ਨੌਜਵਾਨ ਨੇ ਵਿਆਹ 'ਚ ਨੱਚਦੀ ਕੁੜੀ ਦੀ ਖਿੱਚੀ ਫੋਟੋ, ਬੱਬੂ ਮਾਨ ਦੇ ਗਾਣੇ ਨਾਲ ਜੋੜ ਵਾਇਰਲ ਕੀਤੀ ਵੀਡੀਓ

Tuesday, Sep 01, 2020 - 01:27 PM (IST)

ਨੌਜਵਾਨ ਨੇ ਵਿਆਹ 'ਚ ਨੱਚਦੀ ਕੁੜੀ ਦੀ ਖਿੱਚੀ ਫੋਟੋ, ਬੱਬੂ ਮਾਨ ਦੇ ਗਾਣੇ ਨਾਲ ਜੋੜ ਵਾਇਰਲ ਕੀਤੀ ਵੀਡੀਓ

ਮੋਹਾਲੀ (ਨਿਆਮੀਆਂ) : ਇਕ ਵਿਆਹ ਸਮਾਰੋਹ 'ਚ ਨੱਚਦੀ ਹੋਈ ਆਪਣੇ ਹੀ ਪਿੰਡ ਦੀ ਕੁੜੀ ਦੀ ਤਸਵੀਰ ਖਿੱਚ ਕੇ ਨੌਜਵਾਨ ਵੱਲੋਂ ਪੰਜਾਬੀ ਗਾਇਕ ਬੱਬੂ ਮਾਨ ਦੇ ਗਾਣੇ 'ਤੇ ਵੀਡੀਓ ਵਾਇਰਲ ਕਰ ਦਿੱਤੀ ਗਈ। ਹੁਣ ਪਿੰਡ ਸਹੌੜਾ ਦੇ ਉਕਤ ਨੌਜਵਾਨ 'ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਕੁੜੀ ਦੇ ਪਰਿਵਾਰ ਵਾਲੇ ਪੁਲਸ ਥਾਣਿਆਂ ਦੇ ਚੱਕਰ ਲਾ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਕੁੜੀ ਦੇ ਪਰਿਵਾਰ ਵੱਲੋਂ ਸ਼ਿਕਾਇਤ ਕਰਨ 'ਤੇ ਉਕਤ ਨੌਜਵਾਨ ਨੇ 30-35 ਬਾਹਰੀ ਨੌਜਵਾਨਾਂ ਨੂੰ ਲੈ ਕੇ ਕੁੜੀ ਦੇ ਪਰਿਵਾਰ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀਂ ਕਰ ਦਿੱਤਾ। ਪੀੜਤ ਪਰਿਵਾਰ ਨੇ ਕਿਹਾ ਕਿ ਜਦੋਂ ਉਹ ਸ਼ਿਕਾਇਤ ਦੇਣ ਲਈ ਖਰੜ ਥਾਣੇ ਗਏ ਤਾਂ ਪੁਲਸ ਨੇ ਕੋਰੋਨਾ ਦੀ ਗੱਲ ਕਹਿ ਕੇ ਸ਼ਿਕਾਇਤ ਦਰਜ ਨਹੀਂ ਕੀਤੀ ਅਤੇ ਪਬਲਿਕ ਡੀਲਿੰਗ ਬੰਦ ਹੋਣ ਦੀ ਗੱਲ ਕਹੀ। ਹੁਣ ਪਰਿਵਾਰ ਨੇ ਐਸ. ਐਸ. ਪੀ., ਮੋਹਾਲੀ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਮੰਗਿਆ ਹੈ।

ਇਹ ਵੀ ਪੜ੍ਹੋ : ਹੋਟਲ 'ਚ ਚੱਲ ਰਿਹਾ ਦੇਹ ਵਪਾਰ ਦਾ ਅੱਡਾ ਬੇਨਕਾਬ, ਕਮਰਿਆਂ 'ਚ ਕੱਪੜੇ ਛੱਡ ਦੌੜੇ ਕੁੜੀਆਂ-ਮੁੰਡੇ

PunjabKesari
ਹਮਲਾਵਰਾਂ ਦੇ ਡਰੋਂ ਰਿਸ਼ਤੇਦਾਰਾਂ ਦੇ ਘਰ ਲਈ ਪਨਾਹ
ਪ੍ਰੈੱਸ ਕਾਨਫਰੰਸ ਦੌਰਾਨ ਪੀੜਤ ਕੁੜੀ ਦੇ ਚਾਚੇ ਜਸਪਾਲ ਸਿੰਘ ਨੇ ਦੋਸ਼ ਲਾਇਆ ਕਿ ਉਹ ਪੁਲਸ ਤੋਂ ਇਨਸਾਫ ਦੀ ਆਸ ਛੱਡ ਚੁੱਕੇ ਹਨ। ਸਾਰਾ ਪਰਿਵਾਰ ਹਮਲਾਵਰਾਂ ਦੇ ਡਰ ਤੋਂ ਹੁਣ ਰਿਸ਼ਤੇਦਾਰਾਂ ਦੇ ਘਰ ਪਨਾਹ ਲੈ ਕੇ ਬੈਠਾ ਹੋਇਆ ਹੈ। ਚਾਚਾ ਨੇ ਦੱਸਿਆ ਕਿ 5 ਮਹੀਨੇ ਪਹਿਲਾਂ ਉਨ੍ਹਾਂ ਦੇ ਗੁਆਂਢ 'ਚ ਵਿਆਹ ਸੀ, ਜਿਸ 'ਚ ਸਾਰਾ ਪਰਿਵਾਰ ਗਿਆ ਹੋਇਆ ਸੀ। ਇਸੇ ਦੌਰਾਨ ਗੁਆਂਢ 'ਚ ਰਹਿਣ ਵਾਲੇ ਜਸਪ੍ਰੀਤ ਨੇ ਉਸ ਦੀ ਭਤੀਜੀ ਦੀ ਨੱਚਦੇ ਸਮੇਂ ਤਸਵੀਰ ਖਿੱਚੀ ਅਤੇ ਪੰਜਾਬੀ ਗਾਣਾ ਫਿੱਟ ਕਰਕੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ। ਇਹ ਵੀਡੀਓ ਹੁਣ ਉਨ੍ਹਾਂ ਤੱਕ ਵੀ ਪਹੁੰਚ ਗਈ ਹੈ।

ਇਹ ਵੀ ਪੜ੍ਹੋ : 'ਹਾਰਟ ਸਰਜਰੀ' ਦੇ ਹਫ਼ਤੇ ਬਾਅਦ 13 ਸਾਲਾ ਬੱਚੇ ਨੂੰ ਹੋਇਆ 'ਕੋਰੋਨਾ', ਇੰਝ ਜਿੱਤੀ ਜ਼ਿੰਦਗੀ ਦੀ ਜੰਗ
ਪੰਚਾਇਤ ਦੇ ਫ਼ੈਸਲੇ ਤੋਂ ਬਾਅਦ ਵੀ ਕਰ ਰਿਹਾ ਸੀ ਤੰਗ
ਚਾਚਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਪੰਚਾਇਤ ਨੇ ਫ਼ੈਸਲਾ ਕਰਵਾ ਦਿੱਤਾ। ਕੁੱਝ ਦਿਨ ਬਾਅਦ ਜਸਪ੍ਰੀਤ ਫਿਰ ਉਨ੍ਹਾਂ ਦੀ ਭਤੀਜੀ ਨੂੰ ਗਲੀ 'ਚ ਰੋਕ ਕੇ ਤੰਗ-ਪਰੇਸ਼ਾਨ ਕਰਨ ਲੱਗਾ। ਫਿਰ ਪੰਚਾਇਤ ਬੈਠ ਗਈ ਅਤੇ ਫ਼ੈਸਲਾ ਹੋਇਆ ਕਿ ਹੁਣ ਜਸਪ੍ਰੀਤ ਕੋਈ ਹਰਕਤ ਕਰਦਾ ਹੈ ਤਾਂ ਉਸ ਨੂੰ 20 ਹਜ਼ਾਰ ਰੁਪਏ ਜੁਰਮਾਨਾ ਦੇਣਾ ਪਵੇਗਾ। ਲਿਖ਼ਤੀ ਫ਼ੈਸਲਾ ਹੋਇਆ ਪਰ ਜਸਪ੍ਰੀਤ ਫਿਰ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ।

ਇਹ ਵੀ ਪੜ੍ਹੋ : ਪੁੱਛਾਂ ਦੇਣ ਵਾਲੇ ਬਾਬੇ ਨੇ ਕੁੜੀ ਨੂੰ ਕੋਲ ਬਿਠਾ ਦਰਵਾਜ਼ੇ ਦੀ ਲਾਈ ਕੁੰਡੀ, ਜ਼ਬਰਨ ਉਤਾਰੇ ਕੱਪੜੇ ਤੇ ਫਿਰ...
ਪਿਤਾ 'ਤੇ ਕਿਰਪਾਨ ਅਤੇ ਮਾਮੇ ਦੇ ਸਿਰ 'ਤੇ ਮਾਰੀ ਰਾਡ
ਪੀੜਤ ਕੁੜੀ ਦੇ ਚਾਚੇ ਨੇ ਦੱਸਿਆ ਕਿ 22 ਅਗਸਤ ਨੂੰ ਜਸਪ੍ਰੀਤ ਨੇ 30-35 ਸਾਥੀਆਂ ਸਣੇ ਰੰਜਿਸ਼ ਦੇ ਚੱਲਦਿਆਂ ਘਰ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕੁੜੀ ਦੇ ਪਿਤਾ ਪ੍ਰੇਮ ਸਿੰਘ ਦੇ ਹੱਥ 'ਤੇ ਕਿਰਪਾਨ, ਮਾਮਾ ਕੁਲਵੰਤ ਸਿੰਘ ਦੇ ਸਿਰ 'ਤੇ ਰਾਡ ਅਤੇ ਭਰਾ ਕੁਲਵਿੰਦਰ ਸਿੰਘ 'ਤੇ ਜਾਨਲੇਵਾ ਹਮਲਾ ਕੀਤਾ। ਕੁਲਵੰਤ ਦੇ ਸਿਰ 'ਤੇ 13 ਟਾਂਕੇ ਲੱਗੇ। ਇੰਨਾ ਹੀ ਨਹੀਂ, ਜਸਪ੍ਰੀਤ ਨੇ ਘਰ 'ਚ ਵੜ ਕੇ ਤੋੜ-ਭੰਨ ਕੀਤੀ ਅਤੇ ਨਾਲ ਹੀ ਦਹਿਸ਼ਤ ਫੈਲਾਉਣ ਲਈ 2 ਹਵਾਈ ਫਾਇਰ ਵੀ ਕਰ ਦਿੱਤੇ। ਚਾਚਾ ਨੇ ਦੋਸ਼ ਲਾਇਆ ਕਿ ਜਸਪ੍ਰੀਤ ਨੇ ਫੇਸਬੁੱਕ ਆਈ. ਡੀ. 'ਤੇ ਹਥਿਆਰਾਂ ਸਮੇਤ ਕਈ ਤਸਵੀਰਾਂ ਵੀ ਅਪਲੋਡ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜਸਪ੍ਰੀਤ ਨੇ ਉਨ੍ਹਾਂ ਦੀ ਭਤੀਜੀ ਨੂੰ ਧਮਕੀ ਵੀ ਦਿੱਤੀ ਸੀ ਕਿ ਜੇਕਰ ਉਸ ਦੀ ਗੱਲ ਨਾ ਮੰਨੀ ਤਾਂ ਉਹ ਪੀੜਤਾ ਦੇ ਨਾਂ ਦਾ ਪੱਤਰ ਜੇਬ 'ਚ ਰੱਖ ਕੇ ਖ਼ੁਦਕੁਸ਼ੀ ਕਰ ਲਵੇਗਾ ਅਤੇ ਉਸ ਨੂੰ ਝੂਠੇ ਮਾਮਲੇ 'ਚ ਫਸਾ ਦੇਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਨਹੀਂ ਹੋਵੇਗਾ ਮਹਿੰਗਾ ਇਲਾਜ, ਸਰਕਾਰ ਨੇ ਵਾਪਸ ਲਿਆ ਫ਼ੈਸਲਾ
ਦੋਹਾਂ ਪੱਖਾਂ ਨੂੰ ਬੁਲਾਇਆ ਥਾਣੇ
ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ 21-22 ਅਗਸਤ ਦੀ ਰਾਤ ਜਸਪ੍ਰੀਤ ਅਤੇ ਜਸਪਾਲ ਦੇ ਪਰਿਵਾਰਾਂ ਵਿਚਕਾਰ ਲੜਾਈ ਹੋਈ ਸੀ। ਦੋਹਾਂ ਹੀ ਧਿਰਾਂ ਨੇ ਇਕ-ਦੂਜੇ 'ਤੇ ਕੁੱਟਮਾਰ ਦਾ ਦੋਸ਼ ਲਾਇਆ ਸੀ। ਕੋਰੋਨਾ ਦੇ ਚੱਲਦਿਆਂ ਥਾਣਿਆਂ 'ਚ ਪਬਲਿਕ ਡੀਲਿੰਗ ਬੰਦ ਸੀ। ਹੁਣ ਮਾਮਲੇ ਦੀ ਜਾਂਚ ਚੱਲ ਰਹੀ ਹੈ। ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਜਸਪਾਲ ਧਿਰ ਦੇ ਬਿਆਨ ਲਿਖ ਲਏ ਗਏ ਹਨ। ਹੁਣ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


 


 


author

Babita

Content Editor

Related News