ਜਲੰਧਰ 'ਚ ਵਾਪਰੀ ਸ਼ਰਮਨਾਕ ਘਟਨਾ, ਸਪਾ ਸੈਂਟਰ 'ਚ ਕੁੜੀ ਨੂੰ ਨਸ਼ਾ ਕਰਵਾ ਕੇ 4 ਨੌਜਵਾਨਾਂ ਨੇ ਕੀਤਾ ਗੈਂਗਰੇਪ

05/14/2021 11:08:52 PM

ਜਲੰਧਰ (ਮ੍ਰਿਦੁਲ)– ਸ਼ਹਿਰ ਦੇ ਸਪਾ ਸੈਂਟਰਾਂ ਦੀ ਆੜ ਵਿਚ ਜਿਸਮਫਰੋਸ਼ੀ ਦਾ ਧੰਦਾ ਤਾਂ ਮਸ਼ਹੂਰ ਹੈ ਹੀ ਪਰ ਹੁਣ ਇਕ ਸਪਾ ਸੈਂਟਰ ਵਿਚ ਇਕ ਨਾਬਾਲਗ ਲੜਕੀ ਨੂੰ ਜਿਸਮਫਰੋਸ਼ੀ ਦੇ ਧੰਦੇ ਵਿਚ ਜਬਰੀ ਧੱਕ ਕੇ ਉਸ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਮਾਮਲੇ ਵਿਚ ਇਕ ਔਰਤ ਅਤੇ 4 ਲੜਕਿਆਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 376-ਡੀ-ਏ, 328, 120-ਬੀ ਅਤੇ 6 ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਸ਼ਿਵ ਸੈਨਾ (ਹਿੰਦ) ਪਾਰਟੀ ਵਿਚੋਂ ਕੱਢੇ ਸਾਬਕਾ ਪ੍ਰਧਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਿਹੜਾ ਇਕ ਹੋਰ ਮੁਲਜ਼ਮ ਦੱਸਿਆ ਜਾ ਰਿਹਾ ਹੈ, ਉਹ ਸ਼ਹਿਰ ਵਿਚ ਕਈ ਸਪਾ ਵੀ ਚਲਾ ਰਿਹਾ ਹੈ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਪ੍ਰੇਮ ਸੰਬੰਧਾਂ ਦੇ ਸ਼ੱਕ 'ਚ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਦਿੱਤੀ ਦਰਦਨਾਕ ਮੌਤ

ਨਾਬਾਲਗਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਲੁਧਿਆਣਾ ਦੀ ਰਹਿਣ ਵਾਲੀ ਜੋਤੀ ਨਾਂ ਦੀ ਔਰਤ, ਜਿਹੜੀ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੀ ਹੈ, ਨਾਲ ਪਰਿਵਾਰਕ ਸਬੰਧ ਸਨ। ਜੋਤੀ ਉਸ ਦੀ ਨਾਨੀ ਦੀ ਸਹੇਲੀ ਸੀ। ਇਸ ਲਈ ਉਸ ਦਾ ਜੋਤੀ ਨਾਲ ਸੰਪਰਕ ਹੋਇਆ। ਉਹ ਅਕਸਰ ਜੋਤੀ ਦੇ ਘਰ ਆਉਂਦੀ-ਜਾਂਦੀ ਸੀ। ਇਕ ਦਿਨ ਜਦੋਂ ਉਹ ਉਸ ਦੇ ਘਰ ਗਈ ਤਾਂ ਉਹ ਨਸ਼ਾ ਕਰ ਰਹੀ ਸੀ। ਜੋਤੀ ਨੇ ਉਸ ਨੂੰ ਵੀ ਨਸ਼ਾ ਕਰਨ ਲਈ ਕਿਹਾ ਪਰ ਉਸਨੇ ਮਨ੍ਹਾ ਕਰ ਦਿੱਤਾ। ਦੋਬਾਰਾ ਜਦੋਂ ਉਹ ਇਕ ਦਿਨ ਜੋਤੀ ਦੇ ਘਰ ਗਈ ਤਾਂ ਉਹ ਸੁੰਘਣ ਵਾਲਾ ਕੋਈ ਨਸ਼ਾ ਕਰ ਰਹੀ ਸੀ। ਜੋਤੀ ਨੇ ਉਸ ਨੂੰ ਵੀ ਨਸ਼ਾ ਸੁੰਘਣ ਕਰਨ ਲਈ ਕਿਹਾ ਪਰ ਉਸ ਦੇ ਮਨ੍ਹਾ ਕਰਨ ਦੇ ਬਾਵਜੂਦ ਉਸ ਨੇ ਜਬਰੀ ਨਸ਼ਾ ਕਰਵਾਇਆ।

ਇਹ ਵੀ ਪੜ੍ਹੋ: ਜਲੰਧਰ ’ਚ ਖ਼ਤਮ ਹੋਈ ਕੋਰੋਨਾ ਦੀ ਵੈਕਸੀਨ, ਬੰਦ ਹੋਏ ਕਈ ਵੈਕਸੀਨ ਸੈਂਟਰ

ਪੀੜਤਾ ਨੇ ਕਿਹਾ ਕਿ ਇਸ ਤੋਂ ਬਾਅਦ ਉਹ 2 ਮਹੀਨੇ ਜੋਤੀ ਆਂਟੀ ਦੇ ਘਰ ਜਾ ਕੇ ਨਸ਼ਾ ਕਰਦੀ ਰਹੀ। 6 ਮਈ ਦੀ ਸ਼ਾਮ ਨੂੰ ਜੋਤੀ ਆਂਟੀ ਨੇ ਉਸ ਨੂੰ ਆਪਣੇ ਘਰ ਬੁਲਾ ਕੇ ਜਦੋਂ ਨਸ਼ਾ ਕਰਵਾਇਆ ਤਾਂ ਉਸ ਨੂੰ ਇਕ ਕਾਰ (ਪੀ ਬੀ 10 ਐੱਫ ਵੀ- 5102) ਸਮੇਤ ਡਰਾਈਵਰ ਅੰਕਲ ਕਲਾਊਡ ਸਪਾ ਮਾਡਲ ਟਾਊਨ ਲੈ ਗਏ। ਜੋਤੀ ਆਂਟੀ ਕਹਿਣ ਲੱਗੀ ਕਿ ਉਸ ਨੇ ਕਿਸੇ ਆਦਮੀ ਨੂੰ ਮਿਲਣਾ ਹੈ। ਇਸ ਦੌਰਾਨ ਜਦੋਂ ਉਹ ਲਿਫਟ ਰਾਹੀਂ ਆਂਟੀ ਨਾਲ ਦੂਜੀ ਮੰਜ਼ਿਲ ’ਤੇ ਗਈ ਤਾਂ ਉਥੇ ਉਸ ਨੇ 4 ਲੜਕਿਆਂ ਨਾਲ ਮਿਲਵਾਇਆ, ਜਿਨ੍ਹਾਂ ਆਪਣੇ ਨਾਂ ਆਸ਼ੀਸ਼, ਸੋਹਿਤ, ਇੰਦਰ ਅਤੇ ਖਾਨ ਦੱਸੇ। ਜੋਤੀ ਆਂਟੀ ਨੇ ਉਸ ਨੂੰ ਫਿਰ ਸਪਾ ਦੇ ਬਾਥਰੂਮ ਵਿਚ ਨਸ਼ਾ ਕਰਵਾਇਆ। ਉਪਰੰਤ ਸਪਾ ਵਾਲੇ ਰੂਮ ਵਿਚ ਲੈ ਗਈ, ਜਿੱਥੇ ਪਹਿਲਾਂ ਆਸ਼ੀਸ਼ ਨੇ ਅਤੇ ਫਿਰ ਸੋਹਿਤ, ਇੰਦਰ ਅਤੇ ਖਾਨ ਨੇ ਵੀ ਵਾਰੀ-ਵਾਰੀ ਉਸ ਨਾਲ ਰੇਪ ਕੀਤਾ। ਜੋਤੀ ਆਂਟੀ ਨੇ ਉਨ੍ਹਾਂ ਕੋਲੋਂ 20 ਹਜ਼ਾਰ ਰੁਪਏ ਲਏ ਸਨ ਅਤੇ ਸਾਜ਼ਿਸ਼ ਰਚ ਕੇ ਮੈਨੂੰ ਨਸ਼ਾ ਕਰਵਾ ਕੇ ਉਨ੍ਹਾਂ ਕੋਲੋਂ ਮੇਰਾ ਰੇਪ ਕਰਵਾਇਆ। ਪੀੜਤਾ ਨੇ ਕਿਹਾ ਕਿ ਮੇਰੀ ਹਾਲਤ ਠੀਕ ਨਹੀਂ ਸੀ, ਜਿਸ ’ਤੇ ਮੇਰੀ ਮਾਂ ਨੇ ਮੈਨੂੰ ਕਿਸੇ ਡਾਕਟਰ ਕੋਲੋਂ ਦਵਾਈ ਲੈ ਕੇ ਦਿੱਤੀ। ਮੈਂ ਸਾਰੀ ਘਟਨਾ ਬਾਰੇ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ ਅਤੇ ਉਸ ਨੂੰ ਨਾਲ ਲੈ ਕੇ ਪੁਲਸ ਅੱਗੇ ਬਿਆਨ ਦੇ ਦਿੱਤੇ ਹਨ।

ਇਹ ਵੀ ਪੜ੍ਹੋ: ਕੈਨੇਡਾ ਗਏ ਨਡਾਲਾ ਦੇ ਨੌਜਵਾਨ ਦੇ ਘਰ ਵਿਛੇ ਸੱਥਰ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਮੁਲਜ਼ਮ ਸੋਹਿਤ ਸ਼ਰਮਾ ਨੂੰ ਕੀਤਾ ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਵਿਚ ਛਾਪੇਮਾਰੀ ਜਾਰੀ : ਏ. ਸੀ. ਪੀ.
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੁਲਜ਼ਮ ਸੋਹਿਤ ਸ਼ਰਮਾ ਪੁੱਤਰ ਜਵਾਹਰ ਲਾਲ ਨਿਵਾਸੀ ਭਗਤ ਸਿੰਘ ਕਾਲੋਨੀ ਦੇ ਘਰ ਪੁਲਸ ਨੇ ਛਾਪਾ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਫ਼ਰਾਰ ਮੁਲਜ਼ਮਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਹਨ, ਜਿਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ ਸੋਹਿਤ ਸ਼ਰਮਾ ਨੂੰ ਮਿਲਣ ਲਈ ਥਾਣੇ ਵਿਚ ਸ਼ਹਿਰ ਦੇ ਕਈ ਕਾਰੋਬਾਰੀਆਂ ਅਤੇ ਮੀਡੀਆ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਭਾਰੀ ਭੀੜ ਲੱਗੀ ਰਹੀ। ਪੁਲਸ ਵੱਲੋਂ ਕੁਝ ਹੀ ਲੋਕਾਂ ਨੂੰ ਸੋਹਿਤ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News