15 ਸਾਲਾ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ''ਚ ਮਾਮਲਾ ਦਰਜ
Wednesday, Nov 02, 2016 - 06:38 PM (IST)

ਹੁਸ਼ਿਆਰਪੁਰ (ਅਸ਼ਵਨੀ) : ਥਾਣਾ ਮੇਹਟੀਆਣਾ ਦੇ ਅਧੀਨ ਆਉਂਦੇ ਪਿੰਡ ਦਿਹਾਣਾ ਦੀ ਇਕ 15 ਸਾਲਾ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ''ਚ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੁਅਲ ਅਫੈਂਸਿਜ਼ ਐਕਟ 2012 ਦੀ ਧਾਰਾ 4 ਤਹਿਤ ਕੇਸ ਦਰਜ ਕੀਤਾ ਹੈ।
ਲੜਕੀ ਦੀ ਨਾਨੀ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ''ਚ ਕਿਹਾ ਕਿ ਉਸਦੀ 15 ਸਾਲਾ ਦੋਹਤੀ ਜੋ ਕਿ 10ਵੀਂ ਜਮਾਤ ਦੀ ਵਿਦਿਆਰਥਣ ਹੈ ਉਸ ਕੋਲ ਰਹਿੰਦੀ ਹੈ, ਬੀਤੀ 23 ਅਕਤੂਬਰ ਨੂੰ ਉਹ ਆਪਣੇ ਮਾਤਾ-ਪਿਤਾ ਨੂੰ ਮਿਲਣ ਲਈ ਘਰ ਤੋਂ ਪਿੰਡ ਕਰਿਆਮ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਲਈ ਰਵਾਨਾ ਹੋਈ ਸੀ ਪਰ ਲੜਕੀ ਉਥੇ ਨਹੀਂ ਪਹੁੰਚੀ ਤੇ ਨਾ ਹੀ ਘਰ ਵਾਪਸ ਆਈ। ਉਸਨੇ ਸ਼ੱਕ ਪ੍ਰਗਟ ਕੀਤਾ ਕਿ ਕਿਸੇ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਅਗਵਾ ਕਰ ਲਿਆ ਹੈ।