ਲੜਕੀ ਨਾਲ ਛੇੜਛਾੜ ਕਰਨ ਤੋਂ ਰੋਕਿਆ ਤਾਂ ਬੇਰਹਿਮੀ ਨਾਲ ਕੀਤੀ ਕੁੱਟਮਾਰ

07/27/2016 2:58:23 PM

ਜਲਾਲਾਬਾਦ (ਬੰਟੀ)— ਸਿਵਲ ਹਸਪਤਾਲ ''ਚ ਜੇਰੇ ਇਲਾਜ ਨੀਰਜ ਕੁਮਾਰ ਪੁੱਤਰ ਅਨੂਪ ਕੁਮਾਰ ਵਾਸੀ ਲੱਲ੍ਹਾ ਬਸਤੀ ਜਲਾਲਾਬਾਦ ਨੇ ਦੱਸਿਆ ਕਿ ਉਸ ਦੀ ਰਿਸ਼ਤੇਦਾਰੀ ''ਚ ਪੈਂਦੀਆ ਲੜਕੀਆਂ ਨਾਲ ਕੁਝ ਲੜਕੇ ਛੇੜਛਾੜ ਕਰ ਰਹੇ ਸਨ ਤੇ ਉਸ ਨੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਹ ਉਥੋਂ ਚਲੇ ਗਏ ਤੇ ਦੂਜੇ ਦਿਨ ਲੜਕਿਆਂ ਦਾ ਫੋਨ ਆਇਆ ਕਿ ਉਹ ਆਪਣੀ ਗਲਤੀ ਮੰਨਦੇ ਹਨ ਤੇ ਉਹ ਅਤੇ ਉਸ ਦੇ ਚਾਚੇ ਦਾ ਲੜਕਾ ਸਾਜਨ ਕੁਮਾਰ ਪੁੱਤਰ ਸਲੀਮ ਕੁਮਾਰ ਰਾਜੀਨਾਮੇ ਲਈ ਉਨ੍ਹਾਂ ਕੋਲ ਰਾਤ 8.30 ਦੇ ਕਰੀਬ ਦਾਣਾ ਮੰਡੀ ''ਚ ਚਲੇ ਗਏ ਤੇ ਉਥੇ ਦੂਜੀ ਧਿਰ ਦੇ ਨਾਲ 20-25 ਵਿਅਕਤੀ ਜੁੜੇ ਬੈਠੇ ਸਨ, ਜਿਨ੍ਹਾਂ ਨੇ ਉਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ ਤੇ ਬੜੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ।
ਪੁਲਸ ਨੇ ਪੀੜਤ ਦੇ ਬਿਆਨਾਂ ''ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਕਿਸੇ ਦੀ ਗ੍ਰਿਫਤਾਰ ਦੀ ਕੋਈ ਖਬਰ ਨਹੀਂ ਸੀ।


Gurminder Singh

Content Editor

Related News