫ਼ ਕੇਸ ਦਰਜ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਥਾਣਾ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਨੁਸਾਰ 10 ਜੁਲਾਈ, 2019 ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੈਕਟਰ-39 ਵਿਚ ਇਕ ਕੁੜੀ ਨੂੰ ਸਾਹਮਣੇ ਤੋਂ ਆਉਂਦੇ ਹੋਏ ਵੇਖਿਆ।

ਪੁਲਸ ਨੂੰ ਵੇਖ ਕੁੜੀ ਨੇ ਆਪਣਾ ਰਾਹ ਬਦਲ ਲਿਆ ਅਤੇ ਵਾਪਸ ਜਾਣ ਦੀ ਕੋਸ਼ਿਸ਼ ਕਰਨ ਲੱਗੀ। ਇਸ ’ਤੇ ਪੁਲਸ ਨੇ ਸ਼ੱਕ ਦੇ ਆਧਾਰ ’ਤੇ ਜਦੋਂ ਕੁੜੀ ਨੂੰ ਰੋਕਿਆ ਤਾਂ ਉਸ ਦੇ ਹੱਥ ਵਿਚ ਫੜ੍ਹੇ ਗਏ ਲਿਫ਼ਾਫ਼ੇ ਚੋਂ 50 ਪਾਬੰਦੀਸ਼ੁਦਾ ਟੀਕੇ ਬਰਾਮਦ ਹੋਏ ਸਨ। ਉਹ ਪੁਲਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਲਾਈਸੈਂਸ ਜਾਂ ਪਰਮਿਟ ਨਹੀਂ ਵਿਖਾ ਸਕੀ ਸੀ। ਪੁਲਸ ਨੇ ਜਾਂਚ ਦੇ ਆਧਾਰ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।       


author

Babita

Content Editor

Related News