ਦੋਸਤ ਬਣੇ ਹੈਵਾਨ, ਪਹਿਲੇ ਨੇ ਲਗਾਈ ਨਸ਼ੇ ਦੀ ਲਤ, ਦੂਜੇ ਨੇ ਕੀਤਾ ਗੈਂਗਰੇਪ, ਤੀਜੇ ਨੇ ਵੀ ਘੱਟ ਨਾ ਕੀਤੀ

10/13/2018 6:39:41 PM

ਕਪੂਰਥਲਾ— ਜਲੰਧਰ ਦੀ ਰਹਿਣ ਵਾਲੀ ਲੜਕੀ ਨਾਲ ਦੋਸਤਾਂ ਵੱਲੋਂ ਹੀ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੇ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਈ ਸਨਸਨੀ ਖੇਜ ਖੁਲਾਸੇ ਕੀਤੇ ਹਨ। ਲੜਕੀ ਦਾ ਦੋਸ਼ ਹੈ ਕਿ ਉਸ ਨੂੰ ਪਹਿਲਾਂ ਇਕ ਨੌਜਵਾਨ ਨੇ ਨਸ਼ੇ ਦੀ ਆਦਤ ਪਾਈ ਅਤੇ ਬਾਅਦ 'ਚ ਉਸ ਦੀ ਇੱਜ਼ਤ ਦੇ ਨਾਲ ਖੇਡਦਾ ਰਿਹਾ। ਇਹ ਹੀ ਨਹੀਂ ਇਕ ਦੋਸਤ ਨੇ ਜਨਮਦਿਨ 'ਤੇ ਘਰ ਬੁਲਾ ਕੇ ਡੀ. ਜੇ. ਦੀ ਆਵਾਜ਼ 'ਚ ਚਾਰ ਨੌਜਵਾਨਾਂ ਨਾਲ ਮਿਲ ਕੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਨਸਾਫ ਦੇ ਲਈ ਭੱਜ ਕੇ ਥਾਣੇ ਜਾ ਰਹੀ ਸੀ ਕਿ ਰਸਤੇ 'ਚ ਇਕ ਹੋਰ ਦੋਸਤ ਨੇ ਕੁਆਰਟਰ 'ਚ ਪਨਾਹ ਦੇ ਕੇ 4 ਨੌਜਵਾਨਾਂ ਨਾਲ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਥਾਣਾ ਸੁਭਾਨਪੁਰ ਪੁਲਸ ਨੇ ਸਾਰੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਰੇ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। 

ਜਲੰਧਰ 'ਚ ਪੈਂਦੀ ਇਕ ਬਸਤੀ ਦੀ ਲੜਕੀ ਨੇ ਥਾਣਾ ਸੁਭਾਨਪੁਰ 'ਚ ਸ਼ਿਕਾਇਤ ਦਿੱਤੀ ਸੀ ਕਿ 5 ਮਹੀਨੇ ਪਹਿਲਾਂ ਉਸ ਦੀ ਜਲੰਧਰ ਗੈਸ ਏਜੰਸੀ 'ਤੇ ਕੰਮ ਕਰਨ ਵਾਲੇ ਭੋਲੂ ਨਾਂ ਦੇ ਲੜਕੇ ਨਾਲ ਜਾਣ-ਪਛਾਣ ਹੋਈ ਸੀ। ਭੋਲੂ ਨਸ਼ੇ ਦਾ ਆਦੀ ਹੈ ਅਤੇ ਉਸ ਨੇ ਲੜਕੀ ਨੂੰ ਨਸ਼ੇ ਦੀ ਆਦਤ ਪਾਈ। ਭੋਲੂ ਜ਼ਰੀਏ ਉਸ ਦੀ ਪਛਾਣ ਲੱਖਨ ਖੋਲੇ ਦੇ ਨਸ਼ਾ ਤਸਕਰ ਸੋਨੂੰ ਨਾਲ ਹੋਈ। ਸੋਨੂੰ ਨੇ ਡਰਾ ਕੇ ਨਸ਼ਾ ਸਪਲਾਈ ਕਰਨ ਦੇ ਧੰਦੇ 'ਚ ਲਗਾ ਦਿੱਤਾ। ਅਜਿਹੇ 'ਚ ਉਸ ਦੀ ਪਛਾਣ ਜਸਵੀਰ ਸਿੰਘ ਉਰਫ ਸਿਰੀ ਨਾਲ ਹੋਈ। ਸਿਰੀ ਨੇ ਉਸ ਨੂੰ ਆਪਣੇ ਕਮਰੇ 'ਚ ਰਹਿਣ ਲਈ ਕਮਰਾ ਦੇ ਦਿੱਤਾ ਅਤੇ ਉਥੇ ਉਸ ਨਾਲ ਸਰੀਰਕ ਸਬੰਧ ਬਣਾਏ। ਸਿਰੀ ਸੋਨੂੰ ਦੇ ਗੁਆਂਢ 'ਚ ਰਹਿੰਦਾ ਹੈ।

ਪੀੜਤ ਨੇ ਦੱਸਿਆ ਕਿ 10 ਅਕਤੂਬਰ ਨੂੰ ਸੀਰੀ ਦੇ ਘਰ ਜਨਮਦਿਨ ਦੀ ਪਾਰਟੀ ਰੱਖੀ ਗਈ ਸੀ। ਉਸ ਨੇ ਆਪਣੇ ਸਾਰੇ ਦੋਸਤਾਂ ਨੂੰ ਬੁਲਾਇਆ ਸੀ। ਉਥੇ ਸੋਨੂੰ ਵਾਸੀ ਲੱਖਨ ਖੋਲੇ ਵੀ ਆਇਆ ਹੋਇਆ ਸੀ ਅਤੇ ਉਸ ਨੇ ਰਾਤ ਸਾਢੇ 9 ਦੇ ਕਰੀਬ ਲੜਕੀ ਨੂੰ ਬਾਹਰ ਬੁਲਾ ਲਿਆ। ਸੋਨੂੰ ਉਸ ਨੂੰ ਖੇਤਾਂ 'ਚ ਲੈ ਗਿਆ, ਜਿੱਥੇ ਸੋਨੂੰ ਨੇ ਆਪਣੇ ਚਾਰ ਦੋਸਤਾਂ ਨਾਲ ਮਿਲ ਕੇ ਉਸ ਨਾਲ ਗੈਂਗਰੇਪ ਕੀਤੀ। ਇਥੇ ਉਹ ਦੋਸ਼ੀਆਂ ਦੇ ਚੁੰਗਲ 'ਚੋਂ ਬਚ ਨਿਕਲੀ। 

ਅੱਗੇ ਦੱਸਦੇ ਹੋਏ ਉਸ ਨੇ ਕਿਹਾ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਥਾਣੇ ਜਾਣ ਲੱਗੀ ਤਾਂ ਰਸਤੇ 'ਚ ਜਾਂਦੇ ਸਮੇਂ ਉਸ ਨੂੰ ਸਤਪਾਲ ਵਾਸੀ ਢੁੱਡੀ ਜ਼ਿਲਾ ਮੋਗਾ ਮਿਲ ਗਿਆ। ਉਸ ਨੇ ਉਸ ਨੂੰ ਮਦਦ ਲਈ ਕਿਹਾ ਤਾਂ ਉਹ ਉਸ ਨੂੰ ਥਾਣੇ ਲਿਜਾਣ ਦੀ ਬਜਾਏ ਆਪਣੇ ਕੁਆਰਟਰ 'ਚ ਲੈ ਗਿਆ, ਜਿੱਥੇ ਪਹਿਲਾਂ ਤੋਂ ਹੀ ਉਸ ਦੇ ਤਿੰਨ ਸਾਥੀ ਸੁਖਵਿੰਦਰ ਸਿੰਘ ਵਾਸੀ ਹੁਸ਼ਿਆਰਪੁਰ, ਰਵਿੰਦਰ ਸਿੰਘ ਵਾਸੀ ਗੁਰਦਾਸਪੁਰ ਅਤੇ ਕੁਲਵਿੰਦਰ ਸਿੰਘ ਵਾਸੀ ਮਜੀਠਾ ਮੌਜੂਦ ਸਨ। ਇਹ ਸਾਰੇ ਲੜਕੀ ਦੀ ਫੈਕਟਰੀ 'ਚ ਸਕਿਓਰਿਟੀ ਗਾਰਡ ਦਾ ਕੰਮ ਕਰਦੇ ਸਨ। ਇਨ੍ਹਾਂ ਸਾਰਿਆਂ ਨੇ ਮਿਲ ਕੇ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਥੋਂ ਜਾਨ ਬਚਾ ਕੇ ਉਹ ਥਾਣਾ ਸੁਭਾਨਪੁਰ ਪਹੁੰਚੀ, ਜਿੱਥੇ ਉਸ ਨੇ ਦੋਸ਼ੀਆਂ ਖਿਲਾਫ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਵੱਲੋਂ ਫਰਾਰ ਦੋਸ਼ੀਆਂ ਦੀ ਭਾਲ ਜਾਰੀ ਹੈ।


Related News