ਕਰਵਾ ਚੌਥ ਦਾ ਚੰਨ ਦੇਖ ਸੁਹਾਗਣਾਂ ਨੇ ਖੋਲ੍ਹਿਆ ਵਰਤ
Friday, Oct 30, 2026 - 01:53 AM (IST)
ਜਲੰਧਰ (ਵੈੱਬ ਡੈਸਕ) : ਕਰਵਾਚੌਥ ਦਾ ਵਰਤ ਹਿੰਦੂ ਧਰਮ ’ਚ ਬਹੁਤ ਮਹੱਤਵ ਰੱਖਦਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਮੀ ਉੁਮਰ ਲਈ ਕਾਮਨਾ ਕਰਦੀਆਂ ਹੋਈਆਂ ਪੂਰਾ ਦਿਨ ਵਰਤ ਰੱਖਦੀਆਂ ਹਨ। ਇਸ ਦਿਨ ਸੁਹਾਗਣਾਂ ਵੱਲੋਂ ਸੂਰਜ ਚੜ੍ਹਣ ਤੋਂ ਪਹਿਲਾਂ ਸਵੇਰੇ ਉੱਠ ਕੇ ਸਰਘੀ ਖਾ ਕੇ ਇਸ ਵਰਤ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਅਤੇ ਰਾਤ ਨੂੰ ਚੰਨ ਦੇਖ ਕੇ ਉਸ ਨੂੰ ਅਰਘ ਦੇਣ ਤੋਂ ਬਾਅਦ ਵਰਤ ਸੰਪੂਰਨ ਹੁੰਦਾ ਹੈ। ਇਸ ਵਰਤ ਨਾਲ ਕਈ ਧਾਰਮਿਕ ਆਸਥਾਵਾਂ ਵੀ ਜੁੜੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਰਾਜਾ ਵੜਿੰਗ ਦੀ ਪ੍ਰੈਸ ਕਾਨਫਰੰਸ, ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ
ਜਲੰਧਰ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਰਾਤ ਨੂੰ ਚੰਨ ਨਿਕਲਣ 'ਤੇ ਸੁਹਾਗਣਾਂ ਨੇ ਚੰਨ ਨੂੰ ਅਰਘ ਦੇ ਕੇ ਅਤੇ ਛਾਨਣੀ ਵਿੱਚੋਂ ਆਪਣੇ ਪਤੀ ਦਾ ਚਿਹਰਾ ਦੇਖ ਕੇ ਆਪਣਾ ਵਰਤ ਖੋਲ੍ਹਿਆ। ਵਰਤ ਖੋਲ੍ਹਣ ਤੋਂ ਪਹਿਲਾਂ ਔਰਤਾਂ ਨੇ ਵਰਤ ਨਾਲ ਸਬੰਧਤ ਕਥਾ ਸੁਣੀ ਅਤੇ ਵਰਤ ਖੋਲ੍ਹਣ ਤੋਂ ਬਾਅਦ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
