ਮਾਨਸਾ ਧਰਨੇ 'ਚ ਫਿਰ ਪੈ ਗਿਆ ਗਾਹ, ਪੁਲਸ ਨੇ ਰਸਤਾ ਕੀਤਾ ਬੰਦ, ਨੌਜਵਾਨਾਂ ਵੱਲੋਂ ਭਾਰੀ ਵਿਰੋਧ

Wednesday, Oct 28, 2026 - 01:25 PM (IST)

ਮਾਨਸਾ ਧਰਨੇ 'ਚ ਫਿਰ ਪੈ ਗਿਆ ਗਾਹ, ਪੁਲਸ ਨੇ ਰਸਤਾ ਕੀਤਾ ਬੰਦ, ਨੌਜਵਾਨਾਂ ਵੱਲੋਂ ਭਾਰੀ ਵਿਰੋਧ

ਮਾਨਸਾ : ਮਾਨਸਾ ਧਰਨੇ ਨੇੜੇ ਅੱਜ ਫਿਰ ਵਿਵਾਦ ਹੋ ਗਿਆ। ਦਰਅਸਲ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਸ ਫੋਰੈਂਸਿਕ ਮੋਬਾਇਲ ਵੈਨ ਨੂੰ ਘੇਰ ਲਿਆ ਗਿਆ ਅਤੇ ਜੰਮ ਕੇ ਵਿਰੋਧ ਕਰਦਿਆਂ ਵਾਪਸ ਮੋੜ ਦਿੱਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਵੱਲੋਂ ਧਰਨੇ ਦੇ ਨੇੜੇ ਇਕ ਪਾਸੇ ਦਾ ਰਸਤਾ ਅੱਜ ਦੁਬਾਰਾ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਣ ਮਾਹੌਲ ਗਰਮਾ ਗਿਆ। ਇਹ ਰਸਤਾ ਧਰਨਾਕਾਰੀਆਂ ਨੇ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਦੀ ਮੰਗ 'ਤੇ ਅਜੇ ਇਕ ਦਿਨ ਪਹਿਲਾਂ ਹੀ ਖੋਲ੍ਹਿਆ ਸੀ। ਜਿਵੇਂ ਹੀ ਪੁਲਸ ਦੀ ਫੋਰੈਂਸਿਕ ਮੋਬਾਇਲ ਵੈਨ ਨੇ ਧਰਨਾਕਾਰੀਆਂ ਨੇ ਦੇਖਿਆ ਤਾਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪ੍ਰਦਰਸ਼ਨਕਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਜਿਆ ਚੋਣ ਬਿਗੁਲ, ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਦੀ ਮੰਗ ਤੋਂ ਬਾਅਦ ਸੜਕ ਦੇ ਇਕ ਪਾਸੇ ਤੋਂ ਧਰਨਾ ਚੁੱਕ ਲਿਆ ਸੀ ਅਤੇ ਆਵਾਜਾਈ ਸ਼ੁਰੂ ਹੋ ਗਈ ਸੀ ਪਰ ਹੁਣ ਪ੍ਰਸ਼ਾਸਨ ਨੇ ਧੱਕੇ ਨਾਲ ਰਾਹ ਫਿਰ ਰੋਕ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਸ਼ਾਸਨ ਚਾਹੁੰਦਾ ਹੈ ਕਿ ਲੋਕ ਧਰਨੇ ਦਾ ਵਿਰੋਧ ਕਰਨ ਅਤੇ ਮਾਹੌਲ ਖਰਾਬ ਹੋਵੇ। 

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ, ਚੋਣ ਕਮਿਸ਼ਨ ਵੱਲੋਂ ਚੋਣਾਂ ਸੰਬੰਧੀ ਆ ਗਿਆ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News