ਲੁਧਿਆਣਾ: ਫੋਨ ਨੰਬਰ ਬਲਾਕ ਕਰਨਾ ਕੁੜੀ ਨੂੰ ਪਿਆ ਮਹਿੰਗਾ, ਮੁੰਡੇ ਨੇ ਘਰ ਪਹੁੰਚ ਕੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ

Wednesday, Sep 01, 2021 - 05:30 PM (IST)

ਲੁਧਿਆਣਾ (ਜ.ਬ.)-ਸੋਸ਼ਲ ਸਾਈਟ ਦੀ ਪ੍ਰੇਮ ਕਹਾਣੀ ਅਤੇ ਰੇਪ ਦੇ ਕੇਸ ਇਨ੍ਹਾਂ ਦਿਨਾਂ ਵਿਚ ਕਾਫ਼ੀ ਵਧ ਚੁੱਕੇ ਹਨ। ਜ਼ਿਆਦਾਤਰ ਲੜਕੀਆਂ ਇਸ ਦਾ ਮੋਹਰਾ ਬਣ ਰਹੀਆਂ ਹਨ। ਹਾਲਾਂਕਿ ਕੁਝ ਅਜਿਹੇ ਵੀ ਕੇਸ ਆ ਰਹੇ ਹਨ ਕਿ ਜਿਸ ਵਿਚ ਨੌਜਵਾਨ ਵੀ ਇਸ ਚੱਕਰ ’ਚ ਸਭ ਕੁਝ ਗੁਆ ਰਹੇ ਹਨ। ਅਜਿਹਾ ਹੀ ਇਕ ਕੇਸ ਥਾਣਾ ਸ਼ਿਮਲਾਪੁਰੀ ਵਿਚ ਪੁੱਜਾ ਹੈ, ਜਿਸ ਵਿਚ ਫੋਨ ਜ਼ਰੀਏ ਕੁੜੀ ਦੀ ਇਕ ਨੌਜਵਾਨ ਨਾਲ ਬੀਤੇ ਸਾਲ ਪਹਿਲਾਂ ਦੋਸਤੀ ਹੋ ਗਈ ਸੀ, ਜੋ ਆਪਸ ਵਿਚ ਗੱਲਾਂ ਅਤੇ ਮੁਲਾਕਾਤਾਂ ਨੇ ਉਨ੍ਹਾਂ ਨੂੰ ਬੇਹੱਦ ਨੇੜੇ ਲਿਆ ਦਿੱਤਾ ਸੀ ਪਰ ਕੁੜੀ ਨੂੰ ਨੌਜਵਾਨ ਦੀਆਂ ਹਰਕਤਾਂ ਬਾਰੇ ਪਤਾ ਲੱਗਾ ਕਿ ਉਹ ਨਸ਼ੇ ਦਾ ਆਦੀ ਹੈ, ਜਿਸ ’ਤੇ ਉਸ ਨੇ ਉਸ ਤੋਂ ਆਪਣਾ ਪਿੱਛਾ ਛੁਡਾਉਣ ਲਈ ਉਸ ਦਾ ਨੰਬਰ ਬਲਾਕ ਕਰ ਦਿੱਤਾ। 

ਇਹ ਵੀ ਪੜ੍ਹੋ: ਗੜ੍ਹਦੀਵਾਲਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਉਤਾਰਿਆ ਮੌਤ ਦੇ ਘਾਟ

29 ਅਗਸਤ ਦੀ ਦੇਰ ਰਾਤ ਨੌਜਵਾਨ ਨੇ ਨਸ਼ੇ ਦੀ ਹਾਲਤ ਵਿਚ ਉਸ ਨਾਲ ਜ਼ਬਰਨ ਵਿਆਹ ਕਰਨ ਲਈ ਕੁੜੀ ਦੇ ਘਰ ਨਿਊ ਜਨਤਾ ਨਗਰ ਵਿਚ ਆ ਕੇ ਤੇਜ਼ਧਾਰ ਹਥਿਆਰਾਂ ਨਾਲ ਧਾਵਾ ਬੋਲ ਦਿੱਤਾ ਅਤੇ ਰੁਪਇਆਂ ਦੀ ਮੰਗ ਕਰਨ ਲੱਗਾ। ਲੜਕੀ ਨੇ ਜਦੋਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸ ਦੇ ਪਰਿਵਾਰ ਦੇ ਸਾਹਮਣੇ ਹੀ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗ ਗਿਆ ਅਤੇ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ। ਪੀੜਤ ਕੁੜੀ ਦੇ ਪਰਿਵਾਰ ਨੇ ਥਾਣਾ ਸ਼ਿਮਲਾਪੁਰੀ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਅਤੇ ਮੁਲਜ਼ਮ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ, ਜਿਸ ’ਤੇ ਥਾਣਾ ਸ਼ਿਮਲਾਪੁਰੀ ਪੁਲਸ ਨੇ ਜਾਂਚ ਦੌਰਾਨ ਸ਼ਿਕਾਇਤਕਰਤਾ ਅਜੇ ਮੋਂਗਾ ਪੁੱਤਰ ਸਤਪਾਲ ਨਿਊ ਜਨਤਾ ਨਗਰ ਦੀ ਸ਼ਿਕਾਇਤ ’ਤੇ ਦੋਸ਼ੀ ਦੀਪਕ ਕੁਮਾਰ ਪੁੱਤਰ ਅਸ਼ੋਕ ਵਾਸੀ ਮਹਿਤਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਿਰੁੱਧ ਧਾਰਾ 452, 384, 506 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: ਸਾਵਧਾਨ! ਨਵੇਂ ਹੱਥਕੰਡੇ ਅਪਣਾ ਕੇ ਲੋਕਾਂ ਨੂੰ ਇੰਝ ਲੁੱਟਣ ’ਚ ਲੱਗਾ ‘ਹਨੀ ਟਰੈਪ ਗਿਰੋਹ’

ਫੋਨ 'ਤੇ ਗੇਮ ਖੇਡਦੇ ਹੋਈ ਸੀ ਦੋਸਤੀ
ਦੱਸ ਦੇਈਏ ਕਿ ਬੀਤੇ ਸਾਲ ਫੋਨ ’ਤੇ ਚੱਲਣ ਵਾਲੀ ਗੇਮ ਜ਼ਰੀਏ ਉਕਤ ਮੁਲਜ਼ਮ ਦੀ ਕੁੜੀ ਨਾਲ ਦੋਸਤੀ ਹੋ ਗਈ ਅਤੇ ਜਦੋਂ ਕੁੜੀ ਨੂੰ ਉਸ ਦੀਆਂ ਹਰਕਤਾਂ ਬਾਰੇ ਪਤਾ ਲੱਗਾ ਤਾਂ ਕੁੜੀ ਨੇ ਕਰੀਬ 2 ਮਹੀਨੇ ਪਹਿਲਾਂ ਉਸ ਦਾ ਨੰਬਰ ਬਲਾਕ ਕਰ ਦਿੱਤਾ ਸੀ ਪਰ ਦੋਸ਼ੀ ਉਸ ਨੂੰ ਅਣਜਾਣ ਨੰਬਰਾਂ ਤੋਂ ਫੋਨ ਕਰਕੇ ਤੰਗ-ਪ੍ਰੇਸ਼ਾਨ ਕਰਨ ਲੱਗ ਗਿਆ। ਫਿਰ ਇਕ ਦਿਨ ਨਸ਼ੇ ਵਿਚ ਟੁੰਨ ਉਸ ਦੇ ਘਰ ਦਾਖ਼ਲ ਹੋ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨਾਲ ਵਿਆਹ ਕਰਵਾਉਣ ਲਈ ਉਸ ਦੇ ਪਰਿਵਾਰ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਇਥੇ ਹੀ ਬਸ ਨਹੀਂ, ਉਲਟਾ ਉਨ੍ਹਾਂ ਤੋਂ ਹੀ ਪੈਸਿਆਂ ਦੀ ਮੰਗ ਕੀਤੀ। ਕੁੜੀ ਪਰਿਵਾਰ ਵੱਲੋਂ ਵਿਰੋਧ ਕਰਨ ’ਤੇ ਤੇਜ਼ਧਾਰ ਹਥਿਆਰ ਵਿਖਾ ਕੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਲੱਗਾ ਅਤੇ ਧਮਕੀਆਂ ਦਿੰਦਾ ਹੋਇਆ ਫਰਾਰ ਹੋ ਗਿਆ। ਪੁਲਸ ਵੱਲੋਂ ਪੀੜਤ ਪਰਿਵਾਰ ਵੱਲੋਂ ਦੱਸੀ ਆਪਬੀਤੀ ਦੇ ਤੱਥਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਬਲਕਾਰ ਸਿੰਘ ਨੇ ਕਿਹਾ ਕਿ ਮੁਲਜ਼ਮ ਦੀਪਕ ਨੂੰ ਫੜਨ ਲਈ ਪੁਲਸ ਟੀਮ ਮੇਹਟੀਆਣਾ ਥਾਣਾ ਪੁਲਸ ਨੂੰ ਨਾਲ ਲੈ ਕੇ ਉਸ ਦੇ ਘਰ ਛਾਪੇਮਾਰੀ ਕਰੇਗੀ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ: ਗੋਲ਼ੀਆਂ ਨਾਲ ਭੁੰਨਿਆ ਨੌਜਵਾਨ, ਖੇਤਾਂ ’ਚ ਖ਼ੂਨ ਨਾਲ ਲਥਪਥ ਮਿਲੀ ਲਾਸ਼

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News